For the best experience, open
https://m.punjabitribuneonline.com
on your mobile browser.
Advertisement

ਖੇਤਰੀ ਯੁਵਕ ਮੇਲੇ ਦਾ ਸ਼ਾਨੋ-ਸ਼ੌਕਤ ਨਾਲ ਆਗਾਜ਼

10:09 AM Oct 10, 2024 IST
ਖੇਤਰੀ ਯੁਵਕ ਮੇਲੇ ਦਾ ਸ਼ਾਨੋ ਸ਼ੌਕਤ ਨਾਲ ਆਗਾਜ਼
ਖੇਤਰੀ ਯੁਵਕ ਮੇਲੇ ਦੌਰਾਨ ਜੇਤੂ ਟੀਮਾਂ ਦਾ ਸਨਮਾਨ ਕਰਦੇ ਹੋਏ ਪ੍ਰਬੰਧਕ।
Advertisement

ਸਤਨਾਮ ਸਿੰਘ ਸੱਤੀ
ਮਸਤੂਆਣਾ ਸਾਹਿਬ, 9 ਅਕਤੂਬਰ
ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਤਿੰਨ ਦਿਨ ਚੱਲਣ ਵਾਲੇ ਖੇਤਰੀ ਯੁਵਕ ਮੇਲੇ (ਸੰਗਰੂਰ ਜ਼ੋਨ) ਦਾ ਅੱਜ ਅਕਾਲ ਡਿਗਰੀ ਕਾਲਜ ਮਸਤੂਆਣਾ ਸਾਹਿਬ ਵਿੱਚ ਪ੍ਰਿੰਸੀਪਲ ਡਾ. ਅਮਨਦੀਪ ਕੌਰ ਦੀ ਨਿਗਰਾਨੀ ਹੇਠ ਸ਼ਾਨੋ-ਸ਼ੌਕਤ ਨਾਲ ਆਗਾਜ਼ ਹੋ ਗਿਆ ਹੈ। ਕੌਂਸਲ ਦੇ ਸਕੱਤਰ ਜਸਵੰਤ ਸਿੰਘ ਖਹਿਰਾ ਦੀ ਅਗਵਾਈ ਵਿਚ ਕਰਵਾਏ ਜਾ ਰਹੇ ਮੇਲੇ ਦੇ ਪਹਿਲੇ ਦਿਨ ਉਦਘਾਟਨ ਉਘੇ ਕਲਾਕਾਰ ਪੰਮੀ ਬਾਈ ਨੇ ਕੀਤਾ। ਵਿਸ਼ੇਸ਼ ਮਹਿਮਾਨ ਵਜੋਂ ਉਘੇ ਅਦਾਕਾਰ ਹੌਬੀ ਧਾਲੀਵਾਲ, ਕੈਪਟਨ ਭੁਪਿੰਦਰ ਸਿੰਘ ਪੂਨੀਆ, ਜੱਸੀ ਲੌਂਗੋਵਾਲੀਆ, ਲੱਕੀ ਧਾਲੀਵਾਲ, ਪਾਲੀ ਧਨੌਲਾ, ਗੋਸ਼ਾ ਪਟਿਆਲਾ ਪਹੁੰਚੇ। ਪ੍ਰਿੰਸੀਪਲ ਡਾ. ਅਮਨਦੀਪ ਕੌਰ ਨੇ ਸਾਰਿਆਂ ਦਾ ਭਰਵਾਂ ਸਵਾਗਤ ਕੀਤਾ।
