For the best experience, open
https://m.punjabitribuneonline.com
on your mobile browser.
Advertisement

ਰੈਲੀ ਨੇ ਦੂਰ ਕੀਤੇ ਵਿਰੋਧੀਆਂ ਦੇ ਭੁਲੇਖੇ: ਐੱਨਕੇ ਸ਼ਰਮਾ

09:44 AM May 28, 2024 IST
ਰੈਲੀ ਨੇ ਦੂਰ ਕੀਤੇ ਵਿਰੋਧੀਆਂ ਦੇ ਭੁਲੇਖੇ  ਐੱਨਕੇ ਸ਼ਰਮਾ
ਪਟਿਆਲਾ ਰੈਲੀ ਦੌਰਾਨ ਅਕਾਲੀ ਵਰਕਰਾਂ ’ਚ ਘਿਰੇ ਨਜ਼ਰ ਆ ਰਹੇ ਹਨ ਐੱਨਕੇ ਸ਼ਰਮਾ।
Advertisement

ਸਰਬਜੀਤ ਸਿੰਘ ਭੰਗੂ
ਪਟਿਆਲਾ, 27 ਮਈ
ਅਕਾਲੀ ਉਮੀਦਵਾਰ ਐੱਨਕੇ ਸ਼ਰਮਾ ਨੇ ਕਿਹਾ ਹੈ ਕਿ ਅੱਜ ਹੋਈ ਅਕਾਲੀ ਦਲ ਦੀ ਪਟਿਆਲਾ ਰੈਲੀ ਨੇ ਉਨ੍ਹਾਂ ਦੇ ਵਿਰੋਧੀਆਂ ਦੇ ਸਾਰੇ ਭੁਲੇਖੇ ਦੂਰ ਕਰ ਦਿੱਤੇ ਹਨ। ਤਰਕ ਸੀ ਕਿ ਪਟਿਆਲਾ ਵਿੱਚ ਅੱਜ ਤਾਪਮਾਨ 47 ਡਿਗਰੀ ’ਤੇ ਸੀ। ਇਸ ਦੇ ਬਾਵਜੂਦ ਹਜ਼ਾਰਾਂ ਲੋਕ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੂੰ ਸੁਣਨ ਲਈ ਸਵੇਰ ਤੋਂ ਹੀ ਇੱਥੇ ਪੁੱਜੇ ਹੋਏ ਸਨ।
ਰੈਲੀ ਮਗਰੋਂ ਜਾਰੀ ਬਿਆਨ ਵਿੱਚ ਉਨ੍ਹਾਂ ਕਿਹਾ ਕਿ ਰੈਲੀ ਵਿੱਚ ਇਕੱਠੀ ਹੋਈ ਭੀੜ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਪਟਿਆਲਾ ਦੇ ਲੋਕ ਇਸ ਵਾਰ ਦਲਬਦਲੂਆਂ ਦੇ ਝਾਂਸੇ ਵਿੱਚ ਨਹੀਂ ਆਉਣ ਵਾਲੇ। ਉਨ੍ਹਾਂ ਕਿਹਾ ਕਿ ਇੱਥੋਂ ਦੇ ਲੋਕਾਂ ਨੇ ਮਹਿਲਾਂ ਵਿੱਚ ਰਹਿਣ ਵਾਲਿਆਂ ਤੋਂ ਦੂਰੀ ਬਣਾਉਣ ਦਾ ਮਨ ਬਣਾ ਲਿਆ ਹੈ। ਉਨ੍ਹਾਂ ਕਿਹਾ ਕਿ ਜਿੱਥੇ ਭਾਜਪਾ ਅਤੇ ਕਾਂਗਰਸ ਦੀਆਂ ਰੈਲੀਆਂ ਵਿੱਚ ਭਾੜੇ ਦੇ ਲੋਕਾਂ ਸਮੇਤ ਬਾਹਰਲੇ ਹਲਕਿਆਂ ਤੋਂ ਵੀ ਲੋਕਾਂ ਨੂੰ ਬੁਲਾਇਆ ਗਿਆ, ਉੱਥੇ ਹੀ ਅਕਾਲੀ ਦਲ ਦੀ ਇਸ ਰੈਲੀ ਵਿੱਚ ਘਨੌਰ, ਪਾਤੜਾ, ਸਮਾਣਾ, ਸ਼ੁਤਰਾਣਾ, ਪਟਿਆਲਾ, ਰਾਜਪੁਰਾ, ਬਨੂੜ ਤੇ ਡੇਰਾਬਸੀ ਸਮੇਤ ਸਾਰੇ 9 ਵਿਧਾਨ ਸਭਾ ਹਲਕਿਆਂ ਤੋਂ ਹੀ ਲੋਕ ਇੱਥੇ ਪੁੱਜੇ ਹਨ। ਉਨ੍ਹਾਂ ਕਿਹਾ ਕਿ ਜੇਕਰ ਉਨ੍ਹਾਂ ਨੂੰ ਸੇਵਾ ਕਰਨ ਦਾ ਇੱਕ ਮੌਕਾ ਮਿਲਿਆ, ਤਾਂ ਉਹ ਲੋਕਾਂ ਦੇ ਸਾਲਾਂ ਤੋਂ ਲਟਕਦੇ ਆ ਰਹੇ ਮਸਲਿਆਂ ਦਾ ਹੱਲ ਕਰਵਾ ਕੇ ਇਹ ਕਰਜ਼ਾ ਚੁਕਾਉਣਗੇ।

