ਥਿਰਾਜ ਵਾਸੀਆਂ ਨੇ ਖੇਤੀ ਮੰਤਰੀ ਦਾ ਰਾਹ ਰੋਕਿਆ
ਨਿੱਜੀ ਪੱਤਰ ਪ੍ਰੇਰਕ
ਸਿਰਸਾ, 21 ਅਗਸਤ
ਮੁਲਜ਼ਮਾਂ ਦੀ ਗ੍ਰਿਫ਼ਤਾਰੀ ਦੀ ਮੰਗ ਨੂੰ ਲੈ ਕੇ ਪਿੰਡ ਥਿਰਾਜ ਤੇ ਇਸ ਦੇ ਨਾਲ ਲੱਗਦੇ ਹੋਰ ਪਿੰਡਾਂ ਦੇ ਲੋਕਾਂ ਨੇ ਖੇਤੀ ਮੰਤਰੀ ਜੇਪੀ ਦਲਾਲ ਦਾ ਪੀਡਬਲਿਊਡੀ ਰੈਸਟ ਹਾਊਸ ਦੇ ਮੁੱਖ ਗੇਟ ’ਤੇ ਘਿਰਾਓ ਕੀਤਾ। ਇਸ ਮੌਕੇ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਖੇਤੀ ਮੰਤਰੀ ਨੇ ਮੁਲਜ਼ਮਾਂ ਨੂੰ ਜਲਦੀ ਗ੍ਰਿਫ਼ਤਾਰ ਕੀਤੇ ਜਾਣ ਦਾ ਭਰੋਸਾ ਦਿਵਾਇਆ। ਜ਼ਿਕਰਯੋਗ ਹੈ ਕਿ ਬੀਤੀ ਚਾਰ ਅਗਸਤ ਨੂੰ ਪਿੰਡ ਸੁਖਚੈਨ ’ਚ ਵਿਆਹੁਤਾ ਅੰਮ੍ਰਿਤਪਾਲ ਕੌਰ ਦਾ ਕਤਲ ਹੋ ਗਿਆ ਸੀ। ਕਤਲ ਦਾ ਦੋਸ਼ ਮ੍ਰਿਤਕਾ ਦੇ ਪਤੀ ਬਲਕੌਰ ਸਿੰਘ, ਸਹੁਰਾ ਬੂਟਾ ਸਿੰਘ, ਸੱਸ ਸੁਖਵਿੰਦਰ ਕੌਰ ਤੇ ਦੋ ਹੋਰਾਂ ’ਤੇ ਲੱਗਿਆ ਸੀ। ਪੁਲੀਸ ਨੇ ਬਲਕੌਰ ਸਿੰਘ ਤੇ ਬੂਟਾ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਪਰ ਬਾਕੀ ਮੁਲਜ਼ਮ ਹਾਲੇ ਫ਼ਰਾਰ ਹਨ। ਉਧਰ, ਪੁਲੀਸ ਅਧਿਕਾਰੀਆਂ ਦਾ ਕਹਿਣਾ ਹੈ ਜਾਂਚ ਉਪਰੰਤ ਬਾਕੀ ਮੁਲਜ਼ਮਾਂ ਨੂੰ ਵੀ ਕਿ ਜਲਦ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ। ਪਿੰਡ ਵਾਸੀਆਂ ਨੇ ਚਿਤਾਵਨੀ ਦਿੱਤੀ ਹੈ ਕਿ ਜੇ 23 ਅਗਸਤ ਤੱਕ ਸਾਰੇ ਮੁਲਜ਼ਮ ਨਾ ਫੜੇ ਤਾਂ 24 ਅਗਸਤ ਨੂੰ ਬੜਾਗੂੜਾ ਥਾਣੇ ਅੱਗੇ ਪੱਕਾ ਧਰਨਾ ਲਾਇਆ ਜਾਵੇਗਾ।