ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਰੇਹੜੀ-ਫੜੀ ਵਾਲਿਆਂ ਨੇ ਨੇਮਾਂ ਦੀਆਂ ਧੱਜੀਆਂ ਉਡਾਈਆਂ

10:04 AM Apr 29, 2024 IST
ਲੁਧਿਆਣਾ ਦੇ ਚੌੜਾ ਬਾਜ਼ਾਰ ’ਚ ਦੁਕਾਨਾਂ ਮੂਹਰੇ ਲੱਗੀਆਂ ਹੋਈਆਂ ਰੇਹੜੀਆਂ ਤੇ ਫੜੀਆਂ। -ਫੋਟੋ: ਹਿਮਾਂਸ਼ੂ

ਸਤਵਿੰਦਰ ਬਸਰਾ
ਲੁਧਿਆਣਾ, 28 ਅਪਰੈਲ
ਸਨਅਤੀ ਸ਼ਹਿਰ ਲੁਧਿਆਣਾ ਦੇ ਬਾਜ਼ਾਰਾਂ ਵਿੱਚ ਦੁਕਾਨਾਂ ਦੇ ਬਾਹਰ ਲੱਗਦੀਆਂ ਫੜੀਆਂ ਅਤੇ ਸੜਕਾਂ ’ਤੇ ਖੜ੍ਹੀਆਂ ਹੁੰਦੀਆਂ ਰੇਹੜੀਆਂ ਵੱਲੋਂ ਨੇਮਾਂ ਦੀਆਂ ਪੂਰੀ ਤਰ੍ਹਾਂ ਧੱਜੀਆਂ ਉਡਾਈਆਂ ਜਾ ਰਹੀਆਂ ਹਨ। ਦੂਜੇ ਪਾਸੇ ਨਗਰ ਨਿਗਮ ਦੇ ਤਹਿਬਾਜ਼ਾਰੀ ਵਿਭਾਗ ਦੇ ਅਧਿਕਾਰੀ ਨੇ ਭਰੋਸਾ ਦਿੱਤਾ ਕਿ ਵੋਟਾਂ ਤੋਂ ਬਾਅਦ ਹੀ ਇਸ ’ਤੇ ਕਾਰਵਾਈ ਹੋ ਸਕਦੀ ਹੈ।
ਭੀੜ-ਭੜੱਕੇ ਵਾਲੇ ਸ਼ਹਿਰ ਵਜੋਂ ਮਸ਼ਹੂਰ ਲੁਧਿਆਣਾ ਦੇ ਮੁੱਖ ਬਾਜ਼ਾਰਾਂ ਤੋਂ ਇਲਾਵਾ ਹੋਰ ਛੋਟੇ ਬਾਜ਼ਾਰਾਂ ’ਚ ਵੀ ਟ੍ਰੈਫਿਕ ਦੀ ਵੱਡੀ ਸਮੱਸਿਆ ਬਣੀ ਹੋਈ ਹੈ। ਇੱਥੋਂ ਦੇ ਚੌੜਾ ਬਾਜ਼ਾਰ ਅਤੇ ਘੁਮਾਰ ਮੰਡੀ ਵਿੱਚ ਦੁਕਾਨਾਂ ਦੇ ਬਾਹਰ ਹੀ ਕਈ-ਕਈ ਫੁੱਟ ਜਗ੍ਹਾ ਘੇਰ ਕੇ ਫੜੀਆਂ ਲੱਗੀਆਂ ਦੇਖੀਆਂ ਜਾ ਸਕਦੀਆਂ ਹਨ। ਇਨ੍ਹਾਂ ਵਿੱਚੋਂ ਬਹੁਤੀਆਂ ਫੜ੍ਹੀਆਂ ਵਾਲਿਆਂ ਤੋਂ ਦੁਕਾਨਾਂ ਵਾਲੇ ਮੋਟੀਆਂ ਰਕਮਾਂ ਕਿਰਾਏ ਵਜੋਂ ਲੈ ਰਹੇ ਹਨ। ਅਜਿਹੇ ਦੁਕਾਨਦਾਰਾਂ ਅਤੇ ਟ੍ਰੈਫਿਕ ਵਿੱਚ ਅੜਿੱਕਾ ਬਣਨ ਵਾਲੀਆਂ ਫੜੀਆਂ ਵਾਲਿਆਂ ਵਿਰੁੱਧ ਪਿਛਲੇ ਸਮੇਂ ਦੌਰਾਨ ਕਈ ਵਾਰ ਕਾਰਵਾਈ ਹੋ ਚੁੱਕੀ ਹੈ ਪਰ ਕਥਿਤ ਮਿਲੀਭੁਗਤ ਨਾਲ ਇਹ ਫੜ੍ਹੀਆਂ ਦੁਬਾਰਾ ਲੱਗਣੀਆਂ ਸ਼ੁਰੂ ਹੋ ਜਾਂਦੀਆਂ ਹਨ। ਜਿਸ ਕਰਕੇ ਆਵਾਜਾਈ ਦੀ ਸਮੱਸਿਆ ਘੱਟ ਹੋਣ ਦੀ ਥਾਂ ਹੋਰ ਵਧਦੀ ਜਾ ਰਹੀ ਹੈ। ਅੱਜ (ਐਤਵਾਰ) ਵੀ ਇਨ੍ਹਾਂ ਦੋਵਾਂ ਬਾਜ਼ਾਰਾਂ ਤੋਂ ਇਲਾਵਾ ਸ਼ਿੰਗਾਰ ਸਿਨੇਮਾ ਰੋਡ, ਫੀਲਡ ਗੰਜ, ਤਾਜਪੁਰ ਰੋਡ, ਸਮਰਾਲਾ ਚੌਕ, ਕਸ਼ਮੀਰ ਨਗਰ, ਕੰਬਲ ਮਾਰਕੀਟ ਤੋਂ ਇਲਾਵਾ ਡਵੀਜ਼ਨ ਨੰਬਰ ਤਿੰਨ ਵਿੱਚ ਵੀ ਰੇਹੜੀਆਂ ਅਤੇ ਫੜੀਆਂ ਦੀ ਭਰਮਾਰ ਰਹੀ। ਇੰਨਾਂ ਤੋਂ ਇਲਾਵਾ ਥਾਂ-ਥਾਂ ਖੜ੍ਹੇ ਕੀਤੇ ਇਲੈਕਟ੍ਰਿਕ ਆਟੋ ਰਿਕਸ਼ੇ ਵੀ ਟ੍ਰੈਫਿਕ ਨੂੰ ਸੁਚਾਰੂ ਢੰਗ ਨਾਲ ਚਲਾਉਣ ’ਚ ਸਿਰਦਰਦੀ ਦਾ ਕਾਰਨ ਬਣੇ ਹੋਏ ਹਨ।

