For the best experience, open
https://m.punjabitribuneonline.com
on your mobile browser.
Advertisement

ਸਨਅਤੀ ਸ਼ਹਿਰ ’ਚ ਆਫ਼ਤ ਬਣ ਕੇ ਵਰ੍ਹਿਆ ਮੀਂਹ

10:45 AM Aug 20, 2024 IST
ਸਨਅਤੀ ਸ਼ਹਿਰ ’ਚ ਆਫ਼ਤ ਬਣ ਕੇ ਵਰ੍ਹਿਆ ਮੀਂਹ
ਮੀਂਹ ਪੈਣ ਮਗਰੋਂ ਕਿਚਲੂ ਨਗਰ ’ਚ ਸੜਕ ’ਤੇ ਭਰੇ ਪਾਣੀ ਵਿੱਚੋਂ ਲੰਘਦੇ ਹੋਏ ਵਾਹਨ। -ਫੋਟੋਆਂ: ਹਿਮਾਂਸ਼ੂ ਮਹਾਜਨ
Advertisement

ਗਗਨਦੀਪ ਅਰੋੜਾ
ਲੁਧਿਆਣਾ, 19 ਅਗਸਤ
ਸੋਮਵਾਰ ਸਵੇਰੇ ਸਨਅਤੀ ਸ਼ਹਿਰ ਲੁਧਿਆਣਾ ’ਚ ਤਕਰੀਬਨ ਡੇਢ ਘੰਟਾ ਆਫਤ ਬਣ ਕੇ ਤੇਜ਼ ਵਰ੍ਹੇ ਨੇ ਲੋਕਾਂ ਲਈ ਪ੍ਰੇਸ਼ਾਨੀਆਂ ਖੜ੍ਹੀਆਂ ਕਰ ਦਿੱਤੀਆਂ। ਸਵੇਰ ਤੋਂ ਹੀ ਪੈ ਰਹੇ ਤੇਜ਼ ਮੀਂਹ ਕਾਰਨ ਸ਼ਹਿਰ ਦੀਆਂ ਸੜਕਾਂ ਜਲ-ਥਲ ਹੋ ਗਈਆਂ। ਸ਼ਹਿਰ ਦੇ ਜ਼ਿਆਦਾਤਰ ਇਲਾਕਿਆਂ ਵਿੱਚ ਪਾਣੀ ਭਰ ਗਿਆ ਤੇ ਤਿਉਹਾਰ ਹੋਣ ਕਾਰਨ ਲੋਕਾਂ ਦੀਆਂ ਪਰੇਸ਼ਾਨੀਆਂ ਵੱਧ ਗਈਆਂ ਪਰ 9 ਵਜੇ ਦੇ ਆਸ-ਪਾਸ ਮੀਂਹ ਬੰਦ ਹੋ ਗਿਆ ਪਰ ਸਨਅਤੀ ਸ਼ਹਿਰ ਦੀਆਂ ਜ਼ਿਆਦਾਤਰ ਸੜਕਾਂ ਪਾਣੀ ਨਾਲ ਜਲਥਲ ਹੋ ਗਈਆਂ। ਪਾਣੀ ਤੇ ਚਿੱਕੜ ਨੇ ਭੈਣਾਂ ਨੂੰ ਸਾਰਾ ਦਿਨ ਪਰੇਸ਼ਾਨੀ ਵਿੱਚ ਪਾਈ ਰੱਖਿਆ। ਨੀਵਿਆਂ ਇਲਾਕਿਆਂ ਵਿੱਚ ਤਾਂ ਪਾਣੀ ਦੇਰ ਸ਼ਾਮ ਤੱਕ ਭਰਿਆ ਰਿਹਾ। ਇਸ ਤੋਂ ਇਲਾਵਾ ਕਈ ਇਲਾਕੇ ਅਜਿਹੇ ਸਨ, ਜਿਥੇ ਇੱਕ ਤੋਂ ਡੇਢ ਫੁੱਟ ਤੱਕ ਪਾਣੀ ਖੜ੍ਹਾ ਰਿਹਾ। ਇਸ ਕਰ ਕੇ ਲੋਕਾਂ ਦਾ ਸੜਕਾਂ ਤੋਂ ਲੰਘਣਾ ਵੀ ਮੁਸ਼ਕਲ ਹੋ ਗਿਆ।

