ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਤਰਕਸ਼ੀਲ ਸੁਸਾਇਟੀ ਨੇ ਛੇਵੀਂ ਚੇਤਨਾ ਪਰਖ ਪ੍ਰੀਖਿਆ ਲਈ

08:04 AM Oct 22, 2024 IST
ਲੁਧਿਆਣਾ ਵਿੱਚ ਤਰਕਸ਼ੀਲ ਕਾਰਕੁਨਾਂ ਦੀ ਨਿਗਰਾਨੀ ਹੇਠ ਪ੍ਰੀਖਿਆ ਦਿੰਦੇ ਹੋਏ ਵਿਦਿਆਰਥੀ।- ਫੋਟੋ: ਬਸਰਾ

ਖੇਤਰੀ ਪ੍ਰਤੀਨਿਧ
ਲੁਧਿਆਣਾ, 21 ਅਕਤੂਬਰ
ਤਰਕਸ਼ੀਲ ਸੁਸਾਇਟੀ ਪੰਜਾਬ ਵੱਲੋਂ ਵਿਦਿਆਰਥੀਆਂ ਨੂੰ ਅੰਧ-ਵਿਸ਼ਵਾਸਾਂ, ਵਹਿਮਾਂ-ਭਰਮਾਂ ’ਚੋਂ ਕੱਢਣ ਅਤੇ ਉਨ੍ਹਾਂ ਦਾ ਸੋਚਣ ਢੰਗ ਵਿਗਿਆਨਕ ਬਣਾਉਣ ਲਈ ਸ਼ੁਰੂ ਕੀਤੀ ਛੇਵੀਂ ਸਾਲਾਨਾ ਚੇਤਨਾ ਪਰਖ ਪ੍ਰੀਖਿਆ ਵੱਖ- ਵੱਖ ਚੋਣਵੇਂ ਸਕੂਲਾਂ ਵਿੱਚ ਲਈ ਗਈ। ਇਹ ਪ੍ਰੀਖਿਆ ਦੇਣ ਲਈ ਤਕਰੀਬਨ ਇੱਕ ਮਹੀਨਾਂ ਪਹਿਲਾਂ ਸਿਲੇਬਸ ਦੇ ਰੂਪ ਵਿੱਚ ਮਿਡਲ ਅਤੇ ਸੈਕੰਡਰੀ ਦੇ ਵਿਦਿਆਰਥੀਆਂ ਨੂੰ ਇੱਕ-ਇੱਕ ਕਿਤਾਬ ਦਿੱਤੀ ਗਈ ਸੀ।
ਇਸ ਸਬੰਧੀ ਲੁਧਿਆਣਾ ਜ਼ੋਨ ਦੇ ਮੁਖੀ ਜਸਵੰਤ ਜ਼ੀਰਖ ਨੇ ਦੱਸਿਆ ਕਿ ਇਨ੍ਹਾਂ ਕਿਤਾਬਾਂ ਵਿੱਚ ਤਰਕਸ਼ੀਲ ਸੁਸਾਇਟੀ ਦੇ ਕੰਮ ਢੰਗ, ਉੱਘੇ ਸਾਹਿਤਕਾਰਾਂ, ਵਿਗਿਆਨੀਆਂ ਅਤੇ ਦੇਸ਼ ਭਗਤਾਂ ਦੀਆਂ ਸਮਾਜ ਲਈ ਕੀਤੀਆਂ ਘਾਲਣਾਵਾਂ ਸਮੇਤ ਸਮਾਜ ਅਤੇ ਵਿਗਿਆਨ ਬਾਰੇ ਚੇਤਨ ਕਰਨ ਸਬੰਧੀ ਦਿਲਚਸਪ ਹਵਾਲਿਆਂ ਰਾਹੀਂ ਜਾਣਕਾਰੀਆਂ ਦਿੱਤੀਆਂ ਗਈਆਂ ਹਨ। ਅੰਧ-ਵਿਸ਼ਵਾਸਾਂ ਵਿੱਚ ਜਕੜੇ ਸਮਾਜ ਨੂੰ ਬਾਬਿਆਂ, ਤਾਂਤਰਿਕਾਂ ਆਦਿ ਰਾਹੀਂ ਕਰਵਾਈ ਜਾਂਦੀ ਲੁੱਟ ਤੋਂ ਮੁਕਤ ਕਰਵਾ ਕੇ ਜ਼ਿੰਦਗੀ ਨੂੰ ਉਸਾਰੂ ਕਦਰਾਂ ਕੀਮਤਾਂ ਬਾਰੇ ਗਿਆਨਵਾਨ ਕਰਨਾ ਇਸ ਪ੍ਰੀਖਿਆ ਦਾ ਮੁੱਖ ਮੰਤਵ ਹੈ। ਪ੍ਰਾਪਤ ਜਾਣਕਾਰੀ ਮੁਤਾਬਕ ਪੰਜਾਬ ਪੱਧਰ ’ਤੇ ਹੋਈ ਇਸ ਪ੍ਰੀਖਿਆ ਵਿੱਚ ਲੁਧਿਆਣਾ ਜ਼ੋਨ ਵਿੱਚ ਪੈਂਦੀਆਂ ਇਕਾਈਆਂ- ਜਗਰਾਉਂ, ਸੁਧਾਰ, ਲੁਧਿਆਣਾ, ਕੋਹਾੜਾ ਅਤੇ ਮਾਲੇਰਕੋਟਲਾ ਦੇ 20 ਦੇ ਕਰੀਬ ਸੈਂਟਰਾਂ ਵਿੱਚ ਇਹ ਪ੍ਰੀਖਿਆ ਲਈ ਗਈ ਜਿਸ ਲਈ 1350 ਤੋਂ ਵੱਧ ਵਿਦਿਆਰਥੀਆਂ ਨੇ ਰਜਿਸਟ੍ਰੇਸ਼ਨ ਕਰਵਾਈ ਸੀ। ਇਸ ਦੌਰਾਨ ਲੁਧਿਆਣਾ ਇਕਾਈ ਵੱਲੋਂ ਬਲਵਿੰਦਰ ਸਿੰਘ, ਮਾ. ਭਜਨ ਸਿੰਘ, ਸਤੀਸ਼ ਸਚਦੇਵਾ, ਧਰਮਪਾਲ ਸਿੰਘ, ਕਰਤਾਰ ਸਿੰਘ, ਪ੍ਰਿੰਸੀਪਲ ਅਜਮੇਰ ਦਾਖਾ ਤੇ ਪਰਮਜੀਤ ਸਿੰਘ ਵੱਲੋਂ ਸਕੂਲਾਂ ਵਿੱਚ ਇਸ ਪ੍ਰੀਖਿਆ ਲਈ ਜ਼ਿੰਮੇਵਾਰੀਆਂ ਨਿਭਾਈਆਂ ਗਈਆਂ। ਪ੍ਰੀਖਿਆ ਨੂੰ ਸਫ਼ਲ ਬਣਾਉਣ ਵਿੱਚ ਸਾਰੇ ਸਕੂਲਾਂ ਦੇ ਮੁਖੀਆਂ ਅਤੇ ਸਟਾਫ਼ ਨੇ ਪੂਰਨ ਸਹਿਯੋਗ ਦਿੱਤਾ।

Advertisement

Advertisement