ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਸੁਪਰੀਮ ਕੋਰਟ ਵੱਲੋਂ ਫਿਲਮ ‘ਹਮਾਰੇ ਬਾਰ੍ਹਾ’ ਦੀ ਰਿਲੀਜ਼ ’ਤੇ ਰੋਕ

07:45 AM Jun 14, 2024 IST

* ਇਸਲਾਮੀ ਅਕੀਦੇ ਅਤੇ ਵਿਆਹੁਤਾ ਮੁਸਲਿਮ ਔਰਤਾਂ ਦਾ ਅਪਮਾਨ ਕਰਨ ਦੇ ਦੋਸ਼ਾਂ ਦਾ ਨੋਟਿਸ ਲਿਆ
* ਫਿਲਮ ਸੈਂਸਰ ਬੋਰਡ ਖ਼ਿਲਾਫ਼ ਨਾਰਾਜ਼ਗੀ ਜ਼ਾਹਿਰ ਕੀਤੀ
* ਬੰਬੇ ਹਾਈ ਕੋਰਟ ਨੂੰ ਪਟੀਸ਼ਨ ’ਤੇ ਤੁਰੰਤ ਫੈਸਲਾ ਲੈਣ ਨੂੰ ਕਿਹਾ

Advertisement

ਨਵੀਂ ਦਿੱਲੀ, 13 ਜੂਨ
ਸੁਪਰੀਮ ਕੋਰਟ ਨੇ ਅਨੂ ਕਪੂਰ ਦੇ ਫਿਲਮ ‘ਹਮਾਰੇ ਬਾਰ੍ਹਾ’ ਦੀ ਰਿਲੀਜ਼ ’ਤੇ ਅੱਜ ਰੋਕ ਲਗਾ ਦਿੱਤੀ ਹੈ। ਇਹ ਫਿਲਮ 14 ਜੂਨ ਨੂੰ ਰਿਲੀਜ਼ ਹੋਣੀ ਸੀ। ਸਿਖਰਲੀ ਅਦਾਲਤ ਨੇ ਫਿਲਮ ’ਤੇ ਇਸਲਾਮੀ ਅਕੀਦੇ ਅਤੇ ਵਿਆਹੁਤਾ ਮੁਸਲਮਾਨ ਔਰਤਾਂ ਦਾ ਅਪਮਾਨ ਕਰਨ ਦੇ ਦੋਸ਼ਾਂ ਦਾ ਨੋਟਿਸ ਲੈਂਦਿਆਂ ਇਸ ਫਿਲਮ ਦੇ ਰਿਲੀਜ਼ ’ਤੇ ਰੋਕ ਲਗਾ ਦਿੱਤੀ ਹੈ। ਫਿਲਮ ਦੇ ਟਰੇਲਰ ਵਿੱਚ ਦਿਖਾਏ ਗਏ ਕੁਝ ਇਤਰਾਜ਼ਯੋਗ ਡਾਇਲਾਗਾਂ ਦਾ ਹਵਾਲਾ ਦਿੰਦੇ ਹੋਏ ਸਿਖਰਲੀ ਅਦਾਲਤ ਨੇ ਇਨ੍ਹਾਂ ਡਾਇਲਾਗਾਂ ਨੂੰ ਫਿਲਮ ’ਚੋਂ ਨਾ ਹਟਾਉਣ ਲਈ ਕੇਂਦਰੀ ਫਿਲਮ ਸਰਟੀਫਿਕੇਸ਼ਨ ਬੋਰਡ ਖ਼ਿਲਾਫ਼ ਕਾਫੀ ਨਾਰਾਜ਼ਗੀ ਜ਼ਾਹਿਰ ਕੀਤੀ।
ਜਸਟਿਸ ਵਿਕਰਮ ਨਾਥ ਅਤੇ ਜਸਟਿਸ ਸੰਦੀਪ ਮਹਿਤਾ ਦੇ ਛੁੱਟੀਆਂ ਵਾਲੇ ਬੈਂਚ ਨੇ ਪਟੀਸ਼ਨਰ ਅਜ਼ਹਰ ਬਾਸ਼ਾ ਤੰਬੋਲੀ ਵੱਲੋਂ ਪੇਸ਼ ਹੋਈ ਵਕੀਲ ਫੌਜ਼ੀਆ ਸ਼ਕੀਲ ਦੀਆਂ ਦਲੀਲਾਂ ਦਾ ਨੋਟਿਸ ਲੈਂਦੇ ਹੋਏ ਬੰਬੇ ਹਾਈ ਕੋਰਟ ਨੂੰ ਪਟੀਸ਼ਨ ’ਤੇ ਤੁਰੰਤ ਫੈਸਲਾ ਲੈਣ ਨੂੰ ਕਿਹਾ। ਬੈਂਚ ਨੇ ਫਿਲਮ ਨੂੰ ਰਿਲੀਜ਼ ਕਰਨ ’ਤੇ ਰੋਕ ਲਾਉਂਦੇ ਹੋਏ ਕਿਹਾ, ‘‘ਅਸੀਂ ਸਵੇਰੇ ਫਿਲਮ ਦਾ ਟਰੇਲਰ ਦੇਖਿਆ ਅਤੇ ਟਰੇਲਰ ਵਿੱਚ ਸਾਰੇ ਇਤਰਾਜ਼ਯੋਗ ਡਾਇਲਾਗ ਅਜੇ ਵੀ ਬਰਕਰਾਰ ਹਨ।’’
