For the best experience, open
https://m.punjabitribuneonline.com
on your mobile browser.
Advertisement

ਫ਼ਿਲਮ ‘ਔਰੋਂ ਮੇਂ ਕਹਾਂ ਦਮ ਥਾ’ ਦੀ ਰਿਲੀਜ਼ ਮੁਲਤਵੀ

07:12 AM Jul 04, 2024 IST
ਫ਼ਿਲਮ ‘ਔਰੋਂ ਮੇਂ ਕਹਾਂ ਦਮ ਥਾ’ ਦੀ ਰਿਲੀਜ਼ ਮੁਲਤਵੀ
Advertisement

ਮੁੰਬਈ:

Advertisement

ਅਦਾਕਾਰਾ ਤੱਬੂ ਅਤੇ ਅਜੈ ਦੇਵਗਨ ਦੀ ਆਉਣ ਵਾਲੀ ਫ਼ਿਲਮ ‘ਔਰੋਂ ਮੇਂ ਕਹਾਂ ਦਮ ਥਾ’ ਦੀ ਰਿਲੀਜ਼ ਨੂੰ ਮੁਲਤਵੀ ਕਰ ਦਿੱਤਾ ਗਿਆ ਹੈ। ਇਹ ਜਾਣਕਾਰੀ ਫ਼ਿਲਮ ਦੇ ਨਿਰਮਾਤਾਵਾਂ ਨੇ ਦਿੱਤੀ ਹੈ। ਨੀਰਜ ਪਾਂਡੇ ਵੱਲੋਂ ਬਣਾਈ ਫ਼ਿਲਮ ‘ਔਰੋਂ ਮੇਂ ਕਹਾਂ ਦਮ ਥਾ’ ਨੇ ਨਿਖਿਲ ਨਾਗੇਸ਼ ਭੱਟ ਦੀ ਫ਼ਿਲਮ ‘ਕਿਲ’ ਨਾਲ ਪੰਜ ਜੁਲਾਈ ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋਣਾ ਸੀ। ਪ੍ਰੋਡਕਸ਼ਨ ਬੈਨਰ ਫਰਾਈਡੇਅ ਨੇ ਇੱਕ ਬਿਆਨ ਵਿੱਚ ਕਿਹਾ ਕਿ ਫ਼ਿਲਮ ਦੀ ਨਵੀਂ ਰਿਲੀਜ਼ ਤਾਰੀਖ਼ ਜਲਦੀ ਹੀ ਐਲਾਨੀ ਜਾਵੇਗੀ।’ ਇੰਸਟਾਗ੍ਰਾਮ ’ਤੇ ਸਾਂਝੀ ਕੀਤੀ ਪੋਸਟ ਵਿੱਚ ਕਿਹਾ ਗਿਆ ਹੈ: ‘ਪਿਆਰੇ ਦੋਸਤੋ, ਸਾਡੇ ਚਾਹੁਣ ਵਾਲਿਆਂ ਅਤੇ ਡਿਸਟਰੀਬਿਊਟਰ ਭਾਈਚਾਰੇ ਦੀ ਬੇਨਤੀ ’ਤੇ ਅਸੀਂ ਆਪਣੀ ਫ਼ਿਲਮ ‘ਔਰੋਂ ਮੇਂ ਕਹਾਂ ਦਮ ਥਾ’ ਦੀ ਰਿਲੀਜ਼ ਤਾਰੀਖ਼ ਨੂੰ ਬਦਲਣ ਦਾ ਫ਼ੈਸਲਾ ਲਿਆ ਹੈ। ਨਵੀਂ ਤਾਰੀਖ਼ ਛੇਤੀ ਹੀ ਘੋਸ਼ਿਤ ਕੀਤੀ ਜਾਵੇਗੀ। ਇੰਤਜ਼ਾਰ ਥੋੜ੍ਹਾ ਲੰਬਾ ਹੈ.....।’ ਇਹ ਫ਼ਿਲਮ ਐੱਨਐੱਚ ਸਟੂਡੀਓਜ਼ ਵੱਲੋਂ ਪੇਸ਼ ਕੀਤੀ ਅਤੇ ਨਰਿੰਦਰ ਹੀਰਾਵਤ, ਕੁਮਾਰ ਮੰਗਤ ਪਾਠਕ (ਪਨੋਰਮਾ ਸਟੂਡੀਓਜ਼), ਸੰਗੀਤਾ ਅਹੀਰ, ਸ਼ੀਤਲ ਭਾਟੀਆ ਅਤੇ ਫਰਾਈਡੇਅ ਫ਼ਿਲਮਵਰਕਸ ਪ੍ਰੋਡਕਸ਼ਨ ਵੱਲੋਂ ਬਣਾਈ ਗਈ ਹੈ। ਫ਼ਿਲਮ ਵਿੱਚ ਜਿੰਮੀ ਸ਼ੇਰਗਿੱਲ ਅਤੇ ਸਿਆਜੀ ਸ਼ਿੰਦੇ ਵੀ ਹਨ। ਉਧਰ, ਫ਼ਿਲਮ ‘ਕਿਲ’ ਦਾ ਨਿਰਮਾਣ ਧਰਮਾ ਪ੍ਰੋਡਕਸ਼ਨ ਅਤੇ ਸਿੱਖਿਆ ਐਂਟਰਟੇਨਮੈਂਟ ਵੱਲੋਂ ਕੀਤਾ ਗਿਆ ਹੈ। ਫ਼ਿਲਮ ਵਿੱਚ ਲਕਸ਼ਿਆ, ਰਾਘਵ ਜੁਆਲ ਮੁੱਖ ਭੂਮਿਕਾਵਾਂ ਵਿੱਚ ਹਨ। -ਪੀਟੀਆਈ

Advertisement
Author Image

joginder kumar

View all posts

Advertisement
Advertisement
×