For the best experience, open
https://m.punjabitribuneonline.com
on your mobile browser.
Advertisement

ਰਾਵੀ ਵਿੱਚ ਪਾਣੀ ਦਾ ਪੱਧਰ ਵਧਣ ਕਾਰਨ ਖਤਰਾ ਵਧਿਆ

07:10 AM Jul 11, 2023 IST
ਰਾਵੀ ਵਿੱਚ ਪਾਣੀ ਦਾ ਪੱਧਰ ਵਧਣ ਕਾਰਨ ਖਤਰਾ ਵਧਿਆ
ਰਾਵੀ ਦਰਿਆ ਵਿੱਚ ਪਾਣੀ ਦਾ ਪੱਧਰ ਵਧਣ ਕਾਰਨ ਡੁੱਬੀਆਂ ਫਸਲਾਂ।
Advertisement

ਸੁਖਦੇਵ ਸਿੰਘ
ਅਜਨਾਲਾ, 10 ਜੁਲਾਈ
ਪਹਾੜੀ ਖੇਤਰ ਵਿੱਚ ਲਗਾਤਾਰ ਹੋ ਰਹੀ ਬਾਰਸ਼ ਕਾਰਨ ਭਾਰਤ-ਪਾਕਿਸਤਾਨ ਸਰਹੱਦੀ ਖੇਤਰ ਵਿੱਚ ਵਗਦੇ ਰਾਵੀ ਦਰਿਆ ਵਿੱਚ ਬਹੁਤ ਜ਼ਿਆਦਾ ਪਾਣੀ ਆਉਣ ਕਾਰਨ ਦਰਿਆ ਵਿੱਚ ਹੜ੍ਹ ਵਰਗੀ ਸਥਿਤੀ ਪੈਦਾ ਹੋ ਗਈ ਹੈ ਜਿਸ ਨਾਲ ਦਰਿਆ ਨਾਲ ਲਗਦੀਆਂ ਝੋਨੇ, ਮੱਕੀ, ਗੰਨੇ ਆਦਿ ਦੀਆਂ ਫਸਲਾਂ ਪਾਣੀ ਵਿੱਚ ਡੁੱਬਣ ਕਾਰਨ ਕਿਸਾਨਾਂ ਦੀਆਂ ਚਿੰਤਾਵਾਂ ਵਧ ਗਈਆਂ ਹਨ ਜਦ ਕਿ ਦਰਿਆ ਵਿੱਚ ਪਾਣੀ ਕੱਲ੍ਹ ਰਾਤ ਤੋਂ ਹੀ ਵਧ ਰਿਹਾ ਹੈ ਜੋ ਕਿ ਸ਼ਾਮ ਦੇ ਸਮੇਂ ਤੱਕ ਵਧਣਾ ਜਾਰੀ ਸੀ। ਭਾਵੇਂ ਕਿ ਪ੍ਰਸ਼ਾਸ਼ਨ ਵੱਲੋਂ ਹੜ੍ਹ ਰੋਕਣ ਅਤੇ ਹੜਾਂ ਦੀ ਸਥਿਤੀ ਨਾਲ ਨਜਿੱਠਣ ਲਈ ਪੂਰੇ ਪ੍ਰਬੰਧ ਕੀਤੇ ਹੋਏ ਹਨ ਪਰ ਦਰਿਆ ਨੇੜਲੇ ਵਸਦੇ ਲੋਕ ਕਾਫੀ ਚਿੰਤਤ ਹਨ। ਕਿਸਾਨਾਂ ਅੰਮ੍ਰਿਤਪਾਲ ਸਿੰਘ, ਪਰਮਜੀਤ ਸਿੰਘ ਨੇ ਦੱਸਿਆ ਕਿ ਫਸਲਾਂ ਪੂਰੀ ਤਰ੍ਹਾਂ ਪਾਣੀ ਵਿੱਚ ਡੁੱਬਣ ਕਾਰਨ ਜਿੱਥੇ ਫਸਲਾਂ ਦੇ ਖਰਾਬ ਹੋਣ ਦਾ ਡਰ ਹੈ ਉੱਥੇ ਹੀ ਦੁਬਾਰਾ ਫਸਲ ਬੀਜਣੀ ਅਸੰਭਵ ਹੀ ਲੱਗ ਰਹੀ ਹੈ। ਸਿੰਚਾਈ ਵਿਭਾਗ ਦੇ ਨਿਗਰਾਨ ਇੰਜੀਨੀਅਰ ਜਗਦੀਸ਼ ਰਾਜ ਨੇ ਦੱਸਿਆ ਕਿ ਰਾਵੀ ਦਰਿਆ ਅੰਦਰ ਕਰੀਬ ਪੌਣੇ 3 ਲੱਖ ਕਿਊਸਿਕ ਪਾਣੀ ਆਇਆ ਸੀ ਜੋ ਕਿ ਹੌਲੀ ਹੌਲੀ ਘਟਣਾ ਸ਼ੁਰੂ ਹੋ ਜਾਵੇਗਾ ਕਿਉਂਕਿ ਪਿੱਛੇ ਸਥਿਤੀ ਬਿਲਕੁਲ ਠੀਕ ਹੈ।

