For the best experience, open
https://m.punjabitribuneonline.com
on your mobile browser.
Advertisement

ਕਿਸੇ ਲਈ ਰਾਹਤ ਤੇ ਕਿਸੇ ਲਈ ਆਫ਼ਤ ਬਣ ਵਰ੍ਹਿਆ ਮੀਂਹ

07:03 AM Nov 11, 2023 IST
ਕਿਸੇ ਲਈ ਰਾਹਤ ਤੇ ਕਿਸੇ ਲਈ ਆਫ਼ਤ ਬਣ ਵਰ੍ਹਿਆ ਮੀਂਹ
ਜਲੰਧਰ ਦੀ ਅਨਾਜ ਮੰਡੀ ’ਚ ਮੀਂਹ ਦਾ ਪਾਣੀ ਬਾਹਰ ਕੱਢਦੇ ਹੋਏ ਮਜ਼ਦੂਰ। -ਫੋਟੋ: ਸਰਬਜੀਤ ਸਿੰਘ
Advertisement

ਤੇਜ਼ ਹਵਾਵਾਂ ਕਾਰਨ ਠੰਢ ਵਧੀ

ਜਗਤਾਰ ਸਿੰਘ ਲਾਂਬਾ
ਅੰਮ੍ਰਤਿਸਰ, 10 ਨਵੰਬਰ
ਸੂਬੇ ਵਿੱਚ ਅੱਜ ਵੱਡੇ ਤੜਕੇ ਸ਼ੁਰੂ ਹੋਇਆ ਮੀਂਹ ਕਿਸੇ ਲਈ ਰਾਹਤ ਅਤੇ ਕਿਸੇ ਲਈ ਆਫ਼ਤ ਬਣ ਕੇ ਵਰ੍ਹਿਆ। ਦਿਨ ਭਰ ਰੁਕ-ਰੁਕ ਕੇ ਪਏ ਮੀਂਹ ਕਾਰਨ ਸੂਬੇ ਵਿੱਚ ਧੁਆਂਖੀ ਧੁੰਦ ਦੀ ਲੋਈ ਤੋਂ ਰਾਹਤ ਮਿਲੀ ਪਰ ਮੰਡੀਆਂ ਵਿੱਚ ਪਿਆ ਝੋਨਾ ਅਤੇ ਖੇਤਾਂ ’ਚ ਖੜ੍ਹੀ ਝੋਨੇ ਦੀ ਫ਼ਸਲ ਨੁਕਸਾਨੀ ਜਾਣ ਕਾਰਨ ਕਿਸਾਨ ਦੇ ਚਿਹਰੇ ਉੱਤਰ ਗਏ। ਦਿਨ ਭਰ ਬੱਦਲਵਾਈ ਮਗਰੋਂ ਪਾਰਾ ਥੱਲੇ ਡਿੱਗ ਗਿਆ ਅਤੇ ਤੇਜ਼ ਹਵਾਵਾਂ ਚੱਲਣ ਕਾਰਨ ਠੰਢ ਵਧ ਗਈ ਹੈ।
ਮੌਸਮ ਵਿਭਾਗ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਅੱਜ ਸਵੇਰੇ ਅੰਮ੍ਰਤਿਸਰ ਵਿੱਚ 9.2 ਐੱਮਐੱਮ ਅਤੇ ਸ਼ਾਮ ਵੇਲੇ 10 ਐੱਮਐੱਮ ਮੀਂਹ ਦਰਜ ਕੀਤਾ ਗਿਆ। ਇਸੇ ਤਰ੍ਹਾਂ ਰੋਪੜ ਵਿੱਚ 15.5 ਐੱਮਐੱਮ, ਬਲਾਚੌਰ ਵਿੱਚ 9 ਐੱਮਐੱਮ, ਨੂਰਮਹਿਲ ਵਿੱਚ 9.5 ਐੱਮਐੱਮ ਮੀਂਹ ਪਿਆ। ਇਸ ਤੋਂ ਇਲਾਵਾ ਚੰਡੀਗੜ੍ਹ, ਮੁਹਾਲੀ, ਲੁਧਿਆਣਾ, ਪਟਿਆਲਾ, ਬਠਿੰਡਾ, ਸ੍ਰੀ ਮੁਕਤਸਰ ਸਾਹਿਬ, ਫਿਰੋਜ਼ਪੁਰ ਅਤੇ ਪਠਾਨਕੋਟ ਵਿੱਚ ਵੀ ਹਲਕੇ ਤੋਂ ਦਰਮਿਆਨਾ ਮੀਂਹ ਪਿਆ। ਅੱਜ ਅੰਮ੍ਰਤਿਸਰ ਵਿੱਚ ਘੱਟੋ-ਘੱਟ ਤਾਪਮਾਨ 15.9 ਡਿਗਰੀ ਅਤੇ ਵੱਧ ਤੋਂ ਵੱਧ ਤਾਪਮਾਨ 18.2 ਡਿਗਰੀ ਦਰਜ ਕੀਤਾ ਗਿਆ, ਜੋ ਆਮ ਨਾਲੋਂ 10 ਡਿਗਰੀ ਥੱਲੇ ਸੀ। ਮੀਂਹ ਨੇ ਤਿਉਹਾਰਾਂ ਦਾ ਮਜ਼ਾ ਕਿਰਕਿਰਾ ਕਰ ਦਿੱਤਾ, ਜਿਸ ਕਾਰਨ ਕਈ ਥਾਈਂ ਲੋਕਾਂ ਨੂੰ ਭਾਰੀ ਆਵਾਜਾਈ ਜਾਮ ਕਾਰਨ ਖੱਜਲ-ਖੁਆਰ ਹੋਣਾ ਪਿਆ। ਅੰਮ੍ਰਤਿਸਰ ਪ੍ਰਦੂਸ਼ਣ ਕੰਟਰੋਲ ਵਿਭਾਗ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਮੀਂਹ ਮਗਰੋਂ ਏਅਰ ਕੁਆਲਿਟੀ ਇੰਡੈਕਸ ਹੇਠਾਂ ਆਇਆ ਹੈ ਪਰ ਇਸ ਵਿੱਚ ਅਜੇ ਵੀ ਹੋਰ ਸੁਧਾਰ ਦੀ ਲੋੜ ਹੈ। ਅੱਜ ਏਕਿਊਆਈ 239 ਤੋਂ ਘੱਟ ਕੇ 209 ’ਤੇ ਪੁੱਜ ਗਿਆ। ਹਵਾ ਪ੍ਰਦੂਸ਼ਣ ਘਟਣ ਕਾਰਨ ਲੋਕਾਂ ਨੂੰ ਧੁਆਂਖੀ ਧੁੰਦ ਤੋਂ ਰਾਹਤ ਮਿਲੀ।

