For the best experience, open
https://m.punjabitribuneonline.com
on your mobile browser.
Advertisement

ਮੈਡੀਕਲ ਕਾਲਜ ਬੁੰਗਲ ਦੇ ਪਾੜ੍ਹਿਆਂ ਨੇ ਪ੍ਰਬੰਧਕਾਂ ਖ਼ਿਲਾਫ਼ ਮੋਰਚਾ ਖੋਲ੍ਹਿਆ

09:07 AM Jul 12, 2024 IST
ਮੈਡੀਕਲ ਕਾਲਜ ਬੁੰਗਲ ਦੇ ਪਾੜ੍ਹਿਆਂ ਨੇ ਪ੍ਰਬੰਧਕਾਂ ਖ਼ਿਲਾਫ਼ ਮੋਰਚਾ ਖੋਲ੍ਹਿਆ
ਡੀਐੱਸਪੀ ਸੁਮੀਰ ਮਾਨ ਵਿਦਿਆਰਥੀਆਂ ਨੂੰ ਸਮਝਾਉਂਦੇ ਹੋਏ।
Advertisement

ਐੱਨ.ਪੀ. ਧਵਨ
ਪਠਾਨਕੋਟ, 11 ਜੁਲਾਈ
ਦਿ ਵਾਈਟ ਮੈਡੀਕਲ ਕਾਲਜ ਐਂਡ ਹਸਪਤਾਲ ਬੁੰਗਲ ਦੇ ਚੇਅਰਮੈਨ ਦੇ ਕਥਿਤ ਮਾੜੇ ਰਵੱਈਏ ਤੋਂ ਰੋਹ ਵਿੱਚ ਆਏ ਮੈਡੀਕਲ ਵਿਦਿਆਰਥੀਆਂ ਨੇ ਲੰਘੀ ਰਾਤ ਡੀਸੀ ਦਫਤਰ ਵਿੱਚ ਧਰਨਾ ਦੇਣਾ ਸ਼ੁਰੂ ਕਰ ਦਿੱਤਾ ਜੋ ਸ਼ਾਮ ਤੱਕ ਜਾਰੀ ਸੀ। ਜ਼ਿਕਰਯੋਗ ਹੈ ਕਿ ਵਿਦਿਆਰਥੀਆਂ ਨੇ ਲੰਘੀ ਰਾਤ ਬਿਜਲੀ ਨਾ ਹੋਣ ’ਤੇ ਸ਼ਿਕਾਇਤ ਕਰਨ ਲਈ ਜਦੋੀ ਕਾਲਜ ਦੀ ਐੱਮਡੀ ਸੁਨੈਨਾ ਸੰਬਿਆਲ ਨੂੰ ਬੁਲਾਇਆ ਤਾਂ ਕਾਲਜ ਦੇ ਚੇਅਰਮੈਨ ਸਵਰਨ ਸਲਾਰੀਆ ਵੱਲੋਂ ਮੌਕੇ ਉੱਪਰ ਪੁੱਜ ਕੇ ਵਿਦਿਆਰਥੀਆਂ ਨਾਲ ਕਥਿਤ ਤੌਰ ’ਤੇ ਮਾੜਾ ਸਲੂਕ ਕੀਤਾ ਗਿਆ।
ਧਰਨੇ ਵਿੱਚ ਕਾਂਗਰਸ ਪਾਰਟੀ ਦੀ ਸੂਬਾਈ ਤਰਜ਼ਮਾਨ ਟੀਨਾ ਚੌਧਰੀ ਨੇ ਪੁੱਜ ਕੇ ਸਮਰਥਨ ਦੇਣ ਦਾ ਐਲਾਨ ਕੀਤਾ ਅਤੇ ਕਾਲਜ ਦੇ ਚੇਅਰਮੈਨ ਖਿਲਾਫ਼ ਕਾਰਵਾਈ ਦੀ ਮੰਗ ਕੀਤੀ। ਇਸੇ ਦੌਰਾਨ ਭਾਜਪਾ ਦੇ ਸੁਜਾਨਪੁਰ ਤੋਂ ਸਾਬਕਾ ਵਿਧਾਇਕ ਠਾਕੁਰ ਦਿਨੇਸ਼ ਸਿੰਘ ਬੱਬੂ ਅਤੇ ਜ਼ਿਲ੍ਹਾ ਪ੍ਰਧਾਨ ਵਿਜੇ ਸ਼ਰਮਾ, ਜਿਲ੍ਹਾ ਬੁਲਾਰਾ ਯੋਗੇਸ਼ ਠਾਕੁਰ, ਸਾਬਕਾ ਵਿਧਾਇਕ ਹਲਕਾ ਭੋਆ ਸੀਮਾ ਕੁਮਾਰੀ ਤੇ ਅਸ਼ੋਕ ਸ਼ਰਮਾ ਵੀ ਧਰਨੇ ਵਿੱਚ ਸ਼ਾਮਲ ਹੋਏ। ਸ਼ਾਮ ਨੂੰ ਸਾਢੇ 5 ਵਜੇ ਭਾਜਪਾ ਦੇ ਵਿਧਾਇਕ ਅਸ਼ਵਨੀ ਸ਼ਰਮਾ ਵੀ ਇਸ ਧਰਨੇ ਵਿੱਚ ਪੁੱਜ ਗਏ। ਇਨ੍ਹਾਂ ਸਾਰਿਆਂ ਨੇ ਵਧੀਕ ਡਿਪਟੀ ਕਮਿਸ਼ਨਰ ਅੰਕੁਰਜੀਤ ਸਿੰਘ, ਐੱਸਪੀ ਨਛੱਤਰ ਸਿੰਘ, ਡੀਐੱਸਪੀ ਸੁਮੀਰ ਸਿੰਘ ਮਾਨ ਅਤੇ ਹੋਰ ਅਧਿਕਾਰੀਆਂ ਨੇ ਵੀ ਵਿਦਿਆਰਥੀਆਂ ਨੂੰ ਮਨਾਉਣ ਦੀ ਕੋਸ਼ਿਸ਼ ਕੀਤੀ ਪਰ ਵਿਦਿਆਰਥੀ ਇਸ ਗੱਲ ’ਤੇ ਅੜੇ ਹੋਏ ਸਨ ਕਿ ਉਹ ਕਾਲਜ ਵਿੱਚ ਨਹੀਂ ਜਾਣਗੇ ਅਤੇ ਉਨ੍ਹਾਂ ਨੂੰ ਕਿਸੇ ਹੋਰ ਕਾਲਜ ਵਿੱਚ ਆਰਜ਼ੀ ਤੌਰ ’ਤੇ ਤਬਦੀਲ ਕਰ ਦਿੱਤਾ ਜਾਵੇ। ਉਨ੍ਹਾਂ ਦਾ ਕਹਿਣਾ ਸੀ ਕਿ ਕਾਲਜ ਦੇ ਚੇਅਰਮੈਨ ਨੇ ਉਨ੍ਹਾਂ ਨੂੰ ਧਮਕੀਆਂ ਦਿੱਤੀਆਂ ਹਨ। ਜਿਸ ਕਰ ਕੇ ਉਹ ਕਿਸੇ ਵੀ ਹਾਲਾਤ ਵਿੱਚ ਕਾਲਜ ਵਿੱਚ ਨਹੀਂ ਜਾਣਗੇ ਜਦ ਕਿ ਪੁਲੀਸ ਦੇ ਅਧਿਕਾਰੀ ਉਨ੍ਹਾਂ ਨੂੰ ਇਹ ਭਰੋਸਾ ਦੇਣ ਦੀ ਕੋਸ਼ਿਸ਼ ਕਰ ਰਹੇ ਸਨ ਕਿ ਕਾਲਜ ਵਿੱਚ ਪੁਲੀਸ ਦੀ ਸਕਿਓਰਿਟੀ ਲਗਾ ਦਿੱਤੀ ਜਾਵੇਗੀ। ਵਧੀਕ ਡਿਪਟੀ ਕਮਿਸ਼ਨਰ ਨੇ ਰਾਤ ਦੀ ਘਟਨਾ ਬਾਰੇ ਜਾਂਚ ਕਰਨ ਸਿਵਲ ਸਰਜਨ, ਐੱਸਡੀਐੱਮ ਅਤੇ ਡੀਐੱਸਪੀ ਦੇ ਆਧਾਰਿਤ ਲਈ ਤਿੰਨ ਮੈਂਬਰੀ ਕਮੇਟੀ ਗਠਨ ਕਰਨ ਦਾ ਐਲਾਨ ਕੀਤਾ। ਉਨ੍ਹਾਂ ਇਹ ਵੀ ਕਿਹਾ ਕਿ ਕਾਲਜ ਬਾਰੇ ਵਿਸਥਾਰਿਤ ਰਿਪੋਰਟ ਬਣਾ ਕੇ ਸਕੱਤਰ ਡੀਆਰਐੱਮਈ (ਡਾਇਰੈਕਟੋਰੇਟ ਆਫ ਮੈਡੀਕਲ ਐਜੂਕੇਸ਼ਨ ਐਂਡ ਰਿਸਰਚ) ਅਤੇ ਬਾਬਾ ਫਰੀਦ ਯੂਨੀਵਰਸਿਟੀ ਫਰੀਦਕੋਟ ਨੂੰ ਭੇਜੀ ਜਾਵੇਗੀ ਤਾਂ ਜੋ ਉਹ ਵੀ ਇਸ ਕਾਲਜ ਵਿੱਚ ਪਾਈਆਂ ਜਾ ਰਹੀਆਂ ਘਾਟਾਂ ਦਾ ਨੋਟਿਸ ਲੈ ਸਕਣ। ਦੇਰ ਸ਼ਾਮ ਨੂੰ ਵਿਦਿਆਰਥੀਆਂ ਦੇ ਮਾਪੇ ਵੀ ਪੰਜਾਬ ਦੇ ਅਲੱਗ-ਅਲੱਗ ਸ਼ਹਿਰਾਂ ਵਿੱਚੋਂ ਪੁੱਜਣੇ ਸ਼ੁਰੂ ਹੋ ਗਏ ਸਨ ਤੇ ਉਹ ਵੀ ਕਹਿ ਰਹੇ ਸਨ ਕਿ ਵਿਦਿਆਰਥੀ ਡੀਸੀ ਦਫਤਰ ਤੋਂ ਬਾਹਰ ਕਿਤੇ ਵੀ ਨਹੀਂ ਜਾਣਗੇ ਤੇ ਇੱਥੇ ਹੀ ਧਰਨੇ ’ਤੇ ਬੈਠਣਗੇ।
ਵਿਦਿਆਰਥੀਆਂ ਨੇ ਕਿਹਾ ਕਿ ਰਾਤ ਨੂੰ 10 ਵਜੇ ਦੇ ਕਰੀਬ ਹੋਸਟਲ ਵਿੱਚ ਬਿਜਲੀ ਗੁੱਲ ਹੋ ਗਈ ਸੀ। ਭਾਰੀ ਗਰਮੀ ਹੋਣ ਤੇ ਉਹ ਸਾਰੇ ਆਪਣੇ ਕਮਰਿਆਂ ਵਿੱਚੋਂ ਬਾਹਰ ਆ ਗਏ ਅਤੇ ਹੇਠਾਂ ਗਰਾਊਂਡ ਫਲੋਰ ’ਤੇ ਆ ਕੇ ਉਨ੍ਹਾਂ ਐੱਮਡੀ ਮੈਡਮ ਨੂੰ ਬਿਜਲੀ ਚਲੇ ਜਾਣ ਬਾਰੇ ਫੋਨ ਕੀਤਾ। ਥੋੜ੍ਹੀ ਦੇਰ ਬਾਅਦ ਚੇਅਰਮੈਨ ਸਵਰਨ ਸਲਾਰੀਆ ਗੱਡੀ ਵਿੱਚੋਂ ਉਤਰਦਿਆਂ ਸਾਰ ਹੀ ਉਹ ਉਨ੍ਹਾਂ ਨੂੰ ਧਮਕੀਆਂ ਦੇਣ ਲੱਗ ਪਏੇ। ਲੜਕੀਆਂ ਦਾ ਕਹਿਣਾ ਸੀ ਕਿ ਉਨ੍ਹਾਂ ਨੂੰ ਮਾਵਾਂ-ਭੈਣਾਂ ਦੀ ਗਾਲਾਂ ਕੱਢਣ ਤੱਕ ਉਤਰ ਆਏ ਸਨ।

Advertisement

Advertisement
Author Image

joginder kumar

View all posts

Advertisement
Advertisement
×