ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਗੰਦਗੀ ਦੇ ਢੇਰਾਂ ਤੋਂ ਧੂਰੀ ਵਾਸੀ ਪ੍ਰੇਸ਼ਾਨ

09:51 AM Sep 01, 2024 IST

ਨਿੱਜੀ ਪੱਤਰ ਪ੍ਰੇਰਕ
ਧੂਰੀ, 31 ਅਗਸਤ
ਮੁੱਖ ਮੰਤਰੀ ਭਗਵੰਤ ਮਾਨ ਦੇ ਜ਼ਿਲ੍ਹਾ ਸੰਗਰੂਰ ਵਿੱਚ ਪੈਂਦੇ ਹਲਕਾ ਧੂਰੀ ਜਿੱਥੇ ਵਿਕਾਸ ਪੱਖੋਂ ਪਿੱਛੇ ਹੈ, ਉੱਥੇ ਸ਼ਹਿਰ ਵਿੱਚ ਸਫਾਈ ਵਿਵਸਥਾ ਵੀ ਮਾੜੀ ਹੈ। ਜਾਣਕਾਰੀ ਮੁਤਾਬਕ ਧੂਰੀ ਸ਼ਹਿਰ ਦੀ ਪੁਰਾਣੀ ਅਨਾਜ ਮੰਡੀ ਵਿੱਚ ਸੰਗਰੂਰ ਵਾਲੀ ਕੋਠੀ ਗੰਦਗੀ ਦਾ ਅੱਡਾ ਬਣ ਗਿਆ ਹੈ। ਮੰਡੀ ਦੇ ਦੁਕਾਨਦਾਰ ਚਮਨ ਲਾਲ ਪੱਪੂ, ਅੱਛਰੂ ਰਾਮ, ਚਰਨ ਦਾਸ ਦਾਰਾ, ਮਹਿੰਦਰਪਾਲ, ਰਮੇਸ਼ ਕੁਮਾਰ, ਰਿੰਕੂ ਨੇ ਦੱਸਿਆ ਕਿ ਕੂੜੇ ਦੇ ਢੇਰ ਨੇੜੇ ਡੀਐੱਸੀਪੀ ਦਫ਼ਤਰ, ਸੀਆਈਡੀ ਦਫ਼ਤਰ, ਪੈਨਸ਼ਨ ਐਸੋਸੀਏਸ਼ਨ ਦੇ ਦਫਤਰ ਹਨ। ਮੰਡੀ ਦੇ ਲੋਕਾਂ ਨੇ ਦੱਸਿਆ ਕਿ ਗੰਦਗੀ ਦੇ ਢੇਰਾਂ ਦਾ ਮਾਮਲਾ ਨਗਰ ਕੌਂਸਲ ਦੇ ਪ੍ਰਧਾਨ, ਕੌਂਸਲ ਦੇ ਕਰਮਚਾਰੀਆਂ ਦੇ ਧਿਆਨ ’ਚ ਲਿਆਉਣ ਦੇ ਬਾਵਜੂਦ ਕੋਈ ਅਸਰ ਨਹੀਂ ਹੋਇਆ। ਇਸ ਸਬੰਧੀ ਨਗਰ ਕੌਂਸਲ ਦੇ ਕਾਰਜ ਸਾਧਕ ਅਫਸਰ ਨਾਲ ਵਾਰ ਵਾਰ ਕੋਸ਼ਿਸ਼ ਕਰਨ ’ਤੇ ਵੀ ਸੰਪਰਕ ਨਹੀਂ ਹੋ ਸਕਿਆ।

Advertisement

Advertisement