ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਟਿਊਬਵੈੱਲ ਦੀ ਮੋਟਰ ਸੜਨ ਕਾਰਨ ਮਾਣਕਪੁਰ ਵਾਸੀ ਪਾਣੀ ਤੋਂ ਵਾਂਝੇ

08:46 AM Jun 27, 2024 IST
ਖਾਲੀ ਬਾਲਟੀਆਂ ਚੁੱਕ ਕੇ ਪਾਣੀ ਨਾ ਆਉਣ ਬਾਰੇ ਜਾਣਕਾਰੀ ਦਿੰਦੇ ਹੋਏ ਮਾਣਕਪੁਰ ਵਾਸੀ।

ਕਰਮਜੀਤ ਸਿੰਘ ਚਿੱਲਾ
ਬਨੂੜ, 26 ਜੂਨ
ਨੇੜਲੇ ਪਿੰਡ ਮਾਣਕਪੁਰ ਵਿੱਚ ਟਿਊਬਵੈੱਲ ਦੀ ਮੋਟਰ ਦੋ ਦਿਨਾਂ ਤੋਂ ਸੜੀ ਹੋਣ ਕਾਰਨ ਸਮੁੱਚੇ ਪਿੰਡ ਵਿੱਚ ਪੀਣ ਵਾਲੇ ਪਾਣੀ ਦੀ ਸਪਲਾਈ ਠੱਪ ਪਈ ਹੈ। ਅਤਿ ਦੀ ਗਰਮੀ ਵਿੱਚ ਲੋਕਾਂ ਨੂੰ ਪੀਣ ਅਤੇ ਹੋਰ ਵਰਤੋਂ ਲਈ ਲੋੜੀਂਦੇ ਪਾਣੀ ਵਾਸਤੇ ਟੈਂਕਰ ਮੁੱਲ ਮੰਗਵਾਉਣੇ ਪੈ ਰਹੇ ਹਨ ਜਾਂ ਖੇਤਾਂ ਵਿੱਚੋਂ ਪਾਣੀ ਢੋਣਾ ਪੈ ਰਿਹਾ ਹੈ। ਪਿੰਡ ਵਾਸੀਆਂ ਨੇ ਦੱਸਿਆ ਕਿ ਪਿਛਲੇ ਛੇ ਮਹੀਨਿਆਂ ਵਿੱਚ ਪਾਣੀ ਦੇ ਟਿਊਬਵੈੱਲ ਦੀ ਮੋਟਰ ਤੀਜੀ ਵਾਰ ਸੜੀ ਹੈ।
ਪਿੰਡ ਵਾਸੀਆਂ ਸਾਬਕਾ ਪੰਚ ਸ਼ੇਰ ਸਿੰਘ, ਅਮਰਜੀਤ ਸਿੰਘ, ਸੁਲਤਾਨ ਸਿੰਘ, ਸੁਮਿਤ ਕੁਮਾਰ, ਨਿਤਿਨ ਕੁਮਾਰ, ਹਰਮੀਤ ਤੋਖੀ, ਨਰੇਸ਼ ਕੁਮਾਰ ਤੇ ਹੋਰ ਕਈ ਮਹਿਲਾਵਾਂ ਨੇ ਦੱਸਿਆ ਕਿ ਸੋਮਵਾਰ ਰਾਤ ਦੀ ਮੋਟਰ ਸੜੀ ਹੋਈ ਹੈ। ਉਸ ਦੇ ਬਾਅਦ ਤੋਂ ਪਾਣੀ ਦੀ ਸਪਲਾਈ ਬੰਦ ਪਈ ਹੈ।
ਉਨ੍ਹਾਂ ਕਿਹਾ ਕਿ ਪਿੰਡ ਦੀ 80 ਤੋਂ 90 ਫ਼ੀਸਦੀ ਆਬਾਦੀ ਪੀਣ ਵਾਲੇ ਪਾਣੀ ਲਈ ਟਿਊਬਵੈੱਲ ’ਤੇ ਹੀ ਨਿਰਭਰ ਹੈ ਅਤੇ ਉਨ੍ਹਾਂ ਕੋਲ ਕੋਈ ਨਲਕਾ ਜਾਂ ਸਬਮਰਸੀਬਲ ਪੰਪ ਵੀ ਨਹੀਂ ਹੈ। ਉਨ੍ਹਾਂ ਦੱਸਿਆ ਕਿ ਇੱਥੇ ਰਾਜਪੁਰਾ ਤੋਂ ਨਹਿਰੀ ਪਾਣੀ ਲਿਆਉਣ ਲਈ ਪਾਈਪਲਾਈਨ ਵੀ ਪਾਈ ਗਈ ਹੈ ਪਰ ਹਾਲੇ ਤੱਕ ਇਸ ਦੀ ਸਪਲਾਈ ਸ਼ੁਰੂ ਨਹੀਂ ਹੋਈ ਹੈ।
ਪਿੰਡ ਵਾਸੀਆਂ ਨੇ ਦੱਸਿਆ ਕਿ ਪਿੰਡ ਦੀ ਪਾਣੀ ਦੀ ਲੋੜ ਪੂਰੀ ਕਰਨ ਲਈ ਇੱਕ ਨਵਾਂ ਟਿਊਬਵੈੱਲ ਅਤੇ ਟੈਂਕੀ 2014 ਬਣਾਈ ਗਈ ਸੀ। ਇਸ ਟਿਊਬਵੈੱਲ ਦਾ ਕੁਨੈਕਸ਼ਨ ਵੀ ਲੱਗਿਆ ਹੋਇਆ ਹੈ, ਪਰ ਇਸ ਨੂੰ ਹਾਲੇ ਤੱਕ ਚਾਲੂ ਨਹੀਂ ਕੀਤਾ ਗਿਆ। ਉਨ੍ਹਾਂ ਮੰਗ ਕੀਤੀ ਕਿ ਪਿੰਡ ਦੇ ਟਿਊਬਵੈੱਲ ਦੀ ਸੜੀ ਹੋਈ ਮੋਟਰ ਤੁਰੰਤ ਬਦਲ ਕੇ ਪਾਣੀ ਦੀ ਸਪਲਾਈ ਬਹਾਲ ਕੀਤੀ ਜਾਵੇ ਅਤੇ ਦਸ ਸਾਲ ਤੋਂ ਬੰਦ ਪਏ ਟਿਊਬਵੈੱਲ ਨੂੰ ਚਾਲੂ ਕੀਤਾ ਜਾਵੇ।

