ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਕਾਹਨੂੰਵਾਨ ਤੋਂ ਘੋੜੇਵਾਹ ਜਾਣ ਵਾਲੀ ਸੜਕ ਦੀ ਹਾਲਤ ਖਸਤਾ

06:41 AM Aug 10, 2024 IST
ਸੜਕ ਦੀ ਮਾੜੀ ਹਾਲਤ ਖ਼ਿਲਾਫ਼ ਰੋਸ ਜ਼ਾਹਰ ਕਰਦੇ ਹੋਏ ਲੋਕ।

ਵਰਿੰਦਰਜੀਤ ਜਾਗੋਵਾਲ
ਕਾਹਨੂੰਵਾਨ, 9 ਅਗਸਤ
ਕਸਬੇ ਤੋਂ ਘੋੜੇਵਾਹ ਜਾਣ ਵਾਲੀ ਸੜਕ ਦੀ ਮਾੜੀ ਹਾਲਤ ਤੋਂ ਇਲਾਕਾ ਵਾਸੀ ਕਾਫ਼ੀ ਪ੍ਰੇਸ਼ਾਨ ਹਨ। ਇਹ ਮਾਰਗ ਹਲਕੇ ਦੀਆਂ ਮੁੱਖ ਸੜਕਾਂ ਵਿੱਚੋਂ ਇੱਕ ਹੈ ਜੋ 25 ਦੇ ਕਰੀਬ ਪਿੰਡਾਂ ਨੂੰ ਬਲਾਕ ਦਫ਼ਤਰ ਅਤੇ ਜ਼ਿਲ੍ਹਾ ਹੈੱਡਕੁਆਰਟਰ ਨਾਲ ਜੋੜਦੀ ਹੈ। ਇਹ ਸੜਕ ਟੁੱਟੀ ਹੋਣ ਕਰਕੇ ਪਿਛਲੇ ਕਰੀਬ 10 ਸਾਲਾਂ ਤੋਂ ਨਿਰਮਾਣ ਅਧੀਨ ਹੈ, ਪਰ ਅਜੇ ਤੱਕ ਇਸ ਦੀ ਮੁਰੰਮਤ ਲਈ ਵਿਭਾਗ ਵੱਲੋਂ ਭੇਜੀ ਤਜਵੀਜ਼ ਪਾਸ ਨਹੀਂ ਹੋ ਰਹੀ। ਦਿੱਲੀ ਕਟੜਾ ਐਕਸਪ੍ਰੈੱਸ ਵੇਅ ਬਣਾਉਣ ਲਈ ਮਿੱਟੀ ਦੇ ਭਰੇ ਟਿੱਪਰ ਲਿੰਕ ਸੜਕਾਂ ਤੋਂ ਲੰਘਣ ਕਾਰਨ ਇਸ ਸੜਕ ਦੀ ਹਾਲਤ ਹੋਰ ਵੀ ਖਸਤਾ ਹੋ ਚੁੱਕੀ ਹੈ। ਕਿਸਾਨ ਆਗੂ ਜਰਨੈਲ ਸਿੰਘ ਨੇ ਕਿਹਾ ਕਿ ਖੱਡਿਆਂ ਵਿੱਚ ਸੜਕ ਲੱਭਣੀ ਮੁਸ਼ਕਲ ਹੋ ਗਈ ਹੈ। ਲੋਕ ਨਿਰਮਾਣ ਵਿਭਾਗ ਦੇ ਐੱਸ.ਡੀ.ਓ. ਨਿਰਮਲ ਸਿੰਘ ਨੇ ਦੱਸਿਆ ਕਿ ਇਸ ਸੜਕ ਸਮੇਤ ਕੁੱਝ ਹੋਰ ਸੜਕਾਂ ਦੀ ਤਜਵੀਜ਼ ਪ੍ਰਧਾਨ ਮੰਤਰੀ ਯੋਜਨਾ ਤਹਿਤ ਪਾਸ ਹੋ ਗਈ ਹੈ। ਇਸ ਸਬੰਧੀ ਭਰਿਆ ਟੈਂਡਰ ਪਾਸ ਹੋਣ ਉਪਰੰਤ 15 ਦਿਨਾਂ ਤੱਕ ਇਸ ਦਾ ਨਿਰਮਾਣ ਕਾਰਜ ਸ਼ੁਰੂ ਹੋ ਜਾਵੇਗਾ।

Advertisement

Advertisement