ਨਵੀਂ ਦਿੱਲੀ, 12 ਸਤੰਬਰਪ੍ਰਚੂਨ ਮਹਿੰਗਾਈ ਦਰ ਲੰਘੇ ਅਗਸਤ ਮਹੀਨੇ ਮਾਮੂਲੀ ਵਧ ਕੇ 3.65 ਫ਼ੀਸਦ ਰਹੀ ਹੈ ਅਤੇ ਇਹ ਭਾਰਤੀ ਰਿਜ਼ਰਵ ਬੈਂਕ ਦੇ ਚਾਰ ਫ਼ੀਸਦ ਦੀ ਟੀਚੇ ਦਾ ਦਾਇਰੇ ਵਿੱਚ ਹੈ। ਸਰਕਾਰੀ ਅੰਕੜਿਆਂ ’ਚ ਅੱਜ ਇਹ ਖੁਲਾਸਾ ਹੋਇਆ। ਖਪਤਕਾਰ ਮੁੱਲ ਇੰਡੈਕਸ (ਸੀਪੀਆਈ) ਅਧਾਰਿਤ ਪ੍ਰਚੂਨ ਮਹਿੰਗਾਈ ਦਰ ਇਸ ਸਾਲ ਜੁਲਾਈ ਮਹੀਨੇ 3.6 ਫ਼ੀਸਦ ਰਹੀ ਜਦਕਿ ਲੰਘੇ ਸਾਲ ਅਗਸਤ ਮਹੀਨੇ ਇਹ ਦਰ 6.83 ਫ਼ੀਸਦ ਸੀ। ਕੌਮੀ ਅੰਕੜਾ ਦਫਤਰ ਵੱਲੋਂ ਜਾਰੀ ਬਿਆਨ ਮੁਤਾਬਕ ਖੁਰਾਕੀ ਵਸਤਾਂ ਮਹਿੰਗਾਈ ਅਗਸਤ ਮਹੀਨੇ ਮਾਮੂਲੀ ਵਧ ਕੇ 5.66 ਫ਼ੀਸਦ ਰਹੀ ਜੋ ਜੁਲਾਈ ਵਿੱਚ 5.42 ਫ਼ੀਸਦੀ ਸੀ। ਸਰਕਾਰ ਨੇ ਰਿਜ਼ਰਵ ਬੈਂਕ ਨੂੰ ਪ੍ਰਚੂਨ ਮਹਿਗਾਈ ਦਰ ਦੋ ਫ਼ੀਸਦ ਘਾਟੇ ਵਾਧੇ ਨਾਲ ਚਾਰ ਫ਼ੀਸਦ ਰੱਖਣ ਦੀ ਜ਼ਿੰਮੇਵਾਰੀ ਦਿੱਤੀ ਹੋਈ ਹੈ। -ਪੀਟੀਆਈ