For the best experience, open
https://m.punjabitribuneonline.com
on your mobile browser.
Advertisement

ਲਾਰਡ ਸ਼ਿਵਾ ਸਕੂਲ ਦਾ ਅੱਠਵੀਂ ਅਤੇ ਬਾਰ੍ਹਵੀਂ ਦਾ ਨਤੀਜਾ ਸੌ ਫੀਸਦ ਰਿਹਾ

08:35 AM May 05, 2024 IST
ਲਾਰਡ ਸ਼ਿਵਾ ਸਕੂਲ ਦਾ ਅੱਠਵੀਂ ਅਤੇ ਬਾਰ੍ਹਵੀਂ ਦਾ ਨਤੀਜਾ ਸੌ ਫੀਸਦ ਰਿਹਾ
ਲਾਰਡ ਸ਼ਿਵਾ ਸਕੂਲ ਦੇ ਹੋਣਹਾਰ ਵਿਦਿਆਰਥੀ।
Advertisement

ਪੱਤਰ ਪ੍ਰੇਰਕ
ਮੂਨਕ, 4 ਮਈ
ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਲੰਘੇ ਦਿਨੀਂ ਐਲਾਨੇ ਗਏ ਅੱਠਵੀਂ ਤੇ ਬਾਰ੍ਹਵੀਂ ਦੇ ਨਤੀਜੇ ਵਿੱਚ ਲਾਰਡ ਸ਼ਿਵਾ ਸਕੂਲ ਦੇ ਵਿਦਿਆਰਥੀਆਂ ਦੀ ਕਾਰਗੁਜ਼ਾਰੀ ਸ਼ਾਨਦਾਰ ਰਹੀ।
ਇਸ ਤਹਿਤ ਅੱਠਵੀਂ ਜਮਾਤ ਦੀ ਵਿਦਿਆਰਥਨ ਸੁਨੇਹਾ ਨੇ 94% ਅੰਕ ਪ੍ਰਾਪਤ ਕਰ ਕੇ ਪਹਿਲਾ, ਜੰਨਤ ਨੇ 92% ਲੈ ਕੇ ਦੂਜਾ ਸਥਾਨ ਤੇ ਸਿਮਰਨ ਕੌਰ ਨੇ 91.6% ਲੈ ਕੇ ਤੀਜਾ ਸਥਾਨ ਪ੍ਰਾਪਤ ਕੀਤਾ। ਬਾਰ੍ਹਵੀਂ ਕਲਾਸ ਦੇ ਕਾਮਰਸ ਗਰੁੱਪ ਵਿੱਚ ਐਸ਼ਪ੍ਰੀਤ ਕੌਰ ਨੇ 95.4% ਲੈ ਕੇ ਪਹਿਲਾ, ਸਿਮਰਨ ਕੌਰ ਨੇ 94% ਲੈ ਕੇ ਦੂਜਾ ਅਤੇ ਨਵਦੀਪ ਕੌਰ ਨੇ 87.2% ਲੈ ਕੇ ਤੀਜਾ ਸਥਾਨ ਹਾਸਿਲ ਕੀਤਾ। ਸਾਇੰਸ ਗਰੁੱਪ ਦੀ ਤਾਨੀਆ ਨੇ 91.2% ਲੈ ਕੇ ਪਹਿਲਾ, ਖੁਸ਼ੀ ਨੇ 88.8% ਲੈ ਕੇ ਦੂਜਾ ਤੇ ਮਨਜੋਤ ਕੌਰ ਨੇ 85% ਅੰਕ ਲੈ ਕੇ ਤੀਜਾ ਸਥਾਨ ਹਾਸਿਲ ਕੀਤਾ। ਬਾਰ੍ਹਵੀਂ ਕਲਾਸ ਦੇ42 ਵਿਦਿਆਰਥੀਆਂ ਨੇ 80% ਤੋਂ ਉੱਪਰ ਅੰਕ ਪ੍ਰਾਪਤ ਕੀਤੇ। ਸਕੂਲ ਦੇ ਪ੍ਰਿੰਸੀਪਲ ਨੇ ਵਿਦਿਆਰਥੀਆਂ ਅਤੇ ਸਮੂਹ ਅਧਿਆਪਕਾਂ ਨੂੰ ਵਧਾਈ ਦਿੱਤੀ।

Advertisement

ਪੰਜਵੀਂ ਦੀ ਪ੍ਰੀਖਿਆ ਵਿੱਚੋਂ ਪੂਰੇ ਅੰਕ ਲੈਣ ਵਾਲੇ ਬੱਚੇ ਦਾ ਸਨਮਾਨ

ਪ੍ਰਾਇਮਰੀ ਸਕੂਲ ਵਿੱਚ ਅਭਿਜੋਤ ਸਿੰਘ ਨੂੰ ਸਨਮਾਨਦੇ ਹੋਏ ਪ੍ਰਬੰਧਕ।

ਪਾਤੜਾਂ (ਪੱਤਰ ਪ੍ਰੇਰਕ): ਪੰਜਵੀਂ ਜਮਾਤ ਵਿੱਚੋਂ ਪੂਰੇ ਦੇ ਪੂਰੇ ਅੰਕ ਪ੍ਰਾਪਤ ਕਰਨ ਵਾਲੇ ਵਿਦਿਆਰਥੀ ਨੂੰ ਸਰਕਾਰੀ ਪ੍ਰਾਇਮਰੀ ਸਕੂਲ ਹਰਿਆਊ ਖੁਰਦ ਵਿੱਚ ਸਕੂਲ ਅਧਿਆਪਕਾਂ ਅਤੇ ਪਤਵੰਤੇ ਸੱਜਣਾਂ ਵੱਲੋਂ ਸਕੂਲ ਵਿੱਚ ਸਨਮਾਨਿਤ ਕੀਤਾ ਗਿਆ। ਸਰਕਾਰੀ ਪ੍ਰਾਇਮਰੀ ਸਕੂਲ ਹਰਿਆਊ ਖੁਰਦ ਦੇ ਮੁੱਖ ਅਧਿਆਪਕ ਰੀਤੂ ਰਾਣੀ ਨੇ ਦੱਸਿਆ ਕਿ ਉਨ੍ਹਾਂ ਕੋਲ ਪਿੰਡ ਹਰਿਆਊ ਕਲਾਂ ਦਾ ਬੱਚਾ ਵੀ ਅਭਿਜੋਤ ਸਿੰਘ ਪੁੱਤਰ ਪ੍ਰਗਟ ਸਿੰਘ ਪੜ੍ਹਦਾ ਸੀ ਜਿਸ ਨੇ ਮਿਹਨਤ ਤੇ ਲਗਨ ਨਾਲ ਪੜ੍ਹਾਈ ਕਰ ਕੇ ਪੰਜਵੀਂ ਦੀ ਪ੍ਰੀਖਿਆ ਵਿੱਚੋਂ ਪੂਰੇ ਦੇ ਪੂਰੇ ਅੰਕ ਲੈ ਕੇ ਪਿੰਡ ਅਤੇ ਸਕੂਲ ਦਾ ਨਾਮ ਰੋਸ਼ਨ ਕੀਤਾ ਹੈ। ਉਨ੍ਹਾਂ ਦੱਸਿਆ ਹੈ ਕਿ ਇਸ ਬੱਚੇ ਨੇ ਨਵੋਦਿਆ ਸਕੂਲ ਲਈ ਟੈਸਟ ਦਿੱਤਾ ਸੀ ਉਹ ਵੀ ਪਾਸ ਕਰ ਲਿਆ ਹੈ।

Advertisement
Author Image

Advertisement
Advertisement
×