ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਗੁਲਮੋਹਰ ਸਿਟੀ ਦੇ ਵਾਸੀਆਂ ਵੱਲੋਂ ਬਿਲਡਰ ਖ਼ਿਲਾਫ਼ ਨਾਅਰੇਬਾਜ਼ੀ

10:16 AM Jul 16, 2023 IST
ਨਗਰ ਕੌਂਸਲ ਲਾਲੜੂ ਦੇ ਦਫ਼ਤਰ ਅੱਗੇ ਨਾਅਰੇਬਾਜ਼ੀ ਕਰਦੇ ਹੋਏ ਲੋਕ। -ਫੋਟੋ: ਭੱਟੀ

ਪੱਤਰ ਪ੍ਰੇਰਕ
ਲਾਲੜੂ, 15 ਜੁਲਾਈ
ਗੁਲਮੋਹਰ ਸਿਟੀ-ਇਕ ਲਾਲੜੂ ਦੇ ਵਾਸੀਆਂ ਨੇ ਬਿਲਡਰ ’ਤੇ ਕੌਂਸਲ ਅਧਿਕਾਰੀਆਂ ਨਾਲ ਕਥਿਤ ਮਿਲੀਭੁਗਤ ਕਰਕੇ ਕਲੋਨੀ ਵਿੱਚ ਸਹੂਲਤਾਂ ਨਾ ਦੇਣ ਦੇ ਦੋਸ਼ ਲਾਇਆ। ਲੋਕਾਂ ਨੇ ਕੌਂਸਲ ਦਫ਼ਤਰ ਦੇ ਬਾਹਰ ਨਾਅਰੇਬਾਜ਼ੀ ਕਰਦਿਆਂ ਬਿਲਡਰ ਖ਼ਿਲਾਫ਼ ਕਾਰਵਾਈ ਦੀ ਮੰਗ ਲਈ ਮੁੱਖ ਮੰਤਰੀ ਅਤੇ ਡੀਸੀ ਦੇ ਨਾਂ ਕਾਰਜਸਾਧਕ ਅਫ਼ਸਰ ਨੂੰ ਮੰਗ ਪੱਤਰ ਸੌਂਪਿਆ। ਪੰਜਾਬ ਏਟਕ ਦੇ ਮੀਤ ਪ੍ਰਧਾਨ ਵਨਿੋਦ ਚੁੱਘ ਅਤੇ ਰਾਕੇਸ਼ ਕੁਮਾਰ ਵਾਸੀ ਗੁਲਮੋਹਰ ਸਿਟੀ-1 ਲਾਲੜੂ ਨੇ ਦੱਸਿਆ ਕਿ ਬਿਲਡਰ ਦਰਸ਼ਨ ਸਿੰਘ ਨੇ ਸਾਲ 2011 ਵਿੱਚ ਇਹ ਕਲੋਨੀ ਕੱਟੀ ਸੀ ਅਤੇ ਬਿਲਡਰ ਨੇ ਕਲੋਨੀ ਵਿੱਚ ਪਲਾਟ ਖਰੀਦਣ ਵਾਲੇ ਹਰ ਇਕ ਵਿਅਕਤੀ ਨੂੰ ਪੱਕੀਆਂ ਸੜਕਾਂ, ਸੀਵਰੇਜ, ਸਟਰੀਟ ਲਾਈਟਾਂ, ਪਾਣੀ ਦੀ ਨਿਕਾਸੀ ਅਤੇ ਪਾਰਕ ਦੀ ਸਹੂਲਤ ਦੇਣ ਬਾਰੇ ਕਿਹਾ ਸੀ ਪਰ ਇਨ੍ਹਾਂ ਵਿੱਚੋਂ ਕੋਈ ਸਹੂਲਤ ਮੁਹੱਈਆ ਨਹੀਂ ਕਰਵਾਈ। ਇੱਥੇ ਸੜਕਾਂ ਟੁੱਟੀਆਂ ਹਨ, ਸਟਰੀਟ ਲਾਈਟਾਂ ਪਿਛਲੇ ਲੰਬੇ ਸਮੇਂ ਤੋਂ ਬੰਦ ਪਈਆਂ ਹਨ ਅਤੇ ਪਾਣੀ ਦੀ ਨਿਕਾਸੀ ਦਾ ਪ੍ਰਬੰਧ ਨਹੀਂ ਹੈ। ਇਸੇ ਤਰ੍ਹਾਂ ਪਾਰਕ ਲਈ ਛੱਡੀ ਜਗ੍ਹਾ ’ਤੇ ਦੁਕਾਨਾਂ ਬਣਾ ਕੇ ਵੇਚ ਦਿੱਤੀਆਂ ਗਈਆਂ। ਕਲੋਨੀ ਵਾਸੀ ਰਕੇਸ਼ ਕੁਮਾਰ, ਨੈਬ ਸਿੰਘ, ਬਲਬੀਰ ਸਿੰਘ ਅਤੇ ਭੋਲਾ ਸਿੰਘ ਦੇ ਮਕਾਨਾਂ ਦੀ ਨੀਂਹਾਂ ਵਿੱਚ ਪਾਣੀ ਚਲਾ ਗਿਆ ਅਤੇ ਗਲੀਆਂ ਵੀ ਧਸ ਗਈਆਂ ਹਨ। ਉਨ੍ਹਾਂ ਪੰਜਾਬ ਸਰਕਾਰ ਤੋਂ ਮਾਮਲੇ ਦੀ ਜਾਂਚ ਉਪਰੰਤ ਬਿਲਡਰ ਤੇ ਕੌਂਸਲ ਅਧਿਕਾਰੀਆਂ ਖ਼ਿਲਾਫ਼ ਬਣਦੀ ਕਾਨੂੰਨੀ ਕਾਰਵਾਈ ਕਰਨ ਦੀ ਮੰਗ ਕੀਤੀ ਹੈ।

Advertisement

ਮਸਲੇ ਦੇ ਹੱਲ ਦਾ ਭਰੋਸਾ
ਨਗਰ ਕੌਂਸਲ ਲਾਲੜੂ ਦੇ ਕਾਰਜਸਾਧਕ ਅਫ਼ਸਰ ਗੁਰਬਖ਼ਸ਼ੀਸ਼ ਸਿੰਘ ਨੇ ਕਿਹਾ ਕਿ ਉਹ ਮੌਕਾ ਵੇਖ ਕੇ ਮਸਲੇ ਦੇ ਹੱਲ ਲਈ ਯਤਨ ਕਰਨਗੇ ਤੇ ਬਿਲਡਰ ਕੋਲੋਂ ਬਕਾਇਆ ਰਾਸ਼ੀ ਜਮ੍ਹਾਂ ਕਰਵਾਈ ਜਾਵੇਗੀ।

Advertisement
Advertisement
Tags :
ਸਿਟੀਖ਼ਿਲਾਫ਼ਗੁਲਮੋਹਰਨਾਅਰੇਬਾਜ਼ੀਬਿਲਡਰਵੱਲੋਂਵਾਸੀਆਂ