For the best experience, open
https://m.punjabitribuneonline.com
on your mobile browser.
Advertisement

ਮੀਂਹ ਨੇ ਭੋਗਪੁਰ ’ਚ ਵਿਕਾਸ ਦੇ ਦਾਅਵਿਆਂ ਦੀ ਪੋਲ ਖੋਲ੍ਹੀ

08:55 AM Jul 12, 2023 IST
ਮੀਂਹ ਨੇ ਭੋਗਪੁਰ ’ਚ ਵਿਕਾਸ ਦੇ ਦਾਅਵਿਆਂ ਦੀ ਪੋਲ ਖੋਲ੍ਹੀ
ਭੋਗਪੁਰ ਦੇ ਇਕ ਸਰਕਾਰੀ ਦਫਤਰ ਦੇ ਅੰਦਰ ਤੇ ਬਾਹਰ ਖੜ੍ਹਾ ਮੀਂਹ ਦਾ ਪਾਣੀ।-ਫੋਟੋ: ਭੰਗੂ
Advertisement

ਪੱਤਰ ਪ੍ਰੇਰਕ
ਭੋਗਪੁਰ, 11 ਜੁਲਾਈ
ਇਸ ਸ਼ਹਿਰ ਦੇ ਵਿਕਾਸ ਦਾ ਦਾਅਵਾ ਖੋਖਲਾ ਸਿੱਧ ਹੋਇਆ ਹੈ ਤੇ ਮੀਂਹ ਕਾਰਨ ਸ਼ਹਿਰ ਵਾਸੀਆਂ ਨੂੰ ਖਾਸੀ ਪ੍ਰੇਸ਼ਾਨੀ ਹੋਈ। ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ( ਲੜਕੇ), ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੀਆਂ), ਖੇਤੀਬਾੜੀ ਵਿਭਾਗ ਦਾ ਦਫਤਰ, ਮਾਰਕੀਟ ਕਮੇਟੀ ਦਾ ਦਫਤਰ, ਬੀਡੀਪੀਓ ਬਲਾਕ ਦਾ ਦਫਤਰ, ਰੈਸਟ ਹਾਊਸ, ਪੁਲੀਸ ਥਾਣਾ, ਪਾਵਰਕੌਮ ਦੇ ਦਫ਼ਤਰ ਅਤੇ ਸ਼ਹਿਰ ਦੇ ਵਾਰਡਾਂ ਦੀਆਂ ਗਲੀਆਂ ਨਾਲੀਆਂ 5 ਫੁੱਟ ਤੋਂ ਲੈ ਕੇ 12 ਫੁੱਟ ਤੱਕ ਸ਼ਹਿਰ ਵਿਚਲੀ ਲੰਘਦੇ ਕੌਮੀ ਮਾਰਗ ਤੋਂ ਨੀਵੇਂ ਹੋ ਗਏ ਹਨ ਅਤੇ ਸੀਵਰੇਜ ਨਾ ਪਿਆ ਨਾ ਹੋਣ ਕਰਕੇ ਕੌਮੀ ਮਾਰਗ ਪੁਲ ਅਣ-ਅਧਿਕਾਰਤ ਕਲੋਨੀਆਂ ਕਰਕੇ ਬੰਦ ਹੋ ਜਾਣ ਕਰਕੇ ਅਤੇ ਸ਼ਹਿਰ ਤੋਂ ਨਿਕਲਦੇ ਨਿਕਾਸੀ ਨਾਲਿਆਂ ’ਤੇ ਨਜਾਇਜ਼ ਕਬਜ਼ੇ ਹੋਣ ਕਰਕੇ ਪਹਿਲੀ ਬਰਸਾਤ ਵਿੱਚ ਹੀ ਸ਼ਹਿਰ ਨਹਿਰ ਦਾ ਰੂਪ ਧਾਰਨ ਕਰ ਗਿਆ ਜਿਸ ਕਰਕੇ ਸ਼ਹਿਰ ਵਾਸੀਆਂ ਨੂੰ ਖਾਸੀ ਪ੍ਰੇਸ਼ਾਨੀ ਹੋਈ।
ਭਾਵੇਂ ਨਗਰ ਕੌਂਸਲ ਭੋਗਪੁਰ ਨੇ ਤਿੰਨ ਦਹਾਕਿਆਂ ਤੋਂ ਸ਼ਹਿਰ ਵਿੱਚ ਸਰਕਾਰੀ ਗ੍ਰਾਂਟਾਂ ਦੇ ਕਰੋੜਾਂ ਰੁਪਏ ਖਰਚ ਕੇ ਕਈ ਕੰਮ ਕਰਵਾਏ ਪਰ ਸੀਵਰੇਜ ਪਾਉਣ ਦਾ ਕੰਮ ਅੱਧ ਵਿਚਾਲੇ ਰੁਕਿਆ ਹੋਇਆ ਹੈ, ਗਲੀਆਂ ਨਾਲੀਆਂ ਵਾਰ ਵਾਰ ਪੁੱਟ ਕੇ ਬਣਾਈਆਂ ਜਾ ਰਹੀਆਂ ਹਨ, ਨਗਰ ਕੌਸਲ ਦੀ ਹੱਦ ਦੇ ਬਾਹਰ ਅਖੌਤੀ ਕਲੋਨਾਈਜ਼ਰਾਂ ਵਲੋਂ ਗੈਰ ਕਾਨੂੰਨੀ ਕਲੋਨੀਆਂ ਦੀ ਭਰਮਾਰ ਨੇ ਸ਼ਹਿਰ ਨੂੰ ਤਬਾਹੀ ਦੇ ਕੰਢੇ ‘ਤੇ ਲੈ ਆਂਦਾ ਹੈ।
ਜਦ ਕਾਂਗਰਸੀ ਵਿਧਾਇਕ ਸੁਖਵਿੰਦਰ ਸਿੰਘ ਕੋਟਲੀ ਦਾ ਧਿਆਨ ਸ਼ਹਿਰ ਦੀ ਨਰਕ ਭਰੀ ਹਾਲਤ ਵੱਲ ਦਿਵਾਇਆ ਤਾਂ ਉਨ੍ਹਾਂ ਕਿਹਾ ਕਿ ਉਹ ਸਰਕਾਰੀ ਵਿਭਾਗਾਂ ਦੇ ਉੱਚ ਅਧਿਕਾਰੀਆਂ ਦੀ ਸਾਂਝੀ ਮੀਟਿੰਗ ਸੱਦ ਕੇ ਵਿਆਪਕ ਯੋਜਨਾ ਨੂੰ ਅਮਲੀ ਰੂਪ ਦੇਣਗੇ।

Advertisement

Advertisement
Tags :
Author Image

sukhwinder singh

View all posts

Advertisement
Advertisement
×