ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਘੱਗਰ ’ਚ ਚੜ੍ਹੇ ਪਾਣੀ ਨੇ ਲੋਕਾਂ ਦੀ ਚਿੰਤਾ ਵਧਾਈ

08:33 AM Jul 13, 2023 IST
ਸਿਰਸਾ ਨੇਡ਼ੇ ਨੱਕੋ-ਨੱਕ ਭਰਿਆ ਘੱਗਰ ਦਰਿਆ। -ਫੋਟੋ: ਪ੍ਰਭੂ

ਜੋਗਿੰਦਰ ਸਿੰਘ ਮਾਨ
ਮਾਨਸਾ, 12 ਜੁਲਾਈ
ਪੰਜਾਬ ਦੇ ਉੱਪਰਲੇ ਹਿੱਸਿਆਂ ’ਚ ਪਏ ਭਾਰੀ ਮੀਂਹ ਕਾਰਨ ਘੱਗਰ ਦਰਿਆ ਵਿਚ ਪਾਣੀ ਦੇ ਵਧ ਰਹੇ ਪੱਧਰ ਦੇ ਮੱਦੇਨਜ਼ਰ ਅਗੇਤੇ ਪ੍ਰਬੰਧਾਂ ਲਈ ਵਿਧਾਇਕ ਸਰਦੂਲਗੜ੍ਹ ਗੁਰਪ੍ਰੀਤ ਸਿੰਘ ਬਣਾਂਵਾਲੀ ਤੇ ਮਾਨਸਾ ਦੇ ਡਿਪਟੀ ਕਮਿਸ਼ਨਰ ਰਿਸ਼ੀਪਾਲ ਸਿੰਘ ਨੇ ਪਿੰਡ ਭਗਵਾਨਪੁਰ ਹੀਂਗਣਾ, ਭੱਲਣਵਾੜਾ, ਭੂੰਦੜ ਅਤੇ ਸਰਦੂਲਗੜ੍ਹ ਵਿੱਚ ਸੰਭਾਵਿਤ ਹੜ੍ਹ ਰੋਕੂ ਪ੍ਰਬੰਧਾਂ ਦੀ ਸਮੀਖਿਆ ਲਈ ਦੌਰਾ ਕੀਤਾ। ਇਸ ਤੋਂ ਪਹਿਲਾਂ ਸੰਗਰੂਰ ਜ਼ਿਲ੍ਹੇ ਵਿੱਚ ਘੱਗਰ ਦੇ ਤਿੰਨ ਥਾਵਾਂ ਤੋਂ ਪਾੜ ਪੈਣ ਤੋਂ ਬਾਅਦ ਮਾਨਸਾ ਜ਼ਿਲ੍ਹੇ ਦੇ ਅਧਿਕਾਰੀਆਂ ਦੇ ਭਾਅ ਦੀ ਬਣ ਗਈ ਸੀ, ਜਨਿ੍ਹਾਂ ਨੇ ਤੁਰੰਤ ਨਾਜ਼ੁਕ ਥਾਵਾਂ ਨੂੰ ਹੋਰ ਮਜ਼ਬੂਤ ਕਰਨ ਦੇ ਆਦੇਸ਼ ਦਿੱਤੇ ਗਏ। ਬਾਅਦ ਦੁਪਹਿਰ ਵਿਧਾਇਕ ਅਤੇ ਡਿਪਟੀ ਕਮਿਸ਼ਨਰ ਖੁਦ ਘੱਗਰ ਦਰਿਆ ਦੇ ਕਨਿਾਰਿਆਂ ਦਾ ਮੁਆਇਨਾ ਕਰਨ ਲਈ ਦੌਰੇ ਉਤੇ ਨਿਕਲੇ। ਇਸ ਮੌਕੇ ਉਨ੍ਹਾਂ ਨਾਲ ਐੱਸ.ਡੀ.