For the best experience, open
https://m.punjabitribuneonline.com
on your mobile browser.
Advertisement

ਰਾਸ਼ਟਰੀ ਮੋਰਚਾ ਨੇ ਨਿਰਲੇਪ ਕੌਰ ਕੰਗ ਨੂੰ ਚੋਣ ਮੈਦਾਨ ’ਚ ਉਤਾਰਿਆ

07:44 AM Apr 02, 2024 IST
ਰਾਸ਼ਟਰੀ ਮੋਰਚਾ ਨੇ ਨਿਰਲੇਪ ਕੌਰ ਕੰਗ ਨੂੰ ਚੋਣ ਮੈਦਾਨ ’ਚ ਉਤਾਰਿਆ
Advertisement

ਦਰਸ਼ਨ ਮਿੱਠਾ
ਰਾਜਪੁਰਾ, 1 ਅਪਰੈਲ
ਲੋਕ ਸਭਾ ਹਲਕਾ ਪਟਿਆਲਾ (ਜਨਰਲ) ਤੋਂ ਰਾਸ਼ਟਰੀ ਮੋਰਚਾ ਨੇ ਮਹਿਲਾ ਉਮੀਦਵਾਰ ਨਿਰਲੇਪ ਕੌਰ ਕੰਗ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਹੈ। ਬੀਬੀ ਕੰਗ, ਰਾਸ਼ਟਰੀ ਮੋਰਚਾ ਵੱਲੋਂ 22 ਉਮੀਦਵਾਰਾਂ ਦੀ ਪਹਿਲੀ ਜਾਰੀ ਸੂਚੀ ਵਿੱਚ ਸ਼ਾਮਲ ਹਨ। ਭਾਜਪਾ ਵੱਲੋਂ ਪਹਿਲਾਂ ਹੀ ਪਰਨੀਤ ਕੌਰ ਨੂੰ ਟਿਕਟ ਦਿੱਤੀ ਹੋਈ ਹੈ, ਇਸ ਤਰ੍ਹਾਂ ਲੋਕ ਸਭਾ ਹਲਕਾ ਪਟਿਆਲਾ ਤੋਂ ਹੁਣ ਤੱਕ ਦੋ ਮਹਿਲਾਵਾਂ ਚੋਣ ਮੈਦਾਨ ਵਿੱਚ ਉਤਰ ਚੁੱਕੀਆਂ ਹਨ। ਅੱਜ ਇੱਥੇ ਪੱਤਰਕਾਰਾਂ ਨਾਲ ਗਲ ਕਰਦਿਆਂ ਬੀਬੀ ਕੰਗ ਨੇ ਦੱਸਿਆ ਕਿ ਰਾਸ਼ਟਰੀ ਮੋਰਚਾ ਵਿੱਚ ਨਿਊ ਕਾਂਗਰਸ ਪਾਰਟੀ ਅਤੇ ਆਲ ਇੰਡੀਆ ਫਾਰਵਰਡ ਬਲਾਕ ਦਾ ਗੱਠਜੋੜ ਹੈ। ਬੀਬੀ ਕੰਗ ਨੇ ਕਿਹਾ ਕਿ ਉਨ੍ਹਾਂ ਦਾ ਮੁੱਖ ਟੀਚਾ ਹਲਕਾ ਪਟਿਆਲ਼ਾ ਦਾ ਚਹੁੰਪੱਖੀ ਵਿਕਾਸ ਹੈ।

Advertisement

Advertisement
Advertisement
Author Image

Advertisement