For the best experience, open
https://m.punjabitribuneonline.com
on your mobile browser.
Advertisement

ਸਬਜ਼ੀਆਂ ਦੇ ਭਾਅ ’ਚ ਆਈ ਤੇਜ਼ੀ ਨੇ ਲੋਕਾਂ ਦਾ ਬਜਟ ਹਿਲਾਇਆ

06:58 AM May 03, 2024 IST
ਸਬਜ਼ੀਆਂ ਦੇ ਭਾਅ ’ਚ ਆਈ ਤੇਜ਼ੀ ਨੇ ਲੋਕਾਂ ਦਾ ਬਜਟ ਹਿਲਾਇਆ
ਮਾਲੇਰਕੋਟਲਾ ’ਚ ਸਬਜ਼ੀ ਵਿਕਰੇਤਾ ਸਬਜ਼ੀਆਂ ਦੇ ਭਾਅ ਦੀ ਜਾਣਕਾਰੀ ਦਿੰਦਾ ਹੋਇਆ।
Advertisement

ਹੁਸ਼ਿਆਰ ਸਿੰਘ ਰਾਣੂ
ਮਾਲੇਰਕੋਟਲਾ,2 ਮਈ
ਮੌਸਮ ਵਿੱਚ ਆਏ ਬਦਲਾਅ ਕਾਰਨ ਸਬਜ਼ੀਆਂ ਦੇ ਭਾਅ ਵਿੱਚ ਤੇਜ਼ੀ ਆਉਣ ਕਰਕੇ ਲੋਕਾਂ ਦੀ ਰਸੋਈ ਦਾ ਗਣਿਤ ਵਿਗੜਨ ਲੱਗਾ ਹੈ। ਖ਼ਾਸ ਕਰਕੇ ਅਦਰਕ, ਲੱਸਣ, ਨਿੰਬੂ, ਭਿੰਡੀ, ਲੋਭੀਏ ਦੀਆਂ ਫਲੀਆਂ ਅਤੇ ਟੀਂਡੇ ਆਦਿ ਦਾ ਭਾਅ ਤਾਂ ਖਪਤਕਾਰਾਂ ਦੀ ਜੇਬ ’ਤੇ ਭਾਰੂ ਪੈ ਰਿਹਾ ਹੈ।
ਸਥਾਨਕ ਸਬਜ਼ੀ ਮੰਡੀ ਵਿੱਚ ਅਦਰਕ 200 ਰੁਪਏ ਕਿਲੋ, ਲੱਸਣ 100 ਰੁਪਏ, ਨਿੰਬੂ 130 ਰੁਪਏ, ਲੋਭੀਏ ਦੀਆਂ ਫਲੀਆਂ 100 ਰੁਪਏ, ਟੀਂਡੇ 70 ਰੁਪਏ, ਭਿੰਡੀ 80 ਰੁਪਏ, ਮਟਰ 80 ਰੁਪਏ, ਅਰਬੀ 60 ਰੁਪਏ, ਗਾਜਰ 40 ਰੁਪਏ, ਟਮਾਟਰ 35 ਰੁਪਏ, ਪਿਆਜ਼ 25 ਰੁਪਏ, ਆਲੂ 25 ਰੁਪਏ, ਕੱਦੂ 20 ਰੁਪਏ, ਕਰੇਲਾ 30 ਰੁਪਏ, ਖੀਰਾ 20 ਰੁਪਏ, ਕੱਕੜੀ 30 ਰੁਪਏ, ਤੋਰੀ 35 ਰੁਪਏ ਪ੍ਰਤੀ ਕਿੱਲੋ ਵਿਕ ਰਹੀ ਹੈ।
ਇਸੇ ਤਰ੍ਹਾਂ ਫਲ਼ਾਂ ਦੇ ਭਾਅ ’ਚ ਵੀ ਤੇਜ਼ੀ ਆਈ ਹੈ। ਸ਼ਹਿਰ ਅੰਦਰ ਆਲੂ ਬੁਖਾਰਾ 400 ਰੁਪਏ, ਸੇਬ 100-250 ਰੁਪਏ, ਅੰਬ 100-150 ਰੁਪਏ, ਪਪੀਤਾ 60 ਰੁਪਏ, ਮੌਸਮੀ 70 ਰੁਪਏ, ਅੰਗੂਰ 80-100 ਰੁਪਏ, ਕੇਲਾ 50 ਰੁਪਏ, ਅਨਾਰ 100 ਰੁਪਏ , ਅਮਰੂਦ 100-150 ਰੁਪਏ ਪ੍ਰਤੀ ਕਿੱਲੋ ਅਤੇ ਨਾਰੀਅਲ 65 ਰੁਪਏ ਪ੍ਰਤੀ ਨਗ ਅਤੇ ਕੀਵੀ 50 ਰੁਪਏ ਪ੍ਰਤੀ ਨਗ ਵਿਕ ਰਹੀ ਹੈ। ਸਬਜ਼ੀਆਂ ਦੇ ਭਾਅ ’ਚ ਆਈ ਤੇਜ਼ੀ ਕਾਰਨ ਘਰੇਲੂ ਔਰਤਾਂ ਦਾ ਬਜਟ ਵਿਗੜ ਗਿਆ ਹੈ। ਸਬਜ਼ੀ ਵਿਕਰੇਤਾ ਸ਼ਮਸ਼ਾਦ ਨੇ ਦੱਸਿਆ ਕਿ ਅਜੇ ਸਥਾਨਕ ਸਬਜ਼ੀਆਂ ਦੀ ਆਮਦ ਪੂਰੀ ਤਰ੍ਹਾਂ ਸ਼ੁਰੂ ਨਹੀਂ ਹੋਈ ਹੈ। ਇਸ ਦੇ ਨਾਲ ਹੀ ਬਾਹਰੋਂ ਆ ਰਹੀਆਂ ਸਬਜ਼ੀਆਂ ਵੀ ਮੰਗ ਮੁਤਾਬਕ ਨਹੀਂ ਆ ਰਹੀਆਂ। ਸਥਾਨਕ ਸਬਜ਼ੀਆਂ ਦੀ ਆਮਦ ਨੂੰ ਅਜੇ 15-20 ਦਿਨ ਲੱਗਣਗੇ, ਉਦੋਂ ਤੱਕ ਕੀਮਤਾਂ ਵਧਣ ਦੀ ਸੰਭਾਵਨਾ ਹੈ। ਦੂਜੇ ਰਾਜਾਂ ਜਾਂ ਪੰਜਾਬ ਵਿੱਚੋਂ ਵੀ ਦੂਰੋਂ ਆਉਂਦੀਆਂ ਸਬਜ਼ੀਆਂ ਦਾ ਭਾੜਾ ਜ਼ਿਆਦਾ ਹੋਣ ਕਾਰਨ ਆਮਦ ਵੀ ਘੱਟ ਹੈ। ਉਸ ਨੇ ਦੱਸਿਆ ਕਿ ਵਧ ਰਹੇ ਤਾਪਮਾਨ ਕਾਰਨ ਫ਼ਲਾਂ ਦੀਆਂ ਕੀਮਤਾਂ ਵਿੱਚ ਤੇਜ਼ੀ ਨਾਲ ਵਾਧਾ ਹੋਇਆ ਹੈ। ਅਜਿਹੇ ’ਚ ਕਈ ਲੋਕ ਫ਼ਲ ਖ਼ਰੀਦਣ ਤੋਂ ਕੰਨੀ ਕਤਰਾਉਣ ਲੱਗੇ ਹਨ।

Advertisement

Advertisement
Author Image

joginder kumar

View all posts

Advertisement
Advertisement
×