ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਹਜ਼ੂਰ ਸਾਹਿਬ ਤੋਂ ਚੱਲੀ ਧਾਰਮਿਕ ਰੇਲ ਯਾਤਰਾ ਦਾ ਅੰਮ੍ਰਿਤਸਰ ਪਹੁੰਚਣ ’ਤੇ ਸਵਾਗਤ

08:07 AM Sep 04, 2024 IST

ਟ੍ਰਿਬਿਉੂਨ ਨਿਉੂਜ਼ ਸਰਵਿਸ
ਅੰਮ੍ਰਿਤਸਰ, 3 ਸਤੰਬਰ
ਗੁਰਦੁਆਰਾ ਬਾਬਾ ਭੁਜੰਗ ਸਿੰਘ ਜੀ ਸ਼ਹੀਦ ਚੈਰੀਟੇਬਲ ਟਰੱਸਟ ਤਖ਼ਤ ਹਜ਼ੂਰ ਸਾਹਿਬ ਨਾਂਦੇੜ ਵੱਲੋਂ ਪੰਜ ਤਖ਼ਤਾਂ ਦੇ ਦਰਸ਼ਨਾਂ ਲਈ ਬੀਤੀ ਦਿਨੀਂ ਚੱਲੀ ਧਾਰਮਿਕ ਰੇਲ ਯਾਤਰਾ ਵੱਖ-ਵੱਖ ਤਖ਼ਤਾਂ ਤੋਂ ਹੁੰਦੀ ਹੋਈ ਅਕਾਲ ਤਖ਼ਤ ਵਿਖੇ ਪੁੱਜੀ। ਧਾਰਮਿਕ ਯਾਤਰਾ ਦਾ ਰੇਲਵੇ ਸਟੇਸ਼ਨ ਪੁੱਜਣ ’ਤੇ ਨਿਹੰਗ ਜਥੇਬੰਦੀ ਬੁੱਢਾ ਦਲ ਦੇ ਮੁਖੀ ਜਥੇਦਾਰ ਬਾਬਾ ਬਲਬੀਰ ਸਿੰਘ, ਬਾਬਾ ਅਵਤਾਰ ਸਿੰਘ ਮੁਖੀ ਬਾਬਾ ਬਿਧੀਚੰਦ ਤਰਨਾ ਦਲ ਸੁਰਸਿੰਘ ਦੀ ਅਗਵਾਈ ਹੇਠ ਨਿਹੰਗ ਸਿੰਘਾਂ, ਸ਼੍ਰੋਮਣੀ ਕਮੇਟੀ ਦੇ ਵਧੀਕ ਸਕੱਤਰ ਬਿਜੈ ਸਿੰਘ, ਸ੍ਰੀ ਹਰਿਮੰਦਰ ਸਾਹਿਬ ਦੇ ਮੈਨੇਜਰ ਯਾਦਵਿੰਦਰ ਸਿੰਘ ,ਐਡੀ. ਮੈਨੇਜਰ ਬਿਕਰਮਜੀਤ ਸਿੰਘ ਸਾਥੀਆਂ ਸਣੇ ਸਵਾਗਤ ਕਰਨ ਲਈ ਪੁੱਜੇ। ਬਾਬਾ ਬਲਬੀਰ ਸਿੰਘ ਵੱਲੋਂ ਰੇਲ ਵਿੱਚ ਸਪੈਸ਼ਲ ਬੋਗੀ ਵਿੱਚ ਤਖ਼ਤ ਹਜ਼ੂਰ ਸਾਹਿਬ ਵੱਲੋਂ ਸੁਸ਼ੋਭਿਤ ਹੱਥ ਲਿਖਤ ਸਰੂਪ ਗੁਰੂ ਗ੍ਰੰਥ ਸਾਹਿਬ ਨੂੰ ਮਰਿਆਦਾ ਅਨੁਸਾਰ ਰੁਮਾਲਾ ਸਾਹਿਬ ਅਤੇ ਫੁੱਲਾਂ ਦੇ ਹਾਰ ਭੇਟ ਕੀਤੇ ਗਏ। ਬੁੱਢਾ ਦਲ ਅਤੇ ਦਰਬਾਰ ਸਾਹਿਬ ਦੇ ਪ੍ਰਬੰਧਕਾਂ ਨੇ ਸਾਂਝੇ ਰੂਪ ਵਿੱਚ ਪੰਜਾਂ ਪਿਆਰਿਆਂ, ਨਿਸ਼ਾਨਚੀਆਂ, ਨਿਗਾਰਚੀਆਂ ਨੂੰ ਸਿਰਪਾਓ ਪਾ ਕੇ ਸਵਾਗਤ ਕੀਤਾ। ਸਟੇਸ਼ਨ ਤੋਂ ਦਰਬਾਰ ਸਾਹਿਬ ਤੱਕ ਯਾਤਰਾ ਦੇ ਨਾਲ ਨਿਹੰਗ ਸਿੰਘ ਵੀ ਰਹੇ। ਪਾਵਨ ਸਰੂਪ ਦਾ ਸੁੱਖ ਆਸਣ ਗੁਰਦੁਆਰਾ ਸ਼ਹੀਦ ਬਾਬਾ ਗੁਰਬਖਸ਼ ਸਿੰਘ ਵਿਖੇ ਕੀਤਾ ਗਿਆ। ਸਮਾਗਮ ਦੇ ਅੰਤਿਮ ਪੜਾਅ ’ਤੇ ਧਾਰਮਿਕ ਰੇਲ ਯਾਤਰਾ ਦੇ ਪ੍ਰਬੰਧਕ ਰਵਿੰਦਰ ਸਿੰਘ ਬੁੰਗਈ , ਰਵਿੰਦਰ ਸਿੰਘ ਕਪੂਰ ਸੁਪਰਡੈਂਟ ਹਜ਼ੂਰ ਸਾਹਿਬ, ਗਿ. ਗੁਰਮੀਤ ਸਿੰਘ, ਭਾਈ ਤਨਵੀਰ ਸਿੰਘ, ਇੰਦਰਪਾਲ ਸਿੰਘ ਫੌਜੀ ਦਾ ਸਨਮਾਨ ਕੀਤਾ ਗਿਆ। ਇਸ ਰੇਲ ਯਾਤਰਾ ਵਿੱਚ ਲਗਪਗ 15 ਸੌ ਸਰਧਾਲੂ ਸ਼ਾਮਲ ਹਨ।

Advertisement

Advertisement