Advertisement

ਸੱਕੀ ਨਾਲੇ ਦੇ ਕਨਿਾਰੇ ਵੀ ਕਈ ਥਾਵਾਂ ਤੋਂ ਟੁੱਟੇ
ਜ਼ਿਲ਼੍ਹਾ ਗੁਰਦਾਸਪੁਰ ਤੋਂ ਸ਼ੂਰੂ ਹੋ ਕੇ ਜ਼ਿਲ੍ਹਾ ਅੰਮ੍ਰਿਤਸਰ ਦੇ ਸਰਹੱਦੀ ਖੇਤਰ ਵਿਚੋਂ ਗੁਜ਼ਰਦੇ ਸੱਕੀ ਨਾਲੇ ਵਿੱਚ ਵੀ ਜ਼ਿਆਦਾ ਪਾਣੀ ਆਉਣ ਨਾਲ ਇਹ ਆਪਣੇ ਕਨਿਾਰਿਆਂ ਤੋਂ ਬਾਹਰ ਹੋ ਜਾਣ ਕਾਰਨ ਫਸਲਾਂ ਦਾ ਭਾਰੀ ਨੁਕਸਾਨ ਕਰ ਰਿਹਾ ਹੈ। ਇਹ ਨਾਲਾ ਬਰਸਾਤੀ ਦਨਿਾਂ ਦੌਰਾਨ ਵਾਧੂ ਪਾਣੀ ਦੀ ਨਿਕਾਸੀ ਕਰਨ ਵਿੱਚ ਸਹਾਈ ਹੁੰਦਾ ਸੀ ਪਰ ਪਿਛਲੇ ਕਈ ਸਾਲਾਂ ਤੋਂ ਇਸ ਨਾਲੇ ਦੀ ਸਫਾਈ ਤੇ ਖਲਾਈ ਨਾ ਹੋਣ ਕਾਰਨ ਇਸ ਦੇ ਕਨਿਾਰਿਆਂ ਤੇ ਲੱਗੇ ਦਰੱਖਤ, ਬੂਟੇ ਅਤੇ ਘਾਹ-ਫੂਸ ਪਾਣੀ ਲੰਘਣ ਵਿੱਚ ਕਾਫੀ ਰੁਕਾਵਟ ਖੜ੍ਹੀ ਕਰ ਰਹੇ ਹਨ। ਇਸ ਦਾ ਜਾਇਜ਼ਾ ਲੈਂਦਿਆਂ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਦੱਸਿਆ ਕਿ ਸਬੰਧਿਤ ਅਧਿਕਾਰੀਆਂ ਨੂੰ ਇਸ ਨਾਲੇ ਦੀ ਸਫਾਈ ਕਰਨ ਦੀ ਹਦਾਇਤਾਂ ਜਾਰੀ ਕਰ ਦਿੱਤੀਆਂ ਗਈਆਂ ਹਨ।

