ਬਾਬਾ ਮੋਨੀ ਐਜੂਕੇਸ਼ਨ ਕਾਲਜ ਦਾ ਨਤੀਜਾ ਸ਼ਾਨਦਾਰ ਰਿਹਾ
08:20 AM Jul 28, 2024 IST
ਭੁੱਚੋ ਮੰਡੀ (ਪੱਤਰ ਪ੍ਰੇਰਕ)
Advertisement
ਬਾਬਾ ਮੋਨੀ ਜੀ ਐਜੂਕੇਸ਼ਨ ਕਾਲਜ ਲਹਿਰਾ ਮੁਹੱਬਤ ਦਾ ਬੀਐੱਡ ਭਾਗ ਪਹਿਲਾ (ਸਮੈਸਟਰ ਪਹਿਲਾ) ਦਾ ਨਤੀਜਾ ਸੌ ਫੀਸਦੀ ਰਿਹਾ। ਵਿਦਿਆਰਥਣ ਅਮਨਦੀਪ ਕੌਰ (84.2 ਫੀਸਦੀ) ਨੇ ਕਾਲਜ ਵਿੱਚੋਂ ਪਹਿਲਾ, ਸ਼ੀਨਮ ਮਿੱਤਲ (81.4 ਫੀਸਦੀ) ਨੇ ਦੂਜਾ ਅਤੇ ਸੋਨੀਆ ਰਾਣੀ (81.2 ਫੀਸਦੀ) ਨੇ ਤੀਜਾ ਸਥਾਨ ਹਾਸਲ ਕੀਤਾ। ਇਸ ਮੌਕੇ ਕਾਲਜ ਦੇ ਮੈਨੇਜਿੰਗ ਡਾਇਰੈਕਟਰ ਲਖਵੀਰ ਸਿੰਘ ਸਿੱਧੂ, ਪ੍ਰਿੰਸੀਪਲ ਪ੍ਰੋ. ਅਮਨਿੰਦਰ ਕੌਰ ਅਤੇ ਵਾਈਸ ਪ੍ਰਿੰਸੀਪਲ ਡਾ. ਦਿਨੇਸ਼ ਕੁਮਾਰ ਨੇ ਵਿਦਿਆਰਥੀਆਂ ਅਤੇ ਸਮੂਹ ਸਟਾਫ਼ ਨੂੰ ਚੰਗੇ ਨਤੀਜੇ ਲਈ ਵਧਾਈ ਦਿੱਤੀ। ਇਸ ਮੌਕੇ ਪ੍ਰੋ. ਸੁਖਦੀਪ ਕੌਰ, ਪ੍ਰੋ. ਰੁਚਿਕਾ, ਪ੍ਰੋ. ਸੁਮਨ, ਪ੍ਰੋ. ਵਰਿੰਦਰ ਸਿੰਘ, ਪ੍ਰੋ. ਮੋਨਿਕਾ ਗਰਗ, ਪ੍ਰੋ. ਰੁਪਿੰਦਰ ਸਿੰਘ, ਪ੍ਰੋ. ਸੁਖਦੀਪ ਕੌਰ (ਪੰਜਾਬੀ), ਪ੍ਰੋ: ਲਖਵੀਰ ਕੌਰ, ਪ੍ਰੋ. ਰਮਨਦੀਪ ਕੌਰ, ਪ੍ਰੋ. ਗੁਰਪ੍ਰੀਤ ਰਾਮ, ਪ੍ਰੋ. ਦਲਜੀਤ ਕੌਰ, ਪ੍ਰੋ. ਰਾਜਵਿੰਦਰ ਕੌਰ, ਪ੍ਰੋ.ਮਨੀਸ਼ਾ ਅਤੇ ਪ੍ਰੋ. ਕਰਮਵੀਰ ਕੌਰ ਹਾਜ਼ਰ ਸਨ।
Advertisement
Advertisement