Advertisement

ਪ੍ਰਨੀਤ ਕੌਰ ਨੇ ਵੀਹ ਸਾਲਾਂ ਵਿੱਚ ਕਿਹੜੇ ਉਦਯੋਗ ਸਥਾਪਿਤ ਕਰਵਾਏ: ਸ਼ਰਮਾ

ਰਾਜਪੁਰਾ (ਦਰਸ਼ਨ ਸਿੰਘ ਮਿੱਠਾ): ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਐੱਨਕੇ ਸ਼ਰਮਾ ਨੇ ਭਾਜਪਾ ਉਮੀਦਵਾਰ ਪ੍ਰਨੀਤ ਕੌਰ ਨੂੰ ਉਸ ਬਿਆਨ ’ਤੇ ਘੇਰਿਆ ਹੈ, ਜਿਸ ‘ਚ ਉਨ੍ਹਾਂ ਕਿਹਾ ਸੀ ਕਿ ਰਾਜਪੁਰਾ ’ਚ ਉਦਯੋਗ ਸਥਾਪਿਤ ਕੀਤੇ ਜਾਣਗੇ। ਐੱਨਕੇ ਸ਼ਰਮਾ ਨੇ ਇਸ ਬਿਆਨ ਨੂੰ ਹਾਸੋਹੀਣਾ ਕਰਾਰ ਦਿੰਦਿਆਂ ਕਿਹਾ ਕਿ ਰਾਜਪੁਰਾ ਦੇ ਲੋਕ ਜਦੋਂ ਅਕਾਲੀ ਦਲ ਨਾਲ ਚੱਲ ਪਏ ਹਨ ਤਾਂ ਉਨ੍ਹਾਂ ਨੂੰ ਇੱਥੋਂ ਦਾ ਵਿਕਾਸ ਸੁੱਝ ਰਿਹਾ ਹੈ। ਉਹ ਭਵਿੱਖ ਦੀਆਂ ਯੋਜਨਾਵਾਂ ਦੱਸਣ ਦੀ ਬਜਾਏ ਇਹ ਦੱਸਣ ਕਿ ਉਨ੍ਹਾਂ ਵੀਹ ਸਾਲ ਸੰਸਦ ਮੈਂਬਰ ਰਹਿੰਦਿਆਂ ਰਾਜਪੁਰਾ ਵਿੱਚ ਕਿਹੜੇ-ਕਿਹੜੇ ਉਦਯੋਗ ਸਥਾਪਿਤ ਕਰਵਾਏ ਹਨ।ਐੱਨਕੇ ਸ਼ਰਮਾ ਦੇ ਚੋਣ ਪ੍ਰਚਾਰ ਮੁਹਿੰਮ ਦੌਰਾਨ ਰਾਜਪੁਰਾ ਦੇ ਪਿੰਡ ਪਿਲਖਣੀ, ਅਕਬਰਪੁਰ, ਬਖਸੀਵਾਲਾ, ਅਲੂਣਾ, ਚੱਕ ਕਲਾਂ, ਸੁਰਲ ਕਲਾਂ, ਨਲਾਸ ਕਲਾਂ, ਕੋਟਲਾ, ਮਿਰਜ਼ਾਪੁਰ, ਖੇੜਾ ਗੱਜੂ, ਸ਼ਾਮਦੂ, ਮਾਣਕਪੁਰ, ਅਬਰਾਵਾਂ, ਰਾਜਪੁਰਾ ਦੀ ਆਦਰਸ਼ ਕਲੋਨੀ ਅਤੇ ਹੋਰ ਕਈ ਥਾਵਾਂ ’ਤੇ ਹਲਕਾ ਇੰਚਾਰਜ ਚਰਨਜੀਤ ਸਿੰਘ ਬਰਾੜ ਦੀ ਅਗਵਾਈ ਹੇਠ ਰੱਖੀਆਂ ਚੋਣ ਜਨ ਸਭਾਵਾਂ ਨੂੰ ਸੰਬੋਧਨ ਕਰ ਰਹੇ ਸਨ।

Advertisement
Author Image

joginder kumar

View all posts

Advertisement
Advertisement
×