ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਪਾਕਿਸਤਾਨ ’ਚ 64 ਸਾਲ ਪਹਿਲਾਂ ਢਹਿ-ਢੇਰੀ ਹੋਏ ਮੰਦਰ ਦਾ ਪੁਨਰ-ਨਿਰਮਾਣ ਸ਼ੁਰੂ

07:25 AM Oct 22, 2024 IST
ਖਸਤਾਹਾਲ ਬਾਉਲੀ ਸਾਹਿਬ ਮੰਦਰ (ਖੱਬੇ) ਦਾ ਕੀਤਾ ਜਾ ਰਿਹਾ ਪੁਨਰ ਨਿਰਮਾਣ।

ਲਾਹੌਰ, 21 ਅਕਤੂਬਰ
ਪਾਕਿਸਤਾਨ ਦੇ ਪੰਜਾਬ ਸੂਬੇ ਵਿੱਚ 64 ਸਾਲ ਪਹਿਲਾਂ ਢਹਿ-ਢੇਰੀ ਹੋਏ ਹਿੰਦੂ ਮੰਦਰ ਦੇ ਪੁਨਰ ਨਿਰਮਾਣ ਲਈ ਇੱਕ ਕਰੋੜ ਪਾਕਿਸਤਾਨੀ ਰੁਪਏ ਦਾ ਬਜਟ ਅਲਾਟ ਕੀਤਾ ਗਿਆ ਹੈ। ‘ਡਾਅਨ ਨਿਊਜ਼’ ਦੀ ਰਿਪੋਰਟ ਮੁਤਾਬਕ ਪਾਕਿਸਤਾਨ ਵਿਚ ਘੱਟ ਗਿਣਤੀਆਂ ਦੇ ਧਾਰਮਿਕ ਸਥਾਨਾਂ ਦੀ ਨਿਗਰਾਨੀ ਕਰਨ ਵਾਲੀ ਸੰਘੀ ਸੰਸਥਾ ‘ਇਵੈਕੁਈ ਟਰੱਸਟ ਪ੍ਰਾਪਰਟੀ ਬੋਰਡ’ (ਈਟੀਪੀਬੀ) ਨੇ ਪੰਜਾਬ ਵਿੱਚ ਨਾਰੋਵਾਲ ਸ਼ਹਿਰ ਦੇ ਜ਼ਫਰਵਾਲ ਸਥਿਤ ਬਾਉਲੀ ਸਾਹਿਬ ਮੰਦਰ ਦਾ ਨਿਰਮਾਣ ਸ਼ੁਰੂ ਕਰ ਦਿੱਤਾ ਹੈ। ਇਸ ਵੇਲੇ ਨਾਰੋਵਾਲ ਜ਼ਿਲ੍ਹੇ ਵਿੱਚ ਕੋਈ ਹਿੰਦੂ ਮੰਦਰ ਨਹੀਂ ਹੈ, ਜਿਸ ਕਾਰਨ ਹਿੰਦੂਆਂ ਨੂੰ ਘਰਾਂ ਵਿੱਚ ਜਾਂ ਸਿਆਲਕੋਟ ਤੇ ਲਾਹੌਰ ਦੇ ਮੰਦਰਾਂ ਵਿੱਚ ਜਾ ਕੇ ਧਾਰਮਿਕ ਰਸਮਾਂ ਨਿਭਾਉਣੀਆਂ ਪੈਂਦੀਆਂ ਹਨ। ਪਾਕਿ ਧਰਮਸਥਾਨ ਕਮੇਟੀ ਦੇ ਸਾਬਕਾ ਚੇਅਰਮੈਨ ਰਤਨ ਲਾਲ ਆਰੀਆ ਨੇ ਕਿਹਾ ਕਿ ਬਾਉਲੀ ਸਾਹਿਬ ਮੰਦਰ ਈਟੀਪੀਬੀ ਅਧੀਨ ਹੋਣ ਕਾਰਨ ਇਸ ਦੀ ਸਾਂਭ-ਸੰਭਾਲ ਨਹੀਂ ਕੀਤੀ ਗਈ ਅਤੇ ਨਾਰੋਵਾਲ ਦੇ 1,453 ਤੋਂ ਵੱਧ ਹਿੰਦੂਆਂ ਨੂੰ ਉਨ੍ਹਾਂ ਦੇ ਧਾਰਮਿਕ ਸਥਾਨ ਤੋਂ ਵਾਂਝੇ ਕਰ ਦਿੱਤਾ ਗਿਆ। ਪਾਕਿਸਤਾਨ ਬਣਨ ਤੋਂ ਬਾਅਦ ਨਾਰੋਵਾਲ ਜ਼ਿਲ੍ਹੇ ਵਿੱਚ ਕੁੱਲ 45 ਮੰਦਰ ਸਨ ਪਰ ਇਨ੍ਹਾਂ ਦੀ ਸਾਂਭ-ਸੰਭਾਲ ਅਤੇ ਮੁਰੰਮਤ ਨਾ ਹੋਣ ਕਾਰਨ ਸਾਰੇ ਢਹਿ-ਢੇਰੀ ਹੋ ਗਏ। ਆਰੀਆ ਨੇ ਕਿਹਾ ਕਿ ਪਾਕਿ ਧਰਮਸਥਾਨ ਕਮੇਟੀ ਪਿਛਲੇ 20 ਸਾਲਾਂ ਤੋਂ ਬਾਉਲੀ ਸਾਹਿਬ ਮੰਦਰ ਦੇ ਨਵੀਨੀਕਰਨ ਦੀ ਵਕਾਲਤ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੇ ਹਿੰਦੂ ਭਾਈਚਾਰੇ ਦੀਆਂ ਮੰਗਾਂ ਨੂੰ ਪੂਰਾ ਕਰਨ ਲਈ ਮੰਦਰ ਦੀ ਮੁਰੰਮਤ ਲਈ ਕਦਮ ਚੁੱਕੇ ਹਨ। ਜ਼ਿਕਰਯੋਗ ਹੈ ਕਿ ਸਰਕਾਰੀ ਅੰਦਾਜ਼ੇ ਮੁਤਾਬਕ ਪਾਕਿਸਤਾਨ ਵਿੱਚ 75 ਲੱਖ ਤੋਂ ਵੱਧ ਹਿੰਦੂ ਰਹਿੰਦੇ ਹਨ। -ਪੀਟੀਆਈ

Advertisement

Advertisement