Advertisement

ਵੀਰਵਾਰ ਨੂੰ ਬਹਾਲ ਹੋ ਜਾਵੇਗੀ ਪਾਣੀ ਦੀ ਸਪਲਾਈ

ਜਲ ਅਤੇ ਸੈਨੀਟੇਸ਼ਨ ਵਿਭਾਗ ਦੇ ਜੇਈ ਸੋਹਣ ਸਿੰਘ ਨੇ ਸੰਪਰਕ ਕਰਨ ’ਤੇ ਦੱਸਿਆ ਕਿ ਸੜੀ ਹੋਈ ਮੋਟਰ ਕੱਢ ਲਈ ਗਈ ਹੈ। ਉਨ੍ਹਾਂ ਕਿਹਾ ਕਿ ਇਸ ਦੀ ਮੁਰੰਮਤ ਕਰਵਾ ਕੇ ਵੀਰਵਾਰ ਨੂੰ ਪਾਣੀ ਦੀ ਸਪਲਾਈ ਬਹਾਲ ਕਰ ਦਿੱਤੀ ਜਾਵੇਗਾ। 2014 ਤੋਂ ਅਣਵਰਤੇ ਖੜ੍ਹੇ ਨਵੇਂ ਟਿਊਬਵੈੱਲ ਅਤੇ ਟੈਂਕੀ ਬਾਰੇ ਉਨ੍ਹਾਂ ਕਿਹਾ ਕਿ ਨਵਾਂ ਟਿਊਬਵੈੱਲ ਪੰਚਾਇਤ ਦੇ ਅਧੀਨ ਹੈ ਅਤੇ ਉਸੇ ਨੇ ਚਲਾਉਣਾ ਹੈ। ਨਹਿਰੀ ਪਾਣੀ ਬਾਰੇ ਉਨ੍ਹਾਂ ਦੱਸਿਆ ਕਿ ਲਾਈਨਾਂ ਵਿੱਚੋਂ ਗੰਦੇ ਪਾਣੀ ਨੂੰ ਕੱਢਣ ਦਾ ਕੰਮ ਚੱਲ ਰਿਹਾ ਹੈ ਅਤੇ ਲਾਈਨਾਂ ਦੀ ਸਫ਼ਾਈ ਮੁਕੰਮਲ ਹੋਣ ਉਪਰੰਤ ਸਮੁੱਚੇ ਖੇਤਰ ਵਿੱਚ ਨਹਿਰੀ ਪਾਣੀ ਚਾਲੂ ਕਰ ਦਿੱਤਾ ਜਾਵੇਗਾ।

Advertisement
Advertisement
Advertisement