ਮੀਂਹ ਪੈਣ ਮਗਰੋਂ ਸਲੇਮ ਟਾਬਰੀ ਇਲਾਕੇ ’ਚ ਲੱਗਿਆ ਦਾ ਜਾਮ। -ਫੋਟੋਆਂ: ਹਿਮਾਂਸ਼ੂ ਮਹਾਜਨ

ਸ਼ਹਿਰ ਵਿੱਚ ਸਵੇਰੇ 7 ਵਜੇ ਮੀਂਹ ਪੈਣਾ ਸ਼ੁਰੂ ਹੋ ਗਿਆ ਸੀ। ਪਹਿਲਾਂ ਕਾਲੇ ਬੱਦਲ ਛਾਏ ਤੇ ਉਸ ਤੋਂ ਬਾਅਦ ਇੱਕੋਂ ਵਾਰ ਤੇਜ਼ ਮੀਂਹ ਵਰ੍ਹਨਾ ਸ਼ੁਰੂ ਹੋ ਗਿਆ। ਮੌਸਮ ਵਿਭਾਗ ਮੁਤਾਬਕ ਸ਼ਹਿਰ ’ਚ 40 ਐੱਮਐੱਮ ਮੀਂਹ ਪਿਆ ਹੈ। ਇਸ ਕਰ ਕੇ ਸ਼ਹਿਰ ਦੀਆਂ ਜ਼ਿਆਦਾਤਰ ਸੜਕਾਂ ਜਲ-ਥਲ ਹੋ ਗਈਆਂ। ਸ਼ਹਿਰ ਦੇ ਕਈ ਇਲਾਕੇ ਅਜਿਹੇ ਸਨ, ਜਿੱਥੇ ਪਾਣੀ ਕਰਕੇ ਲੋਕਾਂ ਨੂੰ ਕਾਫ਼ੀ ਪਰੇਸ਼ਾਨੀ ਝੱਲਣੀ ਪਈ। ਟਰਾਂਸਪੋਰਟ ਨਗਰ, ਬਸਤੀ ਜੋਧੇਵਾਲ, ਨੈਸ਼ਨਲ ਹਾਈਵੇ, ਹੈਬੋਵਾਲ, ਸ਼ੇਰਪੁਰ, ਜਨਤਾ ਨਗਰ ਅਜਿਹੇ ਇਲਾਕੇ ਹਨ, ਜਿਥੇ ਦੇਰ ਸ਼ਾਮ ਤੱਕ ਪਾਣੀ ਭਰਿਆ ਰਿਹਾ। ਟਰਾਂਸਪੋਰਟ ਨਗਰ ਇਲਾਕੇ ਵਿੱਚ ਤਾਂ ਇੱਕ ਤੋਂ ਡੇਢ ਫੁੱਟ ਤੱਕ ਸੜਕਾਂ ’ਤੇ ਪਾਣੀ ਖੜ੍ਹਾ ਹੋ ਗਿਆ। ਬਸਤੀ ਜੋਧੋਵਾਲ, ਰਾਹੋਂ ਰੋਡ, ਬਾਲ ਸਿੰਘ ਨਗਰ, ਬਸਤੀ ਜੋਧੇਵਾਲ, ਸਮਰਾਲਾ ਚੌਂਕ, ਚੰਡੀਗੜ੍ਹ ਰੋਡ, ਬਹਾਦੁਰਕੇ, ਗਿੱਲ ਰੋਡ, ਸ਼ਿਮਲਾਪੁਰੀ, ਹੈਬੋਵਾਲ, ਚੁਹੜਪੁਰ ਰੋਡ, ਤਾਜਪੁਰ ਰੋਡ, ਟਿੱਬਾ ਰੋਡ, ਜੇਲ੍ਹ ਰੋਡ ਆਦਿ ਇਲਾਕੇ ਅਜਿਹੇ ਹਨ, ਜਿਥੇ ਕਾਫ਼ੀ ਸਮਾਂ ਤੱਕ ਪਾਣੀ ਭਰਿਆ ਰਿਹਾ। ਸੜਕਾਂ ’ਤੇ ਪਾਣੀ ਭਰਨ ਕਰਕੇ ਕਾਫ਼ੀ ਗੱਡੀਆਂ ਵੀ ਬੰਦ ਹੋ ਗਈਆਂ ਸਨ।

