ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਜੀਐੱਨਐੱਮ ਭਾਗ ਦੂਜਾ ਅਤੇ ਤੀਜਾ ਦਾ ਨਤੀਜਾ ਸੌ ਫੀਸਦੀ ਰਿਹਾ

07:20 AM Jun 10, 2024 IST
ਕਾਲਜ ’ਚੋਂ ਮੋਹਰੀ ਰਹੀਆਂ ਵਿਦਿਆਰਥਣਾਂ।

ਭੁੱਚੋ ਮੰਡੀ: ਬਾਬਾ ਮੋਨੀ ਜੀ ਮਹਾਰਾਜ ਕਾਲਜ ਆਫ਼ ਨਰਸਿੰਗ ਲਹਿਰਾ ਮੁਹੱਬਤ (ਬਠਿੰਡਾ) ਦਾ ਜੀਐਨਐਮ ਭਾਗ ਦੂਜਾ ਅਤੇ ਤੀਜਾ ਦਾ ਨਤੀਜਾ ਸੌ ਫੀਸਦੀ ਰਿਹਾ। ਪੰਜਾਬ ਨਰਸਿਜ਼ ਰਜਿਸਟ੍ਰੇਸ਼ਨ ਕਾਊਂਸਿਲ ਵੱਲੋਂ ਐਲਾਨੇ ਗਏ ਜੀਐੱਨਐੱਮ ਭਾਗ ਦੂਜਾ ਦੇ ਨਤੀਜੇ ਵਿੱਚ ਵਿਦਿਆਰਥੀਆਂ ਗੋਬਿੰਦ ਕੁਮਾਰ ਨੇ ਕਾਲਜ ਵਿੱਚੋਂ ਪਹਿਲਾ, ਸੁਮਨਪ੍ਰੀਤ ਕੌਰ ਨੇ ਦੂਜਾ, ਬਿਲਕੀਸ ਹਮੀਦ ਨੇ ਤੀਜਾ, ਜੀਐਨਐਮ ਭਾਗ ਤੀਜਾ ਦੀ ਕੋਮਲਪ੍ਰੀਤ ਕੌਰ ਨੇ ਪਹਿਲਾ, ਅਰਪਿੰਦਰ ਕੌਰ ਨੇ ਦੂਜਾ ਅਤੇ ਵਿਜੇ ਲਕਸ਼ਮੀ ਨੇ ਤੀਸਰਾ ਸਥਾਨ ਹਾਸਲ ਕੀਤਾ। ਪ੍ਰਿੰਸੀਪਲ ਸ਼ੀਬਾ ਅਨੀਥਾ ਰਾਣੀ ਅਨੁਸਾਰ ਸਾਰੇ ਵਿਦਿਆਰਥੀ ਪਹਿਲੇ ਦਰਜੇ ਵਿੱਚ ਪਾਸ ਹੋਏ। ਇਸ ਮੌਕੇ ਕਾਲਜ ਦੇ ਡਾਇਰੈਕਟਰ ਕੇਸਰ ਸਿੰਘ ਧਲੇਵਾਂ ਅਤੇ ਐਡਮਿਨਸਟ੍ਰਰੇਟਿਵ ਕੁਲਵੀਰ ਸਿੰਘ ਸਿੱਧੂ ਨੇ ਵਿਦਿਆਰਥੀਆਂ ਅਤੇ ਸਮੂਹ ਸਟਾਫ਼ ਨੂੰ ਵਧਾਈ ਦਿੱਤੀ। ਇਸ ਮੌਕੇ ਮੈਡਮ ਸ਼ਿਖਾ ਚੌਪੜਾ, ਕਮਲਜੀਤ ਕੌਰ, ਸੰਦੀਪ ਕੌਰ, ਸੁਮਨਪ੍ਰੀਤ ਕੌਰ, ਨਵਦੀਪ ਕੌਰ, ਕੁਲਦੀਪ ਕੌਰ, ਰਤੀ ਰੈਨਾ, ਐਮੀਵਲਜੋਤ, ਮਧੂ, ਲੂਬਨਾ ਇਸ਼ਾਕ, ਸ਼ੁਗੁਫਤਾ ਅਤੇ ਮਹਿਕਪ੍ਰੀਤ ਕੌਰ ਹਾਜ਼ਰ ਸਨ। -ਪੱਤਰ ਪ੍ਰੇਰਕ

Advertisement

Advertisement
Advertisement