ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਜੰਗਪੁਰਾ ਵਾਸੀਆਂ ਨੇ ਆਪਣੇ ਕੌਲ ਪੁਗਾਏ

10:16 AM Jun 02, 2024 IST
ਪਿੰਡ ਜੰਗਪੁਰਾ ਦੇ ਸਰਕਾਰੀ ਮਿਡਲ ਸਕੂਲ ਵਿੱਚ ਬਣੇ ਪੋਲਿੰਗ ਬੂਥ ਦੀ ਬਾਹਰੀ ਝਲਕ।

ਕਰਮਜੀਤ ਸਿੰਘ ਚਿੱਲਾ
ਬਨੂੜ, 1 ਜੂਨ
ਬਨੂੜ ਤੋਂ ਰਾਜਪੁਰਾ ਨੂੰ ਜਾਂਦੇ ਕੌਮੀ ਮਾਰਗ ’ਤੇ ਸਥਿਤ ਪਿੰਡ ਜੰਗਪੁਰਾ ਨੇ ਚੋਣਾਂ ਤੋਂ ਪਹਿਲਾਂ ਸਾਂਝੇ ਤੌਰ ’ਤੇ ਲਏ ਫ਼ੈਸਲੇ ’ਤੇ ਫੁੱਲ ਚੜ੍ਹਾਉਂਦਿਆਂ ਅੱਜ ਪਿੰਡ ਵਿੱਚ ਕਿਸੇ ਵੀ ਪਾਰਟੀ ਦਾ ਕੋਈ ਬੂਥ ਨਹੀਂ ਲਗਾਇਆ। ਪਿੰਡ ਦਾ ਕੋਈ ਵੀ ਵਾਸੀ ਕਿਸੇ ਵੀ ਪਾਰਟੀ ਦਾ ਪੋਲਿੰਗ ਏਜੰਟ ਨਾ ਬਣਿਆ। ਪਿੰਡ ਦੇ 1708 ਵੋਟਰਾਂ ਵਿੱਚੋਂ 1071 ਨੇ ਆਪਣੀ ਵੋਟ ਦੀ ਵਰਤੋਂ ਜ਼ਰੂਰ ਕੀਤੀ।
ਪਿੰਡ ਦੇ ਨੌਜਵਾਨ ਆਗੂ ਪਰਵਿੰਦਰ ਸਿੰਘ ਨੇ ਦੱਸਿਆ ਕਿ ਸਮੁੱਚਾ ਪਿੰਡ ਕਿਸਾਨੀ ਸੰਘਰਸ਼ ਨਾਲ ਜੁੜਿਆ ਹੋਇਆ ਹੈ। ਪਹਿਲਾਂ ਦਿੱਲੀ ਤੇ ਹੁਣ ਸ਼ੰਭੂ ਹੱਦ ’ਤੇ ਪਿੰਡ ਵਾਸੀਆਂ ਵੱਲੋਂ ਲਗਾਤਾਰ ਲੰਗਰ ਚਲਾਇਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਨੌਜਵਾਨ ਕਿਸਾਨ ਸ਼ੁਭਕਰਨ ਸਿੰਘ ਦੀ ਗੋਲੀ ਨਾਲ ਹੋਈ ਸ਼ਹਾਦਤ ਦੇ ਰੋਸ ਵਜੋਂ ਪਿੰਡ ਦੇ ਰਾਜਸੀ ਪਾਰਟੀਆਂ ਨਾਲ ਜੁੜੇ ਹੋਏ ਵਰਕਰਾਂ ਦੀ ਮੌਜੂਦਗੀ ਵਿੱਚ ਇਕੱਠ ਕਰ ਕੇ ਸਮੂਹਿਕ ਤੌਰ ’ਤੇ ਐਲਾਨ ਕੀਤਾ ਸੀ, ਕਿ ਨਾ ਤਾਂ ਪਿੰਡ ਵਿੱਚ ਕਿਸੇ ਵੀ ਪਾਰਟੀ ਦੇ ਉਮੀਦਵਾਰ ਨੂੰ ਚੋਣ ਪ੍ਰਚਾਰ ਕਰਨ ਦਿੱਤਾ ਜਾਵੇਗਾ, ਨਾ ਹੀ ਕੋਈ ਪੋਲਿੰਗ ਬੂਥ ਲੱਗੇਗਾ ਅਤੇ ਨਾ ਹੀ ਕੋਈ ਕਿਸੇ ਦਾ ਪੋਲਿੰਗ ਏਜੰਟ ਬਣੇਗਾ। ਉਨ੍ਹਾਂ ਦੱਸਿਆ ਕਿ ਪਿੰਡ ਵਾਸੀਆਂ ਨੇ ਇਸ ਅਮਲ ’ਤੇ ਪਹਿਰਾ ਦਿੱਤਾ। ਜ਼ਿਕਰਯੋਗ ਹੈ ਕਿ ਪਿੰਡ ਵਾਸੀਆਂ ਨੇ ਆਪਣੇ ਫ਼ੈਸਲੇ ਤੋਂ ਰਾਜਸੀ ਲੋਕਾਂ ਨੂੰ ਜਾਣੂ ਕਰਾਉਣ ਲਈ ਕੌਮੀ ਮਾਰਗ ਤੋਂ ਪਿੰਡ ਨੂੰ ਆਉਂਦੇ ਦੋਵੇਂ ਰਸਤਿਆਂ ਉੱਤੇ ਵੱਡੇ ਬੋਰਡ ਲਗਾਏ ਹੋਏ ਸਨ।

Advertisement

Advertisement