ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਭੂਤ ਕੱਢਣ ਦੇ ਨਾਂ ਹੇਠ ਨੌਜਵਾਨ ਦੀ ਹੱਤਿਆ ਦੀ ਤਰਕਸ਼ੀਲ ਸੁਸਾਇਟੀ ਵੱਲੋਂ ਨਿਖੇਧੀ

07:35 AM Aug 28, 2024 IST

ਖੇਤਰੀ ਪ੍ਰਤੀਨਿਧ
ਲੁਧਿਆਣਾ, 27 ਅਗਸਤ
ਪਿੰਡ ਸਿੰਘਪੁਰਾ (ਗੁਰਦਾਸਪੁਰ) ਵਿੱਚ ‘ਭੂਤ ਕੱਢਣ’ ਦੇ ਨਾਮ ਹੇਠ ਸੈਮੂਅਲ ਨਾਮ ਦੇ ਨੌਜਵਾਨ ਨੂੰ ਕੁੱਟ-ਕੁੱਟ ਮਾਰ ਦੇਣ ਦੀ ਘਟਨਾ ’ਤੇ ਤਰਕਸ਼ੀਲ ਸੁਸਾਇਟੀ ਪੰਜਾਬ (ਜ਼ੋਨ ਲੁਧਿਆਣਾ) ਨੇ ਡੂੰਘਾ ਦੁੱਖ ਪ੍ਰਗਟ ਕਰਦਿਆਂ ਪਾਸਟਰਾਂ ਦੇ ਨਾਲ-ਨਾਲ ਪੰਜਾਬ ਸਰਕਾਰ ਨੂੰ ਵੀ ਅਜਿਹੇ ਗ਼ੈਰ-ਵਿਗਿਆਨਿਕ ਅਤੇ ਅੰਧਵਿਸ਼ਵਾਸੀ ਨਜ਼ਰੀਏ ਨੂੰ ਪ੍ਰਫੁੱਲਤ ਕਰਨ ਲਈ ਜ਼ੁੰਮੇਵਾਰ ਠਹਿਰਾਇਆ ਹੈ। ਸੁਸਾਇਟੀ ਦੇ ਜ਼ੋਨ ਲੁਧਿਆਣਾ ਜਥੇਬੰਦਕ ਮੁਖੀ ਜਸਵੰਤ ਜੀਰਖ, ਵਿੱਤ ਮੁਖੀ ਧਰਮਪਾਲ ਸਿੰਘ, ਸਭਿਆਚਾਰਕ ਮੁਖੀ ਸਮਸ਼ੇਰ ਨੂਰਪੁਰੀ ਅਤੇ ਮਾਨਸਿਕ ਸਿਹਤ ਵਿਭਾਗ ਮੁਖੀ ਰਾਜਿੰਦਰ ਜੰਡਿਆਲੀ ਨੇ ਦੱਸਿਆ ਕਿ ਤਰਕਸ਼ੀਲ ਸੁਸਾਇਟੀ ਮਹਾਰਾਸ਼ਟਰ ਤੇ ਛੱਤੀਸਗੜ੍ਹ ਵਾਂਗ ਪੰਜਾਬ ਵਿੱਚ ‘ਅੰਧਵਿਸ਼ਵਾਸਾਂ ਵਿਰੁੱਧ ਕਾਨੂੰਨ’ ਲਾਗੂ ਕਰਨ ਦੀ ਮੰਗ ਨੂੰ ਲੈ ਕੇ ਕਈ ਵਾਰ ਵਿਧਾਇਕਾਂ ਨੂੰ ਮੰਗ ਪੱਤਰ ਦੇ ਚੁੱਕੀ ਹੈ ਪਰ ਸਰਕਾਰ ਨੇ ਇਸ ਨੂੰ ਅਣਗੌਲਿਆ ਕੀਤਾ ਹੈ। ਆਗੂਆਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਉਹ ਤਰਕਸ਼ੀਲ ਸੁਸਾਇਟੀ ਵੱਲੋਂ ਕਾਨੂੰਨ ਸਬੰਧੀ ਦਿੱਤੇ ਖਰੜੇ ਨੂੰ ਅਮਲੀ ਰੂਪ ਵਿੱਚ ਲਾਗੂ ਕਰਨ ਦੀ ਕਾਰਵਾਈ ਕਰੇ। ਇਸੇ ਤਰ੍ਹਾਂ ਸੁਸਾਇਟੀ ਦੇ ਜ਼ੋਨ ਦੀਆਂ ਮਾਲੇਰਕੋਟਲਾ, ਜਗਰਾਓਂ, ਕੁਹਾੜਾ, ਲੁਧਿਆਣਾ ਤੇ ਸੁਧਾਰ ਇਕਾਈਆਂ ਦੇ ਕ੍ਰਮਵਾਰ ਆਗੂਆਂ ਮੋਹਨ ਸਿੰਘ ਬਡਾਲਾ, ਕਰਤਾਰ ਸਿੰਘ ਵੀਰਾਨ, ਰੁਪਿੰਦਰਪਾਲ ਸਿੰਘ, ਬਲਵਿੰਦਰ ਸਿੰਘ, ਮਾ. ਕਰਨੈਲ ਸਿੰਘ ਵੱਲੋਂ ਵੀ ਇਸ ਮੰਗ ਨੂੰ ਦੁਹਰਾਇਆ ਗਿਆ।

Advertisement

Advertisement