ਐੱਮ ਅਮਰਿੰਦਰ ਸਿੰਘ ਮੱਲ੍ਹੀ ਅਤੇ ਪੁਲੀਸ ਅਧਿਕਾਰੀ ਵੀ ਮੌਜੂਦ ਸਨ। ਉਨ੍ਹਾਂ ਪਿੰਡਾਂ ਦੀਆਂ ਪੰਚਾਇਤਾਂ ਨੂੰ ਦਿਲਾਸਾ ਦਿੰਦਿਆਂ ਘੱਗਰ ਕੰਢੇ ਹੋਰ ਮਜ਼ਬੂਤ ਕਰਨ ਦਾ ਭਰੋਸਾ ਦਿੱਤਾ। ਵਿਧਾਇਕ ਗੁਰਪ੍ਰੀਤ ਸਿੰਘ ਬਣਾਂਵਾਲੀ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਲੋਕਾਂ ਦੀ ਇਸ ਔਖੀ ਘੜੀ ਵਿੱਚ ਹਰ ਸੰਭਵ ਮਦਦ ਕੀਤੀ ਜਾਵੇਗੀ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਜ਼ਿਲ੍ਹਾ ਵਾਸੀਆਂ ਦੀ ਸੁਰੱਖਿਆ ਲਈ ਪੂਰੀ ਤਰ੍ਹਾਂ ਚੌਕਸ ਹੈ ਅਤੇ ਲੋਕਾਂ ਦੀ ਜਾਨ ਮਾਲ ਦੀ ਸੁਰੱਖਿਆ ਕਰਨ ਲਈ ਨਿਰੰਤਰ ਕਾਰਜ਼ਸੀਲ ਹੈ। ਐਕਸੀਅਨ ਸਰੂਪ ਚੰਦ ਨੇ ਦੱਸਿਆ ਕਿ 25 ਹਜ਼ਾਰ ਗੱਟੇ ਭਰਕੇ ਤਿਆਰ ਰੱਖ ਲਏ ਗਏ ਹਨ ਅਤੇ 25 ਹਜ਼ਾਰ ਹੋਰ ਖਾਲੀ ਗੱਟਿਆਂ ਦੀ ਭਰਾਈ ਕੀਤੀ ਜਾ ਰਹੀ ਹੈ, ਜਨਿ੍ਹਾਂ ਨੂੰ ਲੋੜ ਅਨੁਸਾਰ ਵਰਤੋਂ ’ਚ ਲਿਆਂਦਾ ਜਾਵੇਗਾ।
ਏਲਨਾਬਾਦ (ਜਗਤਾਰ ਸਮਾਲਸਰ): ਘੱਗਰ ਦਰਿਆ ਵਿੱਚ ਲਗਾਤਾਰ ਪਾਣੀ ਦਾ ਪੱਧਰ ਵਧਣ ਕਾਰਨ ਏਲਨਾਬਾਦ-ਰਾਣੀਆ ਹਲਕੇ ਦੇ ਕਰੀਬ ਦੋ ਦਰਜਨ ਪਿੰਡਾਂ ਵਿੱਚ ਹੜ੍ਹ ਦਾ ਖਤਰਾ ਬਣਿਆ ਹੋਇਆ ਹੈ। ਇਸ ਖਤਰੇ ਦੇ ਮੱਦੇਨਜ਼ਰ ਕਿਸਾਨ ਆਪਣੇ ਪੱਧਰ ’ਤੇ ਹੀ ਪ੍ਰਬੰਧ ਕਰਨ ਵਿੱਚ ਲੱਗੇ ਹੋਏ ਹਨ। ਘੱਗਰ ਵਿੱਚ ਵੱਡੀ ਗਿਣਤੀ ਵਿੱਚ ਆ ਰਹੀ ਬੂਟੀ ਪਾਣੀ ਨੂੰ ਅੱਗੇ ਜਾਣ ਤੋਂ ਰੋਕ ਰਹੀ ਹੈ ਜਿਸ ਕਾਰਨ ਦਰਿਆ ਦੇ ਕਨਿਾਰਿਆਂ ’ਤੇ ਪਾਣੀ ਦਾ ਦਬਾਅ ਵੀ ਲਗਾਤਾਰ ਵਧਦਾ ਨਜ਼ਰ ਆ ਰਿਹਾ ਹੈ। ਘੱਗਰ ਦਰਿਆ ਦੇ ਪਾਣੀ ’ਤੇ ਲਗਾਤਾਰ ਨਿਗਰਾਨੀ ਕਰ ਰਹੇ ਕਿਸਾਨਾਂ ਨੇ ਆਖਿਆ ਕਿ ਘਨੌਰੀ-ਚਾਂਦਪੁਰ ਕੋਲ ਘੱਗਰ ਦਰਿਆ ਦੇ ਟੁੱਟਣ ਨਾਲ ਇੱਥੇ ਪਾਣੀ ਦਾ ਪੱਧਰ ਅਜੇ ਘੱਟ ਹੈ ਪਰ ਜਦੋਂ ਉਸ ਥਾਂ ਤੋਂ ਘੱਗਰ ਵਿੱਚ ਪਏ ਪਾੜ ਨੂੰ ਬੰਨ੍ਹ ਦਿੱਤਾ ਜਾਵੇਗਾ। ਜਦੋਂ ਸੰਸਦ ਮੈਂਬਰ ਸੁਨੀਤਾ ਦੁੱਗਲ ਏਲਨਾਬਾਦ-ਜੀਵਨ ਨਗਰ ਸੜਕ ਦੇ ਸਥਿਤ ਪੁਲ ’ਤੇ ਘੱਗਰ ਦਰਿਆ ਦਾ ਜਾਇਜ਼ਾ ਲੈਣ ਲਈ ਪਹੁੰਚੀ ਤਾਂ ਉਨ੍ਹਾਂ ਨੂੰ ਲੋਕਾਂ ਦੇ ਰੋਸ ਦਾ ਸਾਹਮਣਾ ਕਰਨਾ ਪਿਆ। ਲੋਕਾਂ ਨੇ ਆਖਿਆ ਕਿ ਸਰਕਾਰ ਵਲੋਂ ਕਿਸਾਨਾਂ ਦੀ ਸਮੱਸਿਆ ਵੱਲ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ।
ਸਿਰਸਾ (ਪ੍ਰਭੂ ਦਿਆਲ): ਘੱਗਰ ਦਰਿਆ ’ਚ ਵਧ ਰਹੇ ਪਾਣੀ ਨੇ ਨੇੜਲੇ ਪਿੰਡਾਂ ਦੇ ਲੋਕਾਂ ਦੀ ਚਿੰਤਾ ਵਧਾ ਦਿੱਤੀ ਹੈ। ਘੱਗਰ ਦਰਿਆ ਕੰਢੇ ਵਸੇ ਲੋਕ ਆਪਣੇ ਟਰੈਕਟਰ ਟਰਾਲੀਆਂ ਤੋਂ ਇਲਾਵਾ ਜੇਸੀਬੀ ਨਾਲ ਬੰਨ੍ਹਾਂ ਨੂੰ ਮਿੱਟੀ ਪਾ ਕੇ ਜਿਥੇ ਮਜ਼ਬੂਤ ਕਰ ਰਹੇ ਹਨ ਉਥੇ ਹੀ ਪ੍ਰਸ਼ਾਸਨ ’ਤੇ ਬਣਦਾ ਸਹਿਯੋਗ ਨਾ ਕੀਤੇ ਜਾਣ ਦੇ ਦੋਸ਼ ਲਾ ਰਹੇ ਹਨ। ਘੱਗਰ ਦਰਿਆ ਕੰਢੇ ਵਸੇ ਪਿੰਡ ਮੱਲੇਵਾਲਾ ਤੇ ਬੁੱਢਾਭਾਣਾ ਦੇ ਲੋਕਾਂ ਨੇ ਦੱਸਿਆ ਕਿ ਘੱਗਰ ’ਚ ਲਗਾਤਾਰ ਪਾਣੀ ਦਾ ਪੱਧਰ ਵਧ ਰਿਹਾ ਹੈ, ਜੋ ਕਿ ਚਿੰਤਾ ਵਾਲੀ ਗੱਲ ਹੈ। ਉਨ੍ਹਾਂ ਨੇ ਦੱਸਿਆ ਹੈ ਕਿ ਪਿੰਡਾਂ ਦੀਆਂ ਪੰਚਾਇਤਾਂ ਆਪਣੇ ਪੱਧਰ ’ਤੇ ਬੰਨ੍ਹਾਂ ਨੂੰ ਮਜ਼ਬੂਤ ਕਰਨ ’ਤੇ ਲੱਗੀਆਂ ਹੋਇਆਂ ਹਨ। ਉਧਰ ਡਿਪਟੀ ਕਮਿਸ਼ਨਰ ਪਾਰਥ ਗੁਪਤਾ ਤੇ ਹੋਰ ਅਧਿਕਾਰੀਆਂ ਵੱਲੋਂ ਲਗਾਤਾਰ ਬੰਨ੍ਹਾਂ ਦੀ ਮਜ਼ਬੂਤੀ ਲਈ ਘੱਗਰ ਦੇ ਬਨ੍ਹਾਂ ਦਾ ਦੌਰਾ ਕੀਤਾ ਜਾ ਰਿਹਾ ਹੈ।