ਇਸ ਮੌਕੇ ਯੁਵਕ ਭਲਾਈ ਵਿਭਾਗ ਦੇ ਡਾਇਰੈਕਟਰ ਡਾ. ਵਰਿੰਦਰ ਕੁਮਾਰ ਕੌਸ਼ਿਕ ਨੇ ਕਾਲਜ ਦੀ ਮੈਨੇਜਮੈਂਟ ਨੂੰ ਵਧਾਈ ਦਿੱਤੀ। ਮੁਕਾਬਲਿਆਂ ਵਿੱਚ ਭੰਗੜੇ, ਗਰੁੱਪ ਸ਼ਬਦ ਗਾਇਨ, ਕਲਾਸੀਕਲ ਵੋਕਲ, ਗੀਤ ਗਜ਼ਲ, ਸਮੂਹ ਗੀਤ ਗਾਇਨ, ਗਰੁੱਪ ਸੌਂਗ, ਰੰਗੋਲੀ, ਫੋਟੋਗ੍ਰਾਫੀ ਅਤੇ ਮੌਕੇ ਤੇ ਚਿੱਤਰਕਾਰੀ ਵਿਚ ਅਕਾਲ ਡਿਗਰੀ ਕਾਲਜ ਮਸਤੂਆਣਾ ਸਾਹਿਬ ਅੱਵਲ ਰਿਹਾ। ਭੰਗੜੇ ਵਿੱਚ ਸਰਕਾਰੀ ਰਿਪੁਦਮਨ ਕਾਲਜ ਨਾਭਾ, ਗਰੁੱਪ ਸ਼ਬਦ ਗਾਇਨ ਵਿਚ ਸਰਕਾਰੀ ਰਿਪੁਦਮਨ ਕਾਲਜ ਨਾਭਾ, ਕਲਾਸੀਕਲ ਵੋਕਲ ਮੁਕਾਬਲਿਆਂ ਵਿਚ ਸਰਕਾਰੀ ਰਿਪੁਦਮਨ ਕਾਲਜ ਨਾਭਾ, ਗੀਤ/ਗਜ਼ਲ ਮੁਕਾਬਲਿਆਂ ਵਿਚ ਤਾਰਾ ਵਿਵੇਕ ਕਾਲਜ ਗੱਜਣਮਾਜਰਾ, ਸਮੂਹ ਗੀਤ ਗਾਇਨ ਮੁਕਾਬਲਿਆਂ ਵਿਚ ਸਰਕਾਰੀ ਰਿਪੁਦਮਨ ਕਾਲਜ ਨਾਭਾ, ਗਰੁੱਪ ਸੌਂਗ ਵਿਚ ਸਰਕਾਰੀ ਰਿਪੁਦਮਨ ਕਾਲਜ ਨਾਭਾ, ਰੰਗੋਲੀ ਵਿਚ ਸਰਕਾਰੀ ਰਣਬੀਰ ਕਾਲਜ ਸੰਗਰੂਰ, ਫੋਟੋਗ੍ਰਾਫੀ ਵਿਚ ਤਾਰਾ ਵਿਵੇਕ ਕਾਲਜ ਮਾਲੇਰਕੋਟਲਾ, ਮੌਕੇ ਤੇ ਚਿਤਰਕਾਰੀ ਮੁਕਾਬਲਿਆਂ ਵਿਚ ਸਰਕਾਰੀ ਰਿਪੁਦਮਨ ਕਾਲਜ ਨਾਭਾ, ਮੌਕੇ ਤੇ ਚਿਤਰਕਾਰੀ ਮੁਕਾਬਲਿਆਂ ਵਿਚ ਸਰਕਾਰੀ ਰਿਪੁਦਮਨ ਕਾਲਜ ਨਾਭਾ ਨੇ ਦੂਸਰਾ- ਦੂਸਰਾ ਸਥਾਨ ਪ੍ਰਾਪਤ ਕੀਤਾ।
