ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਖਡੂਰ ਸਾਹਿਬ ਦੇ ਨਤੀਜੇ ਹਾਕਮ ਧਿਰ ਲਈ ਨਮੋਸ਼ੀ ਦਾ ਕਾਰਨ ਬਣੇ

07:49 AM Jun 07, 2024 IST

ਗੁਰਬਖਸ਼ਪੁਰੀ
ਤਰਨ ਤਾਰਨ, 6 ਜੂਨ
ਖਡੂਰ ਸਾਹਿਬ ਹਲਕੇ ਤੋਂ ਲੋਕ ਸਭਾ ਦੀਆਂ ਚੋਣਾਂ ਦਾ ਨਤੀਜਾ ਹਾਕਮ ਧਿਰ ਆਮ ਆਦਮੀ ਪਾਰਟੀ ਲਈ ਭਾਰੀ ਨਮੋਸ਼ੀ ਦਾ ਕਾਰਨ ਬਣਿਆ ਹੈ| ਇਸ ਲੋਕ ਸਭਾ ਹਲਕੇ ਦੇ ਨੌਂ ਵਿਧਾਨ ਸਭਾ ਹਲਕਿਆਂ ’ਚੋਂ ਆਮ ਆਦਮੀ ਪਾਰਟੀ ਕੋਲ ਸੱਤ ਵਿਧਾਇਕਾਂ ਸਣੇ ਦੋ ਮੰਤਰੀ ਹੋਣ ਦਾ ਪਾਰਟੀ ਨੂੰ ਰਤਾ ਭਰ ਵੀ ਲਾਹਾ ਨਹੀਂ ਮਿਲਿਆ ਹੈ| ਪਾਰਟੀ ਦੇ ਉਮੀਦਵਾਰ ਤੇ ਪੰਜਾਬ ਸਰਕਾਰ ਦੇ ਮੰਤਰੀ ਲਾਲਜੀਤ ਸਿੰਘ ਭੁੱਲਰ ਖੁੱਦ ਪੱਟੀ ਤੋਂ ਵਿਧਾਇਕ ਹਨ ਅਤੇ ਉਨ੍ਹਾਂ ਨੂੰ ਆਪਣੇ ਜੱਦੀ ਹਲਕਾ ਪੱਟੀ ਤੋਂ 27,804 ਵੋਟਾਂ ਮਿਲੀਆਂ, ਜਦੋਂਕਿ ਜੇਤੂ ਰਹੇ ਆਜ਼ਾਦ ਉਮੀਦਵਾਰ ਅੰਮ੍ਰਿਤਪਾਲ ਸਿੰਘ ਨੂੰ 56,758 ਵੋਟਾਂ ਮਿਲੀਆਂ| ਇਕ ਹੋਰ ਹਲਕਾ ਜੰਡਿਆਲਾ ਗੁਰੂ ਤੋਂ ਹਰਭਜਨ ਸਿੰਘ ਈਟੀਓ ਦੇ ਮੰਤਰੀ ਹੋਣ ’ਤੇ ਵੀ ਆਮ ਆਦਮੀ ਪਾਰਟੀ ਦੇ ਉਮੀਦਵਾਰ ਨੂੰ 23,571 ਅਤੇ ਅੰਮ੍ਰਿਤਪਾਲ ਸਿੰਘ ਨੂੰ 45,190 ਵੋਟ ਮਿਲੇ ਹਨ| ਇਸ ਤੋਂ ਇਲਾਵਾ ‘ਆਪ’ ਦਾ ਉਮੀਦਵਾਰ ਆਪਣੇ ਜੇਤੂ ਰਹੇ ਤਰਨ ਤਾਰਨ, ਖਡੂਰ ਸਾਹਿਬ, ਖੇਮਕਰਨ, ਜ਼ੀਰਾ ਅਤੇ ਬਾਬਾ ਬਕਾਲਾ ਹਲਕਿਆਂ ਤੋਂ ਵੀ ਅੰਮ੍ਰਿਤਪਾਲ ਸਿੰਘ ਤੋਂ ਪਛੜ ਗਿਆ| ਕੋਈ ਦੋ ਸਾਲ ਪਹਿਲਾਂ ਵਿਧਾਨ ਸਭਾ ਦੀਆਂ ਚੋਣਾਂ ਦੌਰਾਨ ਕਪੂਰਥਲਾ ਤੋਂ ਜੇਤੂ ਰਹੇ ਰਾਣਾ ਗੁਰਜੀਤ ਸਿੰਘ ਆਪਣੇ ਜੱਦੀ ਹਲਕਾ ਕਪੂਰਥਲਾ ਤੋਂ ਕਾਂਗਰਸ ਦੀ ਸਥਿਤੀ ਮਜ਼ਬੂਤ ਕਰਨ ’ਚ ਸਫਲ ਰਹੇ| ਇਸ ਹਲਕੇ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਕੁਲਬੀਰ ਸਿੰਘ ਜ਼ੀਰਾ ਨੂੰ 28,603 ਵੋਟਾਂ ਮਿਲੀਆਂ ਤੇ ਅੰਮ੍ਰਿਤਪਾਲ ਸਿੰਘ ਨੂੰ 21,548 ਵੋਟਾਂ ਪਈਆਂ| ਪਰ ਰਾਣਾ ਗੁਰਜੀਤ ਸਿੰਘ ਦਾ ਇਹ ਜਾਦੂ ਉਨ੍ਹਾਂ ਦੇ ਲੜਕੇ ਦੇ ਹਲਕੇ ਸੁਲਤਾਨਪੁਰ ਲੋਧੀ ਤੋਂ ਨਹੀਂ ਚੱਲ ਸਕਿਆ| ਇਸ ਹਲਕੇ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਨੂੰ 23,445 ਅਤੇ ਅੰਮ੍ਰਿਤਪਾਲ ਸਿੰਘ ਨੂੰ 32,875 ਵੋਟ ਮਿਲੇ| ਇਨ੍ਹਾਂ ਚੋਣਾਂ ਦੌਰਾਨ ਪ੍ਰਚਾਰ ਦੇ ਐਨ ਸਿਖਰ ’ਤੇ ਹੋਣ ਤੇ ਅਕਾਲੀ ਦਲ ਵਲੋਂ ਪੱਟੀ ਹਲਕੇ ਤੋਂ ਆਪਣੇ ਆਗੂ ਆਦੇਸ਼ ਪ੍ਰਤਾਪ ਸਿੰਘ ਕੈਰੋਂ ਨੂੰ ਪਾਰਟੀ ’ਚੋਂ ਬਾਹਰ ਕੱਢਣ ’ਤੇ ਅਕਾਲੀ ਦਲ ਨੂੰ ਚੰਗਾ ਖੋਰਾ ਲੱਗਿਆ ਹੈ| ਇਹ ਇਕ ਹਕੀਕਤ ਰਹੀ ਕਿ ਆਦੇਸ਼ ਪ੍ਰਤਾਪ ਸਿੰਘ ਕੈਰੋਂ ਨੂੰ ਪਾਰਟੀ ’ਚੋਂ ਬਰਖਾਸਤ ਕਰ ਦੇਣ ਨਾਲ ਹਲਕੇ ਅੰਦਰ ਪਾਰਟੀ ਇਕ ਤਰ੍ਹਾਂ ਨਾਲ ਆਗੂ ਰਹਿਤ ਬਣ ਗਈ ਸੀ ਅਤੇ ਹਲਕੇ ਅੰਦਰ ਕਿਸੇ ਨੇ ਪਾਰਟੀ ਦੇ ਉਮੀਦਵਾਰ ਵਿਰਸਾ ਸਿੰਘ ਵਲਟੋਹਾ ਦੇ ਹੱਕ ਵਿਚ ਪ੍ਰਚਾਰ ਤੱਕ ਵੀ ਨਹੀਂ ਕੀਤਾ| ਵੋਟਾਂ ਦੇ ਦਿਨ ਇਸ ਹਲਕੇ ਦੇ ਕਿਸੇ ਇਕ ਪਿੰਡ ਵਿੱਚ ਵੀ ਪਾਰਟੀ ਦਾ ਬੂਥ ਤੱਕ ਨਹੀਂ ਸੀ ਲੱਗ ਸਕਿਆ| ਇਸ ਦਾ ਅਸਰ ਇਹ ਹੋਇਆ ਕਿ ਅਕਾਲੀ ਦਲ ਨੂੰ ਪੱਟੀ ਹਲਕੇ ਤੋਂ ਕੇਵਲ 3554 ਵੋਟਾਂ ਹੀ ਮਿਲ ਸਕੀਆਂ, ਜਦੋਂਕਿ ਪਾਰਟੀ ਉਮੀਦਵਾਰ ਵਿਰਸਾ ਸਿੰਘ ਵਲਟੋਹਾ ਨੂੰ ਪੱਟੀ ਦੇ ਗੁਆਂਢੀ ਆਪਣੇ ਹਲਕਾ ਖੇਮਕਰਨ ਤੋਂ 21866 ਵੋਟਾਂ ਮਿਲੀਆਂ ਹਨ|

Advertisement

Advertisement