ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਦਸਵੀਂ ਤੇ ਬਾਰ੍ਹਵੀਂ ਜਮਾਤ ਦਾ ਨਤੀਜਾ ਸ਼ਾਨਦਾਰ ਰਿਹਾ

07:10 AM May 17, 2024 IST
ਐਸ਼ਵੀਨ ਕੌਰ, ਅਭਿਜੀਤ ਕੌਰ, ਜਸ਼ਨਦੀਪ ਕੌਰ, ਨਵਜੋਤ ਕੌਰ ਤੇ ਮਨਜਿੰਦਰ ਕੌਰ।

ਭਗਤਾ ਭਾਈ:

Advertisement

ਦਿ ਆਕਸਫੋਰਡ ਸਕੂਲ ਆਫ਼ ਐਜੂਕੇਸ਼ਨ ਦੀ ਦਸਵੀਂ ਤੇ ਬਾਰ੍ਹਵੀਂ ਜਮਾਤ ਦਾ ਨਤੀਜਾ ਸ਼ਾਨਦਾਰ ਰਿਹਾ। ਪ੍ਰਿੰਸੀਪਲ ਰੂਪ ਲਾਲ ਬਾਂਸਲ ਨੇ ਦੱਸਿਆ ਕਿ ਸੀਬੀਐਸਈ ਵੱਲੋਂ ਦਸਵੀਂ ਦੇ ਐਲਾਨੇ ਨਤੀਜੇ ‘ਚ ਐਸ਼ਵੀਨ ਕੌਰ ਸਿਰੀਏਵਾਲਾ ਨੇ 96.6 ਫੀਸਦ ਅੰਕਾਂ ਨਾਲ ਪਹਿਲਾ, ਗੁਰਲੀਨ ਕੌਰ ਕਲਿਆਣ ਨੇ 95.4 ਅੰਕਾਂ ਨਾਲ ਦੂਜਾ ਅਤੇ ਖੁਸ਼ਨੂਰ ਕੌਰ ਦੀਨਾ ਨੇ 95.2 ਅੰਕਾਂ ਨਾਲ ਤੀਜਾ ਸਥਾਨ ਪ੍ਰਾਪਤ ਕੀਤਾ ਹੈ। ਬਾਰ੍ਹਵੀਂ ਜਮਾਤ ਕਾਮਰਸ ਗੁਰੱਪ ‘ਚੋਂ ਅਭਿਜੀਤ ਕੌਰ ਗੁੰਮਟੀ ਕਲਾਂ ਨੇ 95 ਫੀਸਦ, ਸੈਫ਼ਰੀਨ ਕੌਰ ਗੁੰਮਟੀ ਨੇ 94.6 ਫੀਸਦ, ਏਕਮਵੀਰ ਸਿੰਘ ਰਾਏ, ਅਰਮਾਨਜੋਤ ਕੌਰ ਸੇਖੋਂ ਤੇ ਮਨਦੀਪ ਸਿੰਘ ਚੀਦਾ ਨੇ 94.4 ਫੀਸਦ, ਨਾਨ-ਮੈਡੀਕਲ ਗਰੁੱਪ ਵਿੱਚੋਂ ਜਸ਼ਨਦੀਪ ਕੌਰ ਗੁਰੂਸਰ ਨੇ 89 ਫੀਸਦ ਅੰਕ, ਮੈਡੀਕਲ ਗਰੁੱਪ ਵਿੱਚੋਂ ਨਵਜੋਤ ਕੌਰ ਬੁਰਜ ਥਰੋੜ ਨੇ 89.6 ਫੀਸਦ, ਆਰਟਸ ਗਰੁੱਪ ਵਿੱਚੋਂ ਮਨਜਿੰਦਰ ਕੌਰ ਨੇ 87.4 ਫੀਸਦ ਅੰਕ ਲੈ ਕੇ ਕ੍ਰਮਵਾਰ ਪਹਿਲਾ, ਦੂਜਾ ਤੇ ਤੀਜਾ ਸਥਾਨ ਹਾਸਲ ਕੀਤਾ। ਸਕੂਲ ਕਮੇਟੀ ਦੇ ਸਰਪ੍ਰਸਤ ਹਰਦੇਵ ਸਿੰਘ ਬਰਾੜ, ਚੇਅਰਮੈਨ ਗਗਨ ਬਰਾੜ, ਪ੍ਰਧਾਨ ਗੁਰਮੀਤ ਗਿੱਲ, ਵਾਈਸ ਚੇਅਰਮੈਨ ਪਰਮਪਾਲ ਸਿੰਘ ਸ਼ੈਰੀ, ਜਨਰਲ ਸਕੱਤਰ ਰਾਜਵਿੰਦਰ ਸਿੰਘ ਸੋਢੀ, ਵਿੱਤ ਸਕੱਤਰ ਗੁਰਮੀਤ ਸਿੰਘ ਗਿੱਲ ਤੇ ਪ੍ਰਿੰਸੀਪਲ ਰੂਪ ਲਾਲ ਬਾਂਸਲ ਨੇ ਸ਼ਾਨਦਾਰ ਨਤੀਜੇ ਲਈ ਬੱਚਿਆਂ, ਮਾਪਿਆਂ ਤੇ ਸਕੂਲ ਸਟਾਫ਼ ਨੂੰ ਵਧਾਈ ਦਿੱਤੀ ਹੈ। -ਪੱਤਰ ਪ੍ਰੇਰਕ

Advertisement
Advertisement
Advertisement