Advertisement

ਐੱਸਐੱਸਪੀ ਵੱਲੋਂ ਚਾਂਦਪੁਰਾ ਬੰਨ੍ਹ ਦਾ ਜਾਇਜ਼ਾ

ਬੋਹਾ (ਪੱਤਰ ਪ੍ਰੇਰਕ): ਸੀਨੀਅਰ ਪੁਲੀਸ ਕਪਤਾਨ ਡਾ. ਨਾਨਕ ਸਿੰਘ ਨੇ ਆਪਣੀ ਟੀਮ ਸਮੇਤ ਘੱਗਰ ਦਰਿਆ ਦੇ ਚਾਂਦਪੁਰਾ ਬੰਨ੍ਹ ਦਾ ਜਾਇਜ਼ਾ ਲਿਆ ਅਤੇ ਅਗਾਊਂ ਪ੍ਰਬੰਧ ਹੋਣ ਦਾ ਦਾਅਵਾ ਕੀਤਾ। ਐੱਸ.ਐੱਸ.ਪੀ ਨੇ ਚਾਂਦਪੁਰਾ ਬੰਨ੍ਹ ਤੇ ਕਿਸਾਨਾਂ ਦੀਆਂ ਮੁਸ਼ਕਿਲਾਂ ਵੀ ਸੁਣੀਆਂ। ਐੱਸ.ਐੱਸ.ਪੀ ਨੇ ਕਿਹਾ ਕਿ ਘੱਗਰ ਦਾ ਪਾਣੀ ਲਗਾਤਾਰ ਚੱਲ ਰਿਹਾ ਹੈ, ਪਰ ਹਾਲ ਦੀ ਘੜੀ ਖਤਰੇ ਵਾਲੇ ਨਿਸ਼ਾਨ ਤੋਂ ਹੇਠਾਂ ਹੈ। ਉਨ੍ਹਾਂ ਕਿਹਾ ਕਿ ਪੁਲੀਸ ਪ੍ਰਸ਼ਾਸਨ 24 ਘੰਟੇ ਹਰ ਤਰ੍ਹਾਂ ਦੀ ਮਦਦ ਲਈ ਯਤਨਸ਼ੀਲ ਹੈ।

ਵਿਧਾਇਕ ਵੱਲੋਂ ਸਤਲੁਜ ਨਾਲ ਲੱਗਦੇ ਪਿੰਡਾਂ ਦਾ ਦੌਰਾ

ਪਿੰਡਾਂ ਦੇ ਦੌਰੇ ਦੌਰਾਨ ਵਿਧਾਇਕ ਦਵਿੰਦਰਜੀਤ ਸਿੰਘ ਲਾਡੀ ਢੋਸ।

ਫਤਿਹਗੜ੍ਹ ਪੰਜਤੂਰ (ਹਰਦੀਪ ਸਿੰਘ): ਹਲਕਾ ਵਿਧਾਇਕ ਦਵਿੰਦਰਜੀਤ ਸਿੰਘ ਲਾਡੀ ਢੋਸ ਨੇ ਅੱਜ ਚੌਥੇ ਦਨਿ ਧਰਮਕੋਟ ਹਲਕੇ ਦੇ ਸਤਲੁਜ ਦਰਿਆ ਨਾਲ ਲੱਗਦੇ ਹੜ੍ਹ ਪ੍ਰਭਾਵਿਤ ਪਿੰਡਾਂ ਦਾ ਆਪਣੀ ਟੀਮ ਨਾਲ ਤੂਫ਼ਾਨੀ ਦੌਰਾ ਕੀਤਾ। ਜਾਣਕਾਰੀ ਅਨੁਸਾਰ ਵਿਧਾਇਕ ਦਵਿੰਦਰ ਜੀਤ ਸਿੰਘ ਲਾਡੀ ਢੋਸ ਸਤਲੁਜ ਕਨਿਾਰੇ ਸਥਿਤ ਪਿੰਡਾਂ ਬੰਡਾਲਾ, ਮਰਦਾਰਪੁਰ, ਸੰਘੇੜਾ ਮੰਦਰ ਕਲਾਂ ਤੇ ਭੈਣੀ ਆਦਿ ਵਿੱਚ ਪੁੱਜੇ ਅਤੇ ਉਕਤ ਪਿੰਡਾਂ ਦੇ ਲੋਕਾਂ ਨਾਲ ਗੱਲਬਾਤ ਕੀਤੀ ਤੇ ਉਨ੍ਹਾਂ ਨੂੰ ਦਰਪੇਸ਼ ਆ ਰਹੀਆਂ ਮੁਸ਼ਕਿਲਾਂ ਨੂੰ ਸਬੰਧਤ ਅਧਿਕਾਰੀਆਂ ਨੂੰ ਤੁਰੰਤ ਹੱਲ ਕਰਨ ਦੀ ਹਦਾਇਤ ਕੀਤੀ।

