ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਅਮੀਰਾਂ ਨੂੰ ਟੀਕੇ ਲਈ ਤਰਜੀਹ ਨਹੀਂ ਦਿੱਤੀ ਜਾ ਸਕਦੀ: ਪੋਪ

07:51 AM Aug 20, 2020 IST

ਵੈਟੀਕਨ ਸਿਟੀ, 19 ਅਗਸਤ

Advertisement

ਪੋਪ ਫਰਾਂਸਿਸ ਨੇ ਅਜਿਹੀ ਕਿਸੇ ਵੀ ਸੰਭਾਵਨਾ ਖ਼ਿਲਾਫ਼ ਚਿਤਾਵਨੀ ਦਿੱਤੀ ਹੈ ਕਿ ਅਮੀਰਾਂ ਨੂੰ ਕਰੋਨਾਵਾਇਰਸ ਟੀਕੇ ਲਈ ਤਰਜੀਹ ਦਿੱਤੀ ਜਾਵੇਗੀ। ਹਫ਼ਤਾਵਾਰੀ ਜਨਤਕ ਭਾਸ਼ਣ ਤੋਂ ਪਹਿਲਾਂ ਪੋਪ ਨੇ ਕਿਹਾ ‘ਮਹਾਮਾਰੀ ਸੰਕਟ ਹੈ। ਇਸ ਵਿਚੋਂ ‘ਪਹਿਲਾਂ ਵਰਗੇ’ ਹੀ ਵਾਪਸ ਨਹੀਂ ਆਇਆ ਜਾਣਾ, ਜਾਂ ਤਾਂ ਅਸੀਂ ਬਿਹਤਰ ਬਣਾਂਗੇ ਜਾਂ ਹੋਰ ਖ਼ਰਾਬ।’ ਉਨ੍ਹਾਂ ਕਿਹਾ ਕਿ ਬਿਹਤਰ ਹੋ ਕੇ ਹੀ ਨਿਕਲਣਾ ਪਵੇਗਾ। ਪੋਪ ਨੇ ਕਿਹਾ ਕਿ ਜੇ ਅਮੀਰ ਲੋਕਾਂ ਨੂੰ ਤਰਜੀਹ ਦਿੱਤੀ ਗਈ ਤਾਂ ਅਫ਼ਸੋਸ ਹੋਵੇਗਾ। ਉਨ੍ਹਾਂ ਨਾਲ ਹੀ ਕਿਹਾ ਕਿ ਮਹਾਮਾਰੀ ਦੇ ਮੱਦੇਨਜ਼ਰ ਜਿਹੜੀ ਵੀ ਵਿੱਤੀ ਸਹਾਇਤਾ ਦਿੱਤੀ ਜਾ ਰਹੀ ਹੈ, ਉਸ ਦਾ ਲਾਭ ਜੇ ਗਰੀਬਾਂ ਨੂੰ ਨਾ ਹੋਇਆ ਤਾਂ ਇਹ ਵੀ ਸ਼ਰਮਨਾਕ ਹੋਵੇਗਾ। ਉਨ੍ਹਾਂ ਕਿਹਾ ਕਿ ਮਹਾਮਾਰੀ ਨੇ ਗਰੀਬ ਵਰਗ ਦੀਆਂ ਮੁਸ਼ਕਲਾਂ ਖੁੱਲ੍ਹ ਕੇ ਸਭ ਦੇ ਸਾਹਮਣੇ ਲਿਆ ਦਿੱਤੀਆਂ ਹਨ। ਦੁਨੀਆ ਵਿਚ ਕਿੰਨੀ ਊਚ-ਨੀਚ ਹੈ, ਸਭ ਨੇ ਦੇਖੀ ਹੈ। ਪੋਪ ਫਰਾਂਸਿਸ ਨੇ ਕਿਹਾ ਕਿ ਕਰੋਨਾਵਾਇਰਸ ਨੇ ਤਾਂ ਦੁਨੀਆ ਨੂੰ ਗੋਡੇ ਟੇਕਣ ਲਈ ਮਜਬੂਰ ਕੀਤਾ ਹੈ ਹੀ, ਪਰ ਸਾਨੂੰ ਸਮਾਜਿਕ ਅਨਿਆਂ, ਨਾਬਰਾਬਰੀ ਜਿਹੇ ਵਾਇਰਸ ਨਾਲ ਵੀ ਲੜਨਾ ਪੈਣਾ ਹੈ। -ਏਪੀ

Advertisement

Advertisement
Tags :
ਅਮੀਰਾਂਸਕਦੀ:ਟੀਕੇਤਰਜੀਹ:ਦਿੱਤੀਨਹੀਂ