ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਮਸਕ ਵੱਲੋਂ ਟਰੰਪ ਦਾ ਸਮਰਥਨ ਕਰਨ ਵਾਲੀ ਕਮੇਟੀ ਨੂੰ 4.5 ਕਰੋੜ ਡਾਲਰ ਦੇਣ ਦੀ ਰਿਪੋਰਟ ਫਰਜ਼ੀ ਕਰਾਰ

07:24 AM Jul 17, 2024 IST

ਕੈਲੀਫੋਰਨੀਆ, 16 ਜੁਲਾਈ
ਟੈਸਲਾ ਦੇ ਸੀਈਓ ਐਲਨ ਮਸਕ ਨੇ ਉਸ ਰਿਪੋਰਟ ਨੂੰ ਖਾਰਜ ਕਰ ਦਿੱਤਾ ਹੈ, ਜਿਸ ’ਚ ਦਾਅਵਾ ਕੀਤਾ ਗਿਆ ਸੀ ਕਿ ਉਹ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਰਾਸ਼ਟਰਪਤੀ ਅਹੁਦੇ ਦੀ ਦੌੜ ਦਾ ਸਮਰਥਨ ਕਰਨ ਵਾਲੀ ਨਵੀਂ ਸੁਪਰ ਸਿਆਸੀ ਐਕਸ਼ਨ ਕਮੇਟੀ (ਪੀਏਸੀ) ਨੂੰ ਹਰ ਮਹੀਨੇ 4.5 ਕਰੋੜ ਡਾਲਰ ਦੇਣ ਦੀ ਯੋਜਨਾ ਬਣਾ ਰਹੇ ਹਨ। ਉਨ੍ਹਾਂ ਇਸ ਰਿਪੋਰਟ ਨੂੰ ‘ਫਰਜ਼ੀ’ ਕਰਾਰ ਦਿੱਤਾ। ਐਕਸ ’ਤੇ ਇੱਕ ਵਿਅੰਗਾਤਮਕ ਪੋਸਟ ਵਿੱਚ ਮਸਕ ਨੇ ਮਨੁੱਖੀ ਅੰਗਾਂ ਵਾਲੇ ਦੋ ਵਿਲਡਬੀਸਟਜ਼ (ਅਫਰੀਕੀ ਬਾਰਾਸਿੰਗਾ) ਦੀ ਤਸਵੀਰ ਸਾਂਝੀ ਕਰਦਿਆਂ ਕਿਹਾ, ‘‘ਫਰਜ਼ੀ ਵਿਲਡਬੀਸਟਜ਼।’’ ਉਨ੍ਹਾਂ ਐਕਸ ’ਤੇ ‘ਦਿ ਵਾਲ ਸਟ੍ਰੀਟ ਜਰਨਲ’ ਦੀ ਰਿਪੋਰਟ ਵੀ ਸਾਂਝੀ ਕੀਤੀ। -ਏਐੱਨਆਈ

Advertisement

Advertisement
Advertisement