Advertisement

ਚੋਣਾਂ ਤੋਂ ਬਾਅਦ ਕਾਰਵਾਈ ਕਰਾਂਗੇ: ਅਧਿਕਾਰੀ

ਨਗਰ ਨਿਗਮ ਦੇ ਤਹਿਬਜ਼ਾਰੀ ਵਿਭਾਗ ਦੇ ਅਧਿਕਾਰੀ ਜਸਦੇਵ ਸਿੰਘ ਸੇਖੋਂ ਨੇ ਕਿਹਾ ਕਿ ਇਸ ਸਬੰਧੀ ਕਈ ਵਾਰ ਕਾਰਵਾਈ ਹੋਈ ਪਰ ਇਹ ਫੜੀਆਂ ਦੁਬਾਰਾ ਲੱਗਣੀਆਂ ਸ਼ੁਰੂ ਹੋ ਜਾਂਦੀਆਂ ਹਨ। ਉਨ੍ਹਾਂ ਕਿਹਾ ਕਿ ਵੋਟਾਂ ਤੋਂ ਬਾਅਦ ਇਨ੍ਹਾਂ ਪ੍ਰਤੀ ਪੁਲੀਸ ਪ੍ਰਸਾਸ਼ਨ ਅਤੇ ਨਗਰ ਨਿਗਮ ਵਿਭਾਗ ਵੱਲੋਂ ਸਾਂਝੇ ਤੌਰ ’ਤੇ ਐਕਸ਼ਨ ਲਿਆ ਜਾ ਸਕਦਾ ਹੈ।

Advertisement
Advertisement
Advertisement