ਵਿਧਾਇਕਾ ਵੱਲੋਂ ਮਕੌੜਾ ਪੱਤਣ ਖੇਤਰ ਦਾ ਜਾਇਜ਼ਾ
ਦੀਨਾਨਗਰ (ਪੱਤਰ ਪ੍ਰੇਰਕ): ਮੀਂਹ ਪੈਣ ਕਾਰਨ ਪ੍ਰਭਾਵਿਤ ਹੋਈਆਂ ਮਕੌੜਾ ਪੱਤਣ ਨੇੜਲੀਆਂ ਜ਼ਮੀਨਾਂ ਅਤੇ ਦਰਿਆ ਦੀ ਮੌਜੂਦਾ ਸਥਿਤੀ ਨੂੰ ਜਾਂਚਣ ਲਈ ਅੱਜ ਸਾਬਕਾ ਕੈਬਨਿਟ ਮੰਤਰੀ ਤੇ ਮੌਜੂਦਾ ਵਿਧਾਇਕਾ ਅਰੁਨਾ ਚੌਧਰੀ ਵੱਲੋਂ ਦਰਿਆ ਦੇ ਮਕੌੜਾ ਪੱਤਣ ਦਾ ਦੌਰਾ ਕੀਤਾ ਗਿਆ। ਉਨ੍ਹਾਂ ਆਪਣੇ ਕਾਰਜਕਾਲ ਦੌਰਾਨ ਦਰਿਆ ’ਤੇ ਬਣਵਾਏ ਸਪਰਾਂ ਦੀ ਸਮੀਖਿਆ ਕੀਤੀ ਅਤੇ ਪਾਇਆ ਕਿ ਕੁਝ ਸਪਰ ਪਾਣੀ ਦੇ ਤੇਜ਼ ਵਹਾਅ ਕਾਰਨ ਨੁਕਸਾਨੇ ਗਏ ਹਨ, ਜਨਿ੍ਹਾਂ ਨੂੰ ਮੁਰੰਮਤ ਦੀ ਤੁਰੰਤ ਜ਼ਰੂਰਤ ਹੈ। ਇਸ ਤੋਂ ਇਲਾਵਾ ਪ੍ਰਸ਼ਾਸਨ ਵੱਲੋਂ ਭੇਜੀ ਬੇੜੀ ਨੂੰ ਵੀ ਲੋਕਾਂ ਨੇ ਚੰਗੀ ਹਾਲਤ ਵਿੱਚ ਨਾ ਹੋਣ ਬਾਰੇ ਵਿਧਾਇਕਾ ਨੂੰ ਜਾਣੂ ਕਰਵਾਇਆ ਜਿਸ ’ਤੇ ਉਨ੍ਹਾਂ ਪ੍ਰਸ਼ਾਸਨ ਨੂੰ ਨਵੀਂ ਬੇੜੀ ਦੀ ਫ਼ੌਰੀ ਤੌਰ ’ਤੇ ਵਿਵਸਥਾ ਕਰਨ ਦੀ ਅਪੀਲ ਕੀਤੀ। ਅਰੁਨਾ ਚੌਧਰੀ ਨੇ ਕਿਹਾ ਕਿ ਦਰਿਆ ਪਾਰਲੇ 7 ਪਿੰਡਾਂ ਨੂੰ ਪੈਂਟੂਨ ਪੁਲ ਚੁੱਕੇ ਜਾਣ ਤੋਂ ਬਾਅਦ ਆਉਣ-ਜਾਣ ਲਈ ਸਿਰਫ਼ ਬੇੜੀ ਹੀ ਇਕਮਾਤਰ ਸਹਾਰਾ ਹੈ ਪਰ ਪ੍ਰਸ਼ਾਸਨ ਅਜੇ ਤੱਕ ਨਵੀਂ ਬੇੜੀ ਦੀ ਵਿਵਸਥਾ ਵੀ ਨਹੀਂ ਕਰ ਪਾਇਆ ਹੈ। ਉਨ੍ਹਾਂ ਫ਼ਸਲਾਂ ਤੇ ਜ਼ਮੀਨਾਂ ਦੀ ਵਿਸ਼ੇਸ਼ ਗਿਰਦਾਵਰੀ ਕਰਵਾ ਕੇ ਢੁੱਕਵਾਂ ਮੁਆਵਜ਼ਾ ਦੇਣ ਦੀ ਮੰਗ ਕੀਤੀ।

Advertisement
Tags :
Author Image

Advertisement
Advertisement
×