For the best experience, open
https://m.punjabitribuneonline.com
on your mobile browser.
Advertisement

ਕ੍ਰਾਂਤੀਕਾਰੀ ਯੂਨੀਅਨ ਨੇ ਤੀਜੀ ਵਾਰ ਜ਼ਮੀਨ ਦੀ ਬੋਲੀ ਰੱਦ ਕਰਵਾਈ

09:37 PM Jun 23, 2023 IST
ਕ੍ਰਾਂਤੀਕਾਰੀ ਯੂਨੀਅਨ ਨੇ ਤੀਜੀ ਵਾਰ ਜ਼ਮੀਨ ਦੀ ਬੋਲੀ ਰੱਦ ਕਰਵਾਈ
Advertisement

ਗੁਰਨਾਮ ਸਿੰਘ ਚੌਹਾਨ/ਸਹਿਬਾਜ਼ ਸਿੰਘ

Advertisement

ਪਾਤੜਾਂ/ਘੱਗਾ, 7 ਜੂਨ

ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਦੀ ਅਗਵਾਈ ਹੇਠ ਅੱਜ ਪਿੰਡ ਧੂਹੜ ਵਿੱਚ ਦਲਿਤ ਖੇਤ ਮਜ਼ਦੂਰਾਂ ਨੇ ਪੰਚਾਇਤ ਦੇ ਰਾਖਵੇਂ ਕੋਟੇ ਦੀ ਜ਼ਮੀਨ ਘੱਟ ਭਾਅ ‘ਤੇ ਨਾ ਦਿੱਤੇ ਕਰਕੇ ਜਥੇਬੰਦੀ ਤੇ ਪਿੰਡ ਵਾਸੀਆਂ ਨੇ ਤੀਸਰੀ ਵਾਰ ਬੋਲੀ ਰੱਦ ਕਰਵਾਉਣ ਉਪਰੰਤ ਰੈਲੀ ਕੀਤੀ ਗਈ।

ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਦੇ ਸੂਬਾ ਸਕੱਤਰ ਧਰਮਪਾਲ ਨਮੋਲ ਅਤੇ ਸੂਬਾ ਆਗੂ ਬਲਜੀਤ ਨਮੋਲ ਨੇ ਕਿਹਾ ਕਿ ਬੀਡੀਪੀਓ ਵਿਭਾਗ ਵੱਲੋ ਪੰਚਾਇਤੀ ਜ਼ਮੀਨ ਦੀ ਬੋਲੀ ਰੱਖੀ ਗਈ ਸੀ। ਬੋਲੀ ਕਰਵਾਉਣ ਲਈ ਪੰਚਾਇਤ ਸਕੱਤਰ ਪਹੁੰਚੇ ਸਨ।

ਉਨ੍ਹਾਂ ਸਰਕਾਰੀ ਨਿਯਮਾਂ ਮੁਤਾਬਿਕ ਬੋਲੀ ਸ਼ੁਰੂ ਕੀਤੀ ਪਹਿਲਾ ਜਰਨਲ ਜ਼ਮੀਨ ਦੀ ਬੋਲੀ ਕੀਤੀ ਗਈ। ਇਸ ਉਪਰੰਤ ਰਿਜ਼ਰਵ ਕੋਟੇ ਜ਼ਮੀਨ ਦੀ ਬੋਲੀ ਐੱਸਸੀ ਧਰਮਸ਼ਾਲਾ ਵਿੱਚ ਖੇਤ ਮਜ਼ਦੂਰਾਂ ਵੱਲੋਂ ਸਾਂਝੇ ਤੌਰ ‘ਤੇ ਚੁਣੇ ਹੋਏ ਵਿਅਕਤੀਆਂ ਪਿਆਰਾ ਸਿੰਘ ਤੇ ਸ਼ੇਰਾ ਸਿੰਘ ਨੇ ਸਕਿਉਰਟੀ ਜਮ੍ਹਾਂ ਕਰਵਾਉਣ ਤੋਂ ਸ਼ੁਰੂ ਹੋਈ। ਪੰਚਾਇਤ ਸਕੱਤਰ ਨੇ ਸਰਕਾਰ ਵੱਲੋਂ ਪੰਚਾਇਤੀ ਜ਼ਮੀਨਾਂ ਦੇ ਠੇਕਿਆਂ ਵਿੱਚ ਕੀਤੇ ਵਾਧੇ ਮੁਤਾਬਿਕ ਜਦੋਂ 60 ਹਜ਼ਾਰ ਰੁਪਏ ਪ੍ਰਤੀ ਏਕੜ ਵੱਧ ਦੇ ਹਿਸਾਬ ਨਾਲ ਬੋਲੀ ਸ਼ੁਰੂ ਕੀਤੀ ਤਾਂ ਖੇਤ ਮਜ਼ਦੂਰ ਅਸਮਰੱਥਾ ਪ੍ਰਗਟ ਕਰਦਿਆਂ ਬੋਲੀ ਰੱਦ ਕਰਵਾਉਣ ਵਿਚ ਸਫ਼ਲ ਹੋ ਗਏ। ਖੇਤ ਮਜ਼ਦੂਰਾਂ ਨੇ ਮੰਗ ਕੀਤੀ ਹੈ ਕਿ ਗਰੀਬਾਂ ਨੂੰ ਪਸ਼ੂਆਂ ਦੇ ਚਾਰੇ ਲਈ ਜ਼ਮੀਨ ਦੇ ਭਾਅ ਘਟਾ ਕੇ ਰਾਖਵੇਂ ਕੋਟੇ ਦੀ ਜ਼ਮੀਨ ਦਿੱਤੀ ਜਾਵੇ।

ਇਸ ਮੌਕੇ ਰਾਜ ਸਿੰਘ, ਕਪੂਰ ਸਿੰਘ, ਗੁਰਸੇਵਕ ਸਿੰਘ, ਜਗਜੀਤ ਸਿੰਘ ਅਤੇ ਪਿਆਰਾ ਸਿੰਘ ਹਾਜ਼ਰ ਸਨ।

Advertisement
Advertisement
Advertisement
×