ਇਸੇ ਤਰ੍ਹਾਂ ਕੁਇਜ਼ ਵਿਚ ਸਰਕਾਰੀ ਰਿਪੁਦਮਨ ਕਾਲਜ ਨਾਭਾ ਨੇ ਪਹਿਲਾ, ਤਾਰਾ ਵਿਵੇਕ ਕਾਲਜ ਮਾਲੇਰਕੋਟਲਾ ਨੇ ਦੂਜਾ, ਮਹਿੰਦੀ ਵਿਚ ਸਰਕਾਰੀ ਕਾਲਜ ਮਾਲੇਰਕੋਟਲਾ ਨੇ ਪਹਿਲਾ, ਸਰਕਾਰੀ ਰਿਪੁਦਮਨ ਕਾਲਜ ਨਾਭਾ ਨੇ ਦੂਜਾ, ਕਾਰਟੂਨਿੰਗ ਵਿਚ ਸਰਕਾਰੀ ਰਿਪੁਦਮਨ ਕਾਲਜ ਨਾਭਾ ਨੇ ਪਹਿਲਾ, ਹਾਰਦਿਕ ਕਾਲਜ ਆਫ਼ ਐਜ਼ੂਕੇਸ਼ਨ ਸੰਗਰੂਰ ਨੇ ਦੂਜਾ, ਇੰਸਟਾਂਲੇਸ਼ਨ ਮੁਕਾਬਲਿਆਂ ਵਿਚ ਸਰਕਾਰੀ ਰਿਪੁਦਮਨ ਕਾਲਜ ਨਾਭਾ ਨੇ ਪਹਿਲਾ, ਸਰਕਾਰੀ ਰਣਬੀਰ ਕਾਲਜ ਸੰਗਰੂਰ ਨੇ ਦੂਜਾ, ਪੋਸਟਰ ਮੇਕਿੰਗ ਵਿਚ ਸ਼ਹੀਦ ਊਧਮ ਸਿੰਘ ਸਰਕਾਰੀ ਕਾਲਜ ਸੁਨਾਮ ਨੇ ਪਹਿਲਾ, ਅਕਾਲ ਡਿਗਰੀ ਕਾਲਜ ਮਸਤੂਆਣਾ ਸਾਹਿਬ ਨੇ ਦੂਜਾ, ਕਲਾਜ਼ ਮੇਕਿੰਗ ਵਿਚ ਸ਼ਹੀਦ ਊਧਮ ਸਿੰਘ ਸਰਕਾਰੀ ਕਾਲਜ ਸੁਨਾਮ ਨੇ ਪਹਿਲਾ, ਸਰਕਾਰੀ ਰਿਪੁਦਮਨ ਕਾਲਜ ਨਾਭਾ ਨੇ ਦੂਜਾ ਸਥਾਨ ਹਾਸਲ ਕੀਤਾ। ਸਮਾਗਮ ਦੇ ਅੰਤ ਵਿਚ ਸਕੱਤਰ ਸ੍ਰ. ਜਸਵੰਤ ਸਿੰਘ ਖਹਿਰਾ ਨੇ ਧੰਨਵਾਦ ਕੀਤਾ। ਸਟੇਜ ਦੀ ਭੂਮਿਕਾ ਸਤਨਾਮ ਸਿੰਘ ਪੰਜਾਬੀ ਵੱਲੋਂ ਬਾਖੂਬੀ ਨਿਭਾਉਣ ਉਪਰੰਤ ਗੁਰਜੰਟ ਸਿੰਘ ਦੁੱਗਾਂ, ਮਨਜੀਤ ਸਿੰਘ ਬਾਲੀਆਂ, ਭੂਪਿੰਦਰ ਸਿੰਘ ਗਰੇਵਾਲ, ਸਿਆਸਤ ਸਿੰਘ ਦੁੱਗਾਂ, ਪ੍ਰਿੰਸੀਪਲ ਡਾ. ਗੁਰਵੀਰ ਸਿੰਘ, ਇੰਜਨੀਅਰ ਸੁਖਵਿੰਦਰ ਸਿੰਘ ਭੱਠਲ, ਪ੍ਰੋ. ਮੇਜਰ ਸਿੰਘ ਚੱਠਾ, ਪ੍ਰੋ. ਨਿਰਪਜੀਤ ਸਿੰਘ, ਪ੍ਰੋ. ਹਰਜਿੰਦਰ ਸਿੰਘ, ਪ੍ਰੋ. ਮਨਪ੍ਰੀਤ ਸਿੰਘ ਗਿੱਲ ਅਤੇ ਸਮੂਹ ਸਟਾਫ ਮੌਜੂਦ ਸੀ।

Advertisement

Advertisement
Advertisement
Author Image

Advertisement