ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਨਵਾਜ਼ੂਦੀਨ ਖ਼ਿਲਾਫ਼ ਕੇਸ ਬੰਦ ਕਰਨ ਦੀ ਰਿਪੋਰਟ ਮਨਜ਼ੂਰ

07:27 AM Apr 19, 2024 IST

ਮੁਜ਼ੱਫਰਨਗਰ, 18 ਅਪਰੈਲ
ਮੁਜ਼ੱਫਰਨਗਰ ਦੀ ‘ਵਿਸ਼ੇਸ਼ ਪੋਕਸੋ ਅਦਾਲਤ’ ਨੇ ਛੇੜਛਾੜ ਦੇ ਮਾਮਲੇ ’ਚ ਬੌਲੀਵੁੱਡ ਅਦਾਕਾਰ ਨਵਾਜ਼ੂਦੀਨ ਸਿੱਦੀਕੀ ਸਣੇ ਸਾਰੇ ਪੰਜ ਮੁਲਜ਼ਮਾਂ ਨੂੰ ਕਲੀਨ ਚਿੱਟ ਦੇਣ ਵਾਲੀ ਪੁਲੀਸ ਦੀ ‘ਕਲੋਜ਼ਰ ਰਿਪੋਰਟ’ ਅੱਜ ਮਨਜ਼ੂਰ ਕਰ ਲਈ ਹੈ। ਸਿੱਦੀਕੀ ਦੀ ਪਤਨੀ ਆਲੀਆ ਨੇ ਉਸਦੇ ਅਤੇ ਪਰਿਵਾਰ ਦੇ ਚਾਰ ਮੈਂਬਰਾਂ ਖ਼ਿਲਾਫ਼ ਛੇੜਛਾੜ ਦਾ ਕੇਸ ਦਰਜ ਕਰਵਾਇਆ ਸੀ। ਉਸ ਨੇ ਦੋਸ਼ ਲਾਇਆ ਸੀ ਕਿ ਅਦਾਕਾਰ ਸਿੱਦੀਕੀ ਦੇ ਭਰਾ ਮਿਨਾਜ਼ੂਦੀਨ ਨੇ ਸਾਲ 2012 ’ਚ ਪਰਿਵਾਰ ਦੀ ਇੱਕ ਨਾਬਾਲਗ ਮੈਂਬਰ ਨਾਲ ਕਥਿਤ ਤੌਰ ’ਤੇ ਛੇੜਛਾੜ ਕੀਤੀ ਸੀ ਜਦਕਿ ਹੋਰ ਮੈਂਬਰਾਂ ਨੇ ਉਸ ਦਾ ਸਾਥ ਦਿੱਤਾ ਸੀ। ਆਲੀਆ ਵੱਲੋਂ ਮੁੰਬਈ ’ਚ ਕੇਸ ਦਰਜ ਕਰਵਾਇਆ ਗਿਆ ਸੀ ਜੋ ਬਾਅਦ ’ਚ ਮੁਜ਼ੱਫਰਨਗਰ ਦੇ ਬੁਡਾਨਾ ਥਾਣੇ ’ਚ ਤਬਦੀਲ ਕਰ ਦਿੱਤਾ ਗਿਆ ਸੀ। -ਪੀਟੀਆਈ

Advertisement

Advertisement