ਬੈਂਚ ਨੇ ਬੰਬੇ ਹਾਈ ਕੋਰਟ ਵੱਲੋਂ ਪਟੀਸ਼ਨ ਦਾ ਨਿਬੇੜਾ ਕੀਤੇ ਜਾਣ ਤੱਕ ਫਿਲਮ ਦੇ ਰਿਲੀਜ਼ ’ਤੇ ਰੋਕ ਲਗਾ ਦਿੱਤੀ ਹੈ। ਸ਼ਕੀਲ ਨੇ ਕਿਹਾ ਕਿ ਹਾਈ ਕੋਰਟ ਨੇ ਇਕ ‘ਗੈਰ-ਵਾਜਿਬ ਆਦੇਸ਼’ ਤਹਿਤ ਫਿਲਮ ਨੂੰ ਰਿਲੀਜ਼ ਕਰਨ ’ਤੇ ਲੱਗੀ ਰੋਕ ਹਟਾ ਦਿੱਤੀ ਸੀ। ਉਨ੍ਹਾਂ ਕਿਹਾ, ‘‘ਹਾਈ ਕੋਰਟ, ਕੇਂਦਰੀ ਫਿਲਮ ਸਰਟੀਫਿਕੇਸ਼ਨ ਬੋਰਡ ਨੂੰ ਕਮੇਟੀ ਗਠਿਤ ਕਰਨ ਦਾ ਨਿਰਦੇਸ਼ ਨਹੀਂ ਦੇ ਸਕਦਾ ਕਿਉਂਕਿ ਸੀਬੀਐੱਫਸੀ ਖ਼ੁਦ ਵੀ ਮਾਮਲੇ ਵਿੱਚ ਇਕ ਧਿਰ ਹੈ।’’ ਸਿਖਰਲੀ ਅਦਾਲਤ ਨੇ ਕਿਹਾ ਕਿ ਮਾਮਲੇ ਵਿੱਚ ਦੋਹਾਂ ਧਿਰਾਂ ਲਈ ਕਮੇਟੀ ਦੀ ਚੋਣ ਕਰਨ ਵਾਸਤੇ ਸੀਬੀਐੱਫਸੀ ਨੂੰ ਨਿਰਦੇਸ਼ ਦੇਣ ’ਤੇ ਇਤਰਾਜ਼ ਸਣੇ ਸਾਰੇ ਇਤਰਾਜ਼ਾਂ ਨੂੰ ਹਾਈ ਕੋਰਟ ਅੱਗੇ ਉਠਾਉਣ ਦਾ ਬਦਲ ਖੁੱਲ੍ਹਾ ਰੱਖਿਆ ਗਿਆ ਹੈ। ਇਹ ਫਿਲਮ 14 ਜੂਨ ਨੂੰ ਰਿਲੀਜ਼ ਹੋਣੀ ਸੀ। ਹਾਲਾਂਕਿ, ਕਰਨਾਟਕ ਵਿੱਚ ਇਸ ਦੇ ਰਿਲੀਜ਼ ’ਤੇ ਪਹਿਲਾਂ ਹੀ ਰੋਕ ਲਗਾਈ ਜਾ ਚੁੱਕੀ ਹੈ।
ਤੰਬੋਲੀ ਦੀ ਪਟੀਸ਼ਨ ਮੁਤਾਬਕ, ਫਿਲਮ ਦਾ ਮਕਸਦ ਪਵਿੱਤਰ ਕੁਰਾਨ ਦੀਆਂ ਆਇਤਾਂ ਦਾ ਜਾਣਬੁੱਝ ਕੇ ਰੂਪ ਵਿਗਾੜਦਿਆਂ ਮੁਸਲਮਾਨ ਭਾਈਚਾਰੇ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾ ਕੇ ਹਿੰਸਾ ਭੜਕਾਉਣਾ ਅਤੇ ਮੁਸਲਮਾਨ ਭਾਈਚਾਰੇ ਦੀਆਂ ਵਿਆਹੁਤਾ ਔਰਤਾਂ ਨੂੰ ਸਮਾਜ ਵਿੱਚ ਨੀਵਾਂ ਦਿਖਾਉਣਾ ਹੈ। ਪਟੀਸ਼ਨ ਵਿੱਚ ਦੋਸ਼ ਲਗਾਇਆ ਗਿਆ ਹੈ ਕਿ ਇਸ ਫਿਲਮ ਵਿੱਚ ਇਸਲਾਮੀ ਵਿਸ਼ਵਾਸ ਦੀ ਘੋਰ ਨਿੰਦਾ ਕੀਤੀ ਗਈ ਹੈ। -ਪੀਟੀਆਈ

Advertisement
Advertisement