ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਚੰਡੀਗੜ੍ਹ ਵਿੱਚ ਸ਼ਰਾਬ ਦੇ ਠੇਕਿਆਂ ਦੀ ਨਿਲਾਮੀ ਨੂੰ ਮੁੜ ਮੱਠਾ ਹੁੰਗਾਰਾ

06:37 AM Apr 26, 2024 IST

ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 25 ਅਪਰੈਲ
ਪੰਜਾਬ ਵਿੱਚ ਨਵੀਂ ਆਬਕਾਰੀ ਨੀਤੀ ਦਾ ਸੇਕ ਚੰਡੀਗੜ੍ਹ ਨੂੰ ਲਗਾਤਾਰ ਦੂਜੇ ਸਾਲ ਵੀ ਲੱਗ ਰਿਹਾ ਹੈ। ਇਸ ਵਾਰ ਵੀ ਚੰਡੀਗੜ੍ਹ ਵਿੱਚ ਸ਼ਰਾਬ ਦੇ ਠੇਕਿਆਂ ਦੀ ਨਿਲਾਮੀ ਨੂੰ ਮੱਠਾ ਹੁੰਗਾਰਾ ਮਿਲ ਰਿਹਾ ਹੈ। ਅੱਜ ਚੰਡੀਗੜ੍ਹ ਪ੍ਰਸ਼ਾਸਨ ਦੇ ਕਰ ਤੇ ਆਬਕਾਰੀ ਵਿਭਾਗ ਵੱਲੋਂ 21 ਸ਼ਰਾਬ ਦੇ ਠੇਕਿਆਂ ਲਈ 6ਵੀਂ ਵਾਰ ਨਿਲਾਮੀ ਕੀਤੀ ਗਈ। ਇਸ ਦੌਰਾਨ ਸਿਰਫ਼ ਸੱਤ ਠੇਕੇ ਹੀ ਨਿਲਾਮ ਹੋ ਸਕੇ ਜਦੋਂ ਕਿ ਚੰਡੀਗੜ੍ਹ ਦੇ 14 ਸ਼ਰਾਬ ਦੇ ਠੇਕੇ ਫਿਰ ਨਿਲਾਮ ਹੋਣ ਤੋਂ ਰਹਿ ਗਏ। ਇਨ੍ਹਾਂ ਨੂੰ ਨਿਲਾਮ ਕਰਨ ਲਈ ਕਰ ਤੇ ਆਬਕਾਰੀ ਵਿਭਾਗ ਵੱਲੋਂ ਮੁੜ ਤੋਂ ਨਿਲਾਮੀ ਰੱਖੀ ਜਾਵੇਗੀ। ਪ੍ਰਾਪਤ ਜਾਣਕਾਰੀ ਅਨੁਸਾਰ ਸੈਕਟਰ-48 ਵਿੱਚ ਮੋਟਰ ਮਾਰਕੀਟ ਵਾਲੇ ਸ਼ਰਾਬ ਦੇ ਠੇਕੇ ਲਈ ਰਾਖਵੀਂ ਕੀਮਤ 6.63 ਕਰੋੜ ਰੁਪਏ ਰੱਖੀ ਗਈ ਸੀ ਜੋ ਕਿ 6.71 ਕਰੋੜ ਰੁਪਏ ਵਿੱਚ ਵਿਕਿਆ ਹੈ। ਸੈਕਟਰ-47 ’ਚ ਦੋ ਸ਼ਰਾਬ ਦੇ ਠੇਕਿਆਂ ਲਈ ਰਾਖਵੀਂ ਕੀਮਤ 8.26 ਕਰੋੜ ਰੁਪਏ ਰੱਖੀ ਗਈ ਸੀ ਜੋ ਕਿ 8.38 ਕਰੋੜ ਰੁਪਏ ਵਿੱਚ ਵਿਕੇ ਹਨ। ਸੈਕਟਰ-45 ਵਿੱਚ ਤਿੰਨ ਸ਼ਰਾਬ ਦੇ ਠੇਕਿਆਂ ਲਈ ਰਾਖਵੀਂ ਕੀਮਤ 11.64 ਕਰੋੜ ਰੁਪਏ ਰੱਖੀ ਗਈ ਸੀ ਤੇ ਇਹ 11.64 ਕਰੋੜ ਰੁਪਏ ਵਿੱਚ ਹੀ ਨਿਲਾਮ ਹੋਏ। ਇਸ ਤੋਂ ਇਲਾਵਾ ਸੈਕਟਰ-15 ਦੇ ਸ਼ਰਾਬ ਦੇ ਠੇਕੇ ਦੀ ਰਾਖਵੀਂ ਕੀਮਤ 4.66 ਕਰੋੜ ਰੁਪਏ ਰੱਖੀ ਗਈ ਸੀ, ਉਹ 4.71 ਕਰੋੜ ਰੁਪਏ ਵਿੱਚ ਨਿਲਾਮ ਹੋਇਆ ਹੈ।

Advertisement

Advertisement
Advertisement