For the best experience, open
https://m.punjabitribuneonline.com
on your mobile browser.
Advertisement

ਬਾਬਾ ਮੋਨੀ ਜੀ ਡਿਗਰੀ ਕਾਲਜ ਦਾ ਨਤੀਜਾ ਸ਼ਾਨਦਾਰ ਰਿਹਾ

07:08 AM May 03, 2024 IST
ਬਾਬਾ ਮੋਨੀ ਜੀ ਡਿਗਰੀ ਕਾਲਜ ਦਾ ਨਤੀਜਾ ਸ਼ਾਨਦਾਰ ਰਿਹਾ
ਡਿਗਰੀ ਕਾਲਜ ਲਹਿਰਾ ਮੁਹੱਬਤ ਦੀਆਂ ਹੋਣਹਾਰ ਵਿਦਿਆਰਥਣਾਂ।
Advertisement

ਭੁੱਚੋ ਮੰਡੀ: ਬਾਬਾ ਮੋਨੀ ਜੀ ਡਿਗਰੀ ਕਾਲਜ ਲਹਿਰਾ ਮੁਹੱਬਤ (ਬਠਿੰਡਾ) ਦਾ ਨਤੀਜਾ ਸੌ ਫੀਸਦੀ ਰਿਹਾ। ਬਾਰ੍ਹਵੀਂ (ਮੈਡੀਕਲ) ਦੇ ਨਤੀਜੇ ਵਿੱਚ ਸੁਖਪ੍ਰੀਤ ਕੌਰ (85.8) ਭੂੰਦੜ ਨੇ ਪਹਿਲਾ, ਹਰਮਨਦੀਪ ਕੌਰ (85.2) ਭੂੰਦੜ ਨੇ ਦੂਜਾ, ਸੁਖਮਨ ਕੌਰ (75.6) ਬਾਠ ਨੇ ਤੀਜਾ ਅਤੇ ਬਾਰ੍ਹਵੀਂ (ਆਰਟਸ) ਦੇ ਨਤੀਜੇ ਵਿੱਚ ਅਮਨਪ੍ਰੀਤ ਕੌਰ (89.4) ਨਾਥਪੁਰਾ ਨੇ ਪਹਿਲਾ, ਪਰਮਿੰਦਰ ਕੌਰ (85.8) ਨੇ ਦੂਜਾ ਅਤੇ ਅਮਨਪ੍ਰੀਤ ਕੌਰ (85) ਨੇ ਤੀਜਾ ਸਥਾਨ ਹਾਸਲ ਕੀਤਾ। ਬਾਕੀ ਸਾਰੀਆਂ ਵਿਦਿਆਰਥਣਾਂ ਨੇ ਪਹਿਲੇ ਦਰਜੇ ਵਿੱਚ ਪ੍ਰੀਖਿਆ ਪਾਸ ਕੀਤੀ। ਇਸ ਮੌਕੇ ਕਾਲਜ ਦੇ ਡਾਇਰੈਕਟਰ ਕੇਸਰ ਸਿੰਘ ਧਲੇਵਾਂ ਅਤੇ ਐਮਡੀ ਲਖਵੀਰ ਸਿੰਘ ਸਿੱਧੂ, ਪ੍ਰਿੰਸੀਪਲ ਪ੍ਰੋ. ਅਮਨਿੰਦਰ ਕੌਰ ਅਤੇ ਐਜੂਕੇਸ਼ਨ ਕਾਲਜ ਦੇ ਵਾਈਸ ਪ੍ਰਿੰਸੀਪਲ ਪ੍ਰੋ. ਦਿਨੇਸ਼ ਕੁਮਾਰ ਨੇ ਵਿਦਿਆਰਥੀਆਂ ਅਤੇ ਸਟਾਫ਼ ਨੂੰ ਵਧਾਈ ਦਿੱਤੀ। ਇਸ ਮੌਕੇ ਪ੍ਰੋਫੈਸਰ ਰੁਪਿੰਦਰ ਸਿੰਘ, ਸੁਖਦੀਪ ਕੌਰ (ਪੰਜਾਬੀ), ਲਖਵੀਰ ਕੌਰ, ਮਨਪ੍ਰੀਤ ਕੌਰ, ਰਮਨਦੀਪ ਕੌਰ, ਗੁਰਪ੍ਰੀਤ ਰਾਮ, ਸੁਖਦੀਪ ਕੌਰ, ਵਰਿੰਦਰ ਸਿੰਘ, ਮੋਨਿਕਾ ਗਰਗ, ਦਲਜੀਤ ਕੌਰ, ਰਾਜਵਿੰਦਰ ਕੌਰ ਅਤੇ ਪ੍ਰੋਫੈਸਰ ਰੁਚਿਕਾ ਹਾਜ਼ਰ ਸਨ। -ਪੱਤਰ ਪ੍ਰੇਰਕ

Advertisement

Advertisement
Author Image

joginder kumar

View all posts

Advertisement
Advertisement
×