Advertisement

ਅੰਡਰਪਾਸ ਤੇ ਫਲਾਈਓਵਰ ’ਤੇ ਵੀ ਭਰਿਆ ਪਾਣੀ

ਸ਼ਹਿਰ ਵਿੱਚ ਕਈ ਥਾਵਾਂ ’ਤੇ ਬਣੇ ਅੰਡਰਪਾਸ ਤੇ ਨੈਸ਼ਨਲ ਹਾਈਵੇ ’ਤੇ ਬਣੇ ਅੰਡਰਪਾਸ ਮੀਂਹ ਕਾਰਨ ਪਾਣੀ ਨਾਲ ਭਰ ਗਏ, ਜਿਸ ਕਰਕੇ ਉਥੋਂ ਲੰਘਣ ਵਾਲੇ ਲੋਕਾਂ ਨੂੰ ਕਾਫ਼ੀ ਤੋਂ ਲੰਘਣ ਵਾਲੇ ਰਾਹਗੀਰਾਂ ਨੂੰ ਝੱਲਣੀ ਪਈ। ਇਸ ਤੋਂ ਇਲਾਵਾ ਦੱਖਣੀ ਬਾਈਪਾਸ, ਹੀਰੋ ਬੇਕਰੀ ਚੌਕ ਨੇੜੇ ਬਣੇ ਅੰਡਰਪਾਸ, ਲੋਧੀ ਕੱਲਬ ਅੰਡਰਪਾਸ ਵਿੱਚ ਵੀ ਗੋਡੇ ਗੋਡੇ ਪਾਣੀ ਖੜ੍ਹਾ ਰਿਹਾ।

ਬਿਜਲੀ ਦਾ ਖੰਭਾ ਡਿੱਗਣ ਕਾਰਨ ਕਾਰ ਨੁਕਸਾਨੀ

ਬਿਜਲੀ ਦਾ ਖੰਭਾ ਡਿੱਗਣ ਕਾਰਨ ਨੁਕਸਾਨੀ ਗਈ ਕਾਰ।

ਗੁਰਦੇਵ ਨਗਰ ਇਲਾਕੇ ਵਿੱਚ ਤੇਜ਼ ਮੀਂਹ ਕਾਰਨ ਦਰੱਖ਼ਤ ਡਿੱਗ ਗਿਆ। ਦਰੱਖ਼ਤ ਕਾਰਨ ਬਿਜਲੀ ਦੀਆਂ ਤਾਰਾਂ ਟੁੱਟੀਆਂ ਤੇ ਇਲਾਕੇ ਵਿੱਚ ਬਿਜਲੀ ਦੇ ਖੰਭੇ ਵੀ ਡਿੱਗ ਗਏ। ਇਸ ਦੌਰਾਨ ਇੱਕ ਬਿਜਲੀ ਦਾ ਖੰਭਾ ਸੜਕ ’ਤੇ ਖੜ੍ਹੀ ਕਾਰ ਉੱਤੇ ਜਾ ਡਿੱਗਿਆ। ਜਿਸ ਕਰ ਕੇ ਕਾਰ ਨੂੰ ਕਾਫ਼ੀ ਨੁਕਸਾਨ ਪੁੱਜਿਆ। ਬਿਜਲੀ ਦੀਆਂ ਤਾਰਾਂ ਟੁੱਟਣ ਕਾਰਨ ਇਲਾਕੇ ਵਿੱਚ ਅੱਧਾ ਦਿਨ ਬਿਜਲੀ ਵੀ ਨਹੀਂ ਆਈ। ਇਸ ਕਰਕੇ ਲੋਕਾਂ ਨੂੰ ਪਰੇਸ਼ਾਨੀ ਝੱਲਣੀ ਪਈ।

Advertisement
Author Image

joginder kumar

View all posts

Advertisement
×