For the best experience, open
https://m.punjabitribuneonline.com
on your mobile browser.
Advertisement

ਗੁਰੂ ਤੇਗ ਬਹਾਦਰਗੜ੍ਹ ਸਕੂਲ ਦਾ ਨਤੀਜਾ ਸ਼ਾਨਦਾਰ ਰਿਹਾ

07:17 AM May 03, 2024 IST
ਗੁਰੂ ਤੇਗ ਬਹਾਦਰਗੜ੍ਹ ਸਕੂਲ ਦਾ ਨਤੀਜਾ ਸ਼ਾਨਦਾਰ ਰਿਹਾ
ਸਰਕਾਰੀ ਸੀਨੀਅਰ ਸਕੂਲ ਗੁਰੂ ਤੇਗ ਬਹਾਦਰਗੜ੍ਹ ਦੇ ਹੋਣਹਾਰ ਵਿਦਿਆਰਥੀ।
Advertisement

ਸਮਾਲਸਰ: ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨੇ ਗਏ ਅੱਠਵੀਂ ਅਤੇ ਬਾਰ੍ਹਵੀਂ ਜਮਾਤ ਦੇ ਨਤੀਜਿਆਂ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਗੁਰੂ ਤੇਗ ਬਹਾਦਰਗੜ੍ਹ ਰੋਡੇ ਸਕੂਲ ਦੇ ਨਤੀਜੇ ਸ਼ਾਨਦਾਰ ਰਹੇ। ਸਕੂਲ ਮੁਖੀ ਦਿਲਬਾਗ ਸਿੰਘ ਬਰਾੜ ਨੇ ਦੱਸਿਆ ਕਿ ਅੱਠਵੀਂ ਜਮਾਤ ਦਾ ਵਿਦਿਆਰਥੀ ਗਗਨਦੀਪ ਸ਼ਰਮਾ ਨੇ 84 ਪ੍ਰਤੀਸ਼ਤ ਅੰਕਾਂ ਨਾਲ ਪਹਿਲਾ, ਸਿਮਰਨਜੀਤ ਸਿੰਘ ਨੇ 81 ਪ੍ਰਤੀਸ਼ਤ ਅੰਕਾਂ ਨਾਲ ਦੂਜਾ ਅਤੇ ਹਰਮਨ ਨੇ 77 ਪ੍ਰਤੀਸ਼ਤ ਅੰਕਾਂ ਨਾਲ ਤੀਜਾ ਸਥਾਨ ਹਾਸਲ ਕੀਤਾ। ਬਾਰ੍ਹਵੀਂ ਆਰਟਸ ਗਰੁੱਪ ਦੇ ਅਨਮੋਲਪ੍ਰੀਤ ਕੌਰ ਨੇ 78 ਪ੍ਰਤੀਸ਼ਤ ਨਾਲ ਪਹਿਲਾ, ਰੋਹਿਤ ਕੁਮਾਰ ਨੇ 75 ਪ੍ਰਤੀਸ਼ਤ ਨਾਲ ਦੂਜਾ ਅਤੇ ਉਂਕਾਰ ਸਿੰਘ ਨੇ 73 ਪ੍ਰਤੀਸ਼ਤ ਨਾਲ ਤੀਜਾ ਸਥਾਨ ਹਾਸਲ ਕੀਤਾ। ਵੋਕੇਸ਼ਨਲ ਦੇ ਮਕੈਨੀਕਲ ਗਰੁੱਪ ਵਿੱਚੋਂ ਲਵਕਰਨ ਸਿੰਘ ਨੇ ਪਹਿਲਾ, ਹਰਦੀਪ ਸਿੰਘ ਨੇ ਦੂਜਾ ਅਤੇ ਗੁਰਪ੍ਰੀਤ ਸਿੰਘ ਨੇ ਤੀਜਾ ਸਥਾਨ ਹਾਸਲ ਕੀਤਾ। ਇਲੈਕਟ੍ਰੀਕਲ ਗਰੁੱਪ ਵਿੱਚੋਂ ਕਮਲਦੀਪ ਸਿੰਘ ਨੇ ਪਹਿਲਾ, ਹਰਦੀਪ ਸਿੰਘ ਨੇ ਦੂਜਾ ਅਤੇ ਹਰਜੋਤ ਸਿੰਘ ਤੀਜੇ ਸਥਾਨ ’ਤੇ ਰਿਹਾ। ਵੈਲਫੇਅਰ ਸੁਸਾਇਟੀ ਰੋਡੇ ਦੇ ਪ੍ਰਧਾਨ ਹਰੀ ਸਿੰਘ ਬਰਾੜ ਤੇ ਜਨਰਲ ਸਕੱਤਰ ਅਮਰਜੀਤ ਸਿੰਘ ਸ਼ਰਮਾ ਨੇ ਸਾਰਿਆਂ ਨੂੰ ਵਧਾਈ ਦਿੱਤੀ। -ਪੱਤਰ ਪ੍ਰੇਰਕ

Advertisement

Advertisement
Author Image

joginder kumar

View all posts

Advertisement
Advertisement
×