ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਮੀਂਹ ਨੇ ਥਲੀ ਖੁਰਦ ਦੇ ਪਰਿਵਾਰ ਦੇ ਸਿਰ ਤੋਂ ਛੱਤ ਖੋਹੀ

07:03 AM Jul 18, 2023 IST
ਹੱਡਬੀਤੀ ਸੁਣਾੳੁਂਦਾ ਹੋਇਆ ਪਿੰਡ ਥਲੀ ਖ਼ੁਰਦ ਦਾ ਪੀਡ਼ਤ ਪਰਿਵਾਰ। -ਫੋਟੋ: ਜਗਮੋਹਨ

ਪੱਤਰ ਪ੍ਰੇਰਕ
ਘਨੌਲੀ, 17 ਜੁਲਾਈ
ਇੱਥੋਂ ਨੇੜਲੇ ਪਿੰਡ ਥਲੀ ਖੁਰਦ ਵਿੱਚ ਮੀਂਹ ਕਾਰਨ ਘਰੇਲੂ ਵੰਡ ’ਚ ਮਿਲੇ ਪਸ਼ੂਆਂ ਦੇ ਵਾੜੇ ਵਾਲੇ ਕਮਰੇ ਦੀ ਬਾਲਿਆਂ ਵਾਲੀ ਛੱਤ ਡਿੱਗਣ ਕਾਰਨ ਪਰਿਵਾਰ ਘਰੋਂ ਬੇਘਰ ਹੋ ਗਿਆ ਹੈ। ਪੀੜਤ ਇਕਬਾਲ ਸਿੰਘ ਦੀਆਂ ਧੀਆਂ ਪ੍ਰਿਆ, ਪ੍ਰੀਤੀ ਤੇ ਪ੍ਰਭਾ ਨੇ ਦੱਸਿਆ ਕਿ ਉਸ ਦੇ ਪਿਤਾ ਹੋਰੀਂ ਪੰਜ ਭਰਾ ਸਨ ਅਤੇ ਸ਼ਰੀਕਾਂ ਨੇ ਈਰਖਾ ਵੱਸ ਉਨ੍ਹਾਂ ਦੇ ਪਿਤਾ ਦਾ ਵਿਆਹ ਨਾ ਹੋਣ ਦਿੱਤਾ। ਉਨ੍ਹਾਂ ਦੇ ਪਿਤਾ ਨੇ ਮੱਧ ਪ੍ਰਦੇਸ਼ ਜਾ ਕੇ ਵਿਆਹ ਕਰਵਾਇਆ ਤਾਂ ਸ਼ਰੀਕ ਭਰਾਵਾਂ ਨੇ ਉਨ੍ਹਾਂ ਦੇ ਮਾਤਾ-ਪਿਤਾ ਨੂੰ ਘਰ ਨਾ ਵੜਨ ਦਿੱਤਾ। ਜਦੋਂ ਇਕਬਾਲ ਨੇ ਪੰਚਾਇਤ ’ਚ ਜੱਦੀ ਜਾਇਦਾਦ ਵਿੱਚੋਂ ਹਿੱਸਾ ਮੰਗਿਆ ਤਾਂ ਉਸ ਨੂੰ ਪਸ਼ੂੁਆਂ ਵਾਲਾ ਵਾੜਾ ਦੇ ਦਿੱਤਾ ਗਿਆ। ਇਕਬਾਲ ਦੀ ਸਖ਼ਤ ਮਿਹਨਤ ਸਦਕਾ ਉਸ ਦੀਆਂ ਜੌੜੀਆਂ ਧੀਆਂ ਪ੍ਰਿਆ ਅਤੇ ਪ੍ਰੀਤੀ ਨੇ ਮੈਡੀਕਲ ਵਿਸ਼ਿਆਂ ਨਾਲ ਪਹਿਲੇ ਦਰਜੇ ਵਿੱਚ ਬਾਰ੍ਹਵੀਂ ਕਲਾਸ ਪਾਸ ਕੀਤੀ ਹੋਈ ਹੈ ਤੇ ਉਸ ਦੀ ਛੋਟੀ ਧੀ ਵੀ ਚੰਗੇ ਨੰਬਰਾਂ ਨਾਲ ਬੀਕਾਮ ਪਾਸ ਹੈ। ਲੜਕੀਆਂ ਨੇ ਦੱਸਿਆ ਕਿ ਪੱਕਾ ਘਰ ਬਣਾਉਣ ਲਈ ਉਨ੍ਹਾਂ ਪੜ੍ਹਾਈ ਛੱਡ ਕੇ ਮੈਡੀਕਲ ਸਟੋਰ ’ਤੇ ਨੌਕਰੀ ਸ਼ੁਰੂ ਕੀਤੀ। ਰਕਮ ਜੋੜਣ ਮਗਰੋਂ ਜਦੋਂ ਉਨ੍ਹਾਂ ਮਕਾਨ ਦੀ ਮੁਰੰਮਤ ਕਰਨੀ ਚਾਹੀ ਤਾਂ ਸ਼ਰੀਕਾਂ ਨੇ ਇਹ ਕਹਿ ਕੇ ਉਸਾਰੀ ਕਰਨ ਤੋਂ ਰੋਕ ਦਿੱਤਾ ਇਹ ਸਾਂਝੀ ਜਗ੍ਹਾ ਹੈ, ਜਿਸ ਵਿੱਚ ਉਨ੍ਹਾਂ ਦਾ ਵੀ ਹਿੱਸਾ ਹੈ। ਮੀਂਹ ਕਾਰਨ ਛੱਤ ਦੇ ਬਾਲੇ ਡਿੱਗਣ ਮਗਰੋਂ ਪਰਿਵਾਰ ਨੂੰ ਇੱਕ ਪਿੰਡ ਵਾਸੀ ਨੇ ਕੁੱਝ ਸਮੇਂ ਲਈ ਸ਼ਰਨ ਦਿੱਤੀ ਹੈ। ਪਰਿਵਾਰ ਨੇ ਜ਼ਿਲ੍ਹਾ ਪ੍ਰਸ਼ਾਸਨ ਤੋਂ ਇਨਸਾਫ਼ ਦੀ ਮੰਗ ਕੀਤੀ। ਹਾਲਾਂਕਿ ਦੂਜੀ ਧਿਰ ਨੇ ਕਿਹਾ ਕਿ ਜਦੋਂ ਤੱਕ ਸਾਂਝੀ ਜਗ੍ਹਾਂ ਦੀ ਵੰਡ ਨਹੀਂ ਹੁੰਦੀ, ਇੱਥੇ ਕੋਈ ਉਸਾਰੀ ਕਰਨੀ ਵਾਜ੍ਹਬਿ ਨਹੀਂ ਹੈ।

Advertisement

Advertisement
Tags :
ਖੁਰਦ’ਖੋਹੀਪਰਿਵਾਰਮੀਂਹ
Advertisement