Advertisement

ਘੱਗਰ ਵਿੱਚ ਰੁੜ੍ਹਨ ਕਾਰਨ ਨੌਜਵਾਨ ਦੀ ਮੌਤ

ਏਲਨਾਬਾਦ (ਪੱਤਰ ਪ੍ਰੇਰਕ): ਏਲਨਾਬਾਦ ਹਲਕੇ ਦੇ ਪਿੰਡ ਰਾਮਪੁਰਾ ਢਿੱਲੋਂ ਦੇ ਨੌਜਵਾਨ ਸੁਸ਼ੀਲ ਕੁਮਾਰ ਦੀ ਅੰਬਾਲਾ ਨੇੜੇ ਪਾਣੀ ਵਿੱਚ ਰੁੜ੍ਹਨ ਕਾਰਨ ਮੌਤ ਹੋ ਗਈ। ਜਦਕਿ ਉਸ ਦੇ ਦੋ ਸਾਥੀਆਂ ਦਾ ਬਚਾਅ ਹੋ ਗਿਆ। ਸੁਸ਼ੀਲ ਦਾ ਅੱਜ ਪਿੰਡ ਵਿੱਚ ਅਤਿਮ ਸਸਕਾਰ ਕੀਤਾ ਗਿਆ। ਜਾਣਕਾਰੀ ਅਨੁਸਾਰ ਪਿੰਡ ਰਾਮਪੁਰਾ ਢਿੱਲੋਂ ਦੇ ਰਹਿਣ ਵਾਲੇ ਤਿੰਨ ਨੌਜਵਾਨ ਸੁਸ਼ੀਲ ਕੁਮਾਰ ਪੁੱਤਰ ਆਈਦਾਨ, ਰਵੀਕਾਂਤ ਪੁੱਤਰ ਹੁਸ਼ਿਆਰ ਸਿੰਘ ਅਤੇ ਸੌਰਭ ਪੁੱਤਰ ਸੋਹਨ ਲਾਲ 10 ਜੁਲਾਈ ਨੂੰ ਚੰਡੀਗੜ੍ਹ ਪਾਸਪੋਰਟ ਸਬੰਧੀ ਕੰਮ ਲਈ ਪਿੰਡ ਤੋਂ ਗਏ ਸਨ। ਇਸੇ ਦੌਰਾਨ ਰਾਹ ਵਿੱਚ ਅੰਬਾਲਾ ਨੇੜਲੇ ਪਿੰਡ ਲੋਹਗੜ੍ਹ ਵਿੱਚ ਉਨ੍ਹਾਂ ਦੀ ਕਾਰ ਘੱਗਰ ਨਦੀ ਦੇ ਪਾਣੀ ਦੇ ਤੇਜ਼ ਵਹਾਅ ਵਿੱਚ ਰੁੜ੍ਹ ਗਈ। ਇਸ ਦੌਰਾਨ ਤਿੰਨੇ ਨੌਜਵਾਨ ਇੱਕ ਹੋਰ ਵਿਅਕਤੀ ਦੀ ਮਦਦ ਨਾਲ ਕਾਰ ’ਚੋਂ ਬਾਹਰ ਨਿਕਲੇ ਅਤੇ ਇੱਕ ਖੰਭੇ ਕੋਲ ਜਾ ਕੇ ਸ਼ਰਨ ਲਈ। ਉਨ੍ਹਾਂ ਨੂੰ ਬਚਾਉਣ ਵਾਲਾ ਵਿਅਕਤੀ ਵੀ ਪਾਣੀ ਵਿੱਚ ਰੁੜ੍ਹ ਗਿਆ। ਸੁਸ਼ੀਲ ਕੁਮਾਰ ਉਸ ਨੂੰ ਬਚਾਉਂਦੇ ਸਮੇਂ ਖੁਦ ਵੀ ਪਾਣੀ ਵਿੱਚ ਰੁੜ੍ਹ ਗਿਆ।

Advertisement
Tags :
ਘੱਗਰਚੜ੍ਹੇਚਿੰਤਾਪਾਣੀ:ਲੋਕਾਂਵਧਾਈ