ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਰੈਲੀ ਨੇ ‘ਸਮਾਰਟ ਪਿੰਡ’ ਦਾ ਖਿਤਾਬ ਜਿੱਤਿਆ

10:37 AM Sep 08, 2024 IST
ਪੰਚਾਇਤ ਨੂੰ ਸਮਾਰਟ ਵਿਲੇਜ ਦਾ ਐਵਾਰਡ ਸੌਂਪਦੇ ਹੋਏ ਪੰਚਾਇਤੀ ਅਧਿਕਾਰੀ।

ਪੱਤਰ ਪ੍ਰੇਰਕ
ਮੁਕੇਰੀਆਂ, 7 ਸਤੰਬਰ
ਪੇਂਡੂ ਵਿਕਾਸ ਤੇ ਪੰਚਾਇਤੀ ਵਿਭਾਗ ਪੰਜਾਬ ਵੱਲੋਂ ਜ਼ਿਲ੍ਹੇ ਦੇ ਬਲਾਕ ਹੁਸ਼ਿਆਰਪੁਰ ਅਧੀਨ ਪੈਂਦੇ ਪਿੰਡ ਨਾਰੂ ਨੰਗਲ, ਦਸੂਹਾ ਬਲਾਕ ਦੇ ਪਿੰਡ ਨਰਾਇਣਗੜ੍ਹ ਅਤੇ ਹਾਜੀਪੁਰ ਬਲਾਕ ਅਧੀਨ ਆਉਂਦੇ ਪਿੰਡ ਰੈਲੀ ਨੂੰ ਸਮਾਰਟ ਪਿੰਡਾਂ ਦਾ ਖਿਤਾਬ ਦਿੱਤਾ ਗਿਆ ਹੈ। ਇਸ ਐਵਾਰਡ ਤਹਿਤ ਪਹਿਲੇ ਸਥਾਨ ਵਾਲੇ ਪਿੰਡ ਨੂੰ 5 ਲੱਖ ਰੁਪਏ, ਦੂਜੇ ਸਥਾਨ ਵਾਲੇ ਨੂੰ 2 ਲੱਖ ਅਤੇ ਤੀਜੇ ਸਥਾਨ ਵਾਲੇ ਪਿੰਡ ਨੂੰ ਕਰੀਬ 1,70 ਲੱਖ ਰੁਪਏ ਮਿਲਣਗੇ। ਅੱਜ ਬੀਡੀਪੀਓ ਹਾਜ਼ੀਪੁਰ ਵਲੋਂ ਪਿੰਡ ਰੈਲੀ ਦੀ ਪੰਚਾਇਤ ਨੂੰ ਇੱਕ ਸਮਾਗਮ ਦੌਰਾਨ ਇਹ ਖਿਤਾਬ ਦਿੱਤਾ ਗਿਆ। ਸਮਾਗਮ ਵਿੱਚ ਮਾਰਕੀਟ ਕਮੇਟੀ ਦੇ ਚੇਅਰਮੈਨ ਹਰਜੀਤ ਸਿੰਘ ਸਹੋਤਾ ਅਤੇ ‘ਆਪ’ ਦੇ ਬਲਾਕ ਪ੍ਰਧਾਨ ਮਸਜਿੰਦਰ ਸਿੰਘ ਮੁਰਾਦਪੁਰ ਅਵਾਣਾ ਨੇ ਵੀ ਸ਼ਿਰਕਤ ਕੀਤੀ।
ਇਸ ਮੌਕੇ ਬਲਾਕ ਹਾਜੀਪੁਰ ਦੇ ਬੀਡੀਪੀਓ ਵਿਕਰਮ ਨੇ ਦੱਸਿਆ ਕਿ ਸਰਕਾਰ ਵਲੋਂ ਬਿਹਤਰ ਵਿਕਾਸ ਕਾਰਜ ਕਰਨ ਵਾਲੀਆਂ ਪੰਚਾਇਤਾਂ ਨੂੰ ਸਮਾਰਟ ਵਿਲੇਜ ਅਵਾਰਡ ਦਿੱਤੇ ਗਏ ਹਨ। ਇਸ ਤਹਿਤ ਗ੍ਰਾਮ ਪੰਚਾਇਤ ਰੈਲੀ ਨੇ ਜ਼ਿਲ੍ਹਾ ਹੁਸ਼ਿਆਰਪੁਰ ’ਚੋਂ ਤੀਜਾ ਸਥਾਨ ਹਾਸਲ ਕਰਕੇ ਸਾਲ 2024/25 ਦਾ ਸਮਾਰਟ ਵਿਲੇਜ ਦਾ ਐਵਾਰਡ ਹਾਸਲ ਕੀਤਾ ਹੈ। ਇਸ ਤਹਿਤ ਪੰਜਾਬ ਸਰਕਾਰ ਵੱਲੋਂ ਇਨਾਮ ਵਜੋਂ ਲਗਪਗ 1,70,000 ਰੁਪਏ ਵਿਕਾਸ ਕੰਮਾਂ ਵਾਸਤੇ ਦਿੱਤੇ ਗਏ ਹਨ। ਇਹ ਐਵਾਰਡ ਸਰਪੰਚ ਗੁਰਨਾਮ ਸਿੰਘ ਦੀ ਅਗਵਾਈ ਵਾਲੀ ਪੰਚਾਇਤ ਵੱਲੋਂ ਕਰਵਾਏ ਗਏ ਪਿੰਡ ਰੈਲੀ ਵਿਚ ਵਿਕਾਸ ਕੰਮਾਂ ਨੂੰ ਦੇਖਦਿਆਂ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਦਾ ਸਿਹਰਾ ਪਿੰਡ ਦੀ ਸਮੁੱਚੀ ਪੰਚਾਇਤ ਦੀ ਮਿਹਨਤ ਅਤੇ ਪੰਚਾਇਤੀ ਅਧਿਕਾਰੀਆਂ ਦੀ ਯੋਗ ਅਗਵਾਈ ਨੂੰ ਜਾਂਦਾ ਹੈ। ਇਸ ਮੌਕੇ ਚੇਅਰਮੈਨ ਹਰਜੀਤ ਸਿੰਘ, ਅਮਿਤ ਕੁਮਾਰ, ਸੇਵਾਮੁਕਤ ਐੱਸਡੀਓ ਸੁੱਚਾ ਸਿੰਘ, ਸਰਪੰਚ ਮਸਜਿੰਦਰ ਸਿੰਘ, ਸਰਪੰਚ ਸੁਰਿੰਦਰ ਸਿੰਘ, ਪੰਚ ਰੁਮੇਲ ਸਿੰਘ,ਪੰਚ ਗੁਰਮੀਤ ਸਿੰਘ, ਪੰਚ ਸੁਰਿੰਦਰ ਪਾਲ, ਪੰਚ ਰਿਖੀ ਰਾਮ, ਪੰਚ ਜੀਤ ਰਾਮ, ਪੰਚ ਕਾਂਤਾ ਦੇਵੀ, ਪੰਚ ਸੁਨੀਤਾ ਦੇਵੀ, ਪੰਚ ਅਰੁਣਾ ਦੇਵੀ ਵੀ ਹਾਜ਼ਰ ਸਨ।

Advertisement

Advertisement