Advertisement

ਹਿਮਾਚਲ ’ਚ ਭਾਰੀ ਮੀਂਹ ਤੇ ਬਰਫ਼ਬਾਰੀ ਕਾਰਨ ਜਨ-ਜੀਵਨ ਪ੍ਰਭਾਵਤਿ

ਮਨਾਲੀ ਦੇ ਰੋਹਤਾਂਗ ਵਿੱਚ ਅਟਲ ਸੁਰੰਗ ਨੇੜੇ ਬਰਫ ਨਾਲ ਢਕੇ ਵਾਹਨ। -ਫੋਟੋ: ਏਐੱਨਆਈ

ਸ਼ਿਮਲਾ/ਚੰਡੀਗੜ੍ਹ: ਹਿਮਾਚਲ ਪ੍ਰਦੇਸ਼ ਦੇ ਮੈਦਾਨੀ ਇਲਾਕਿਆਂ ਵਿੱਚ ਭਾਰੀ ਮੀਂਹ ਅਤੇ ਉੱਪਰੀ ਹਿੱਸਿਆਂ ਵਿੱਚ ਤਾਜ਼ਾ ਬਰਫ਼ਬਾਰੀ ਕਾਰਨ ਆਮ ਜਨ-ਜੀਵਨ ਬੁਰੀ ਤਰ੍ਹਾਂ ਪ੍ਰਭਾਵਤਿ ਹੋਇਆ। ਮੌਸਮ ਵਿਭਾਗ ਨੇ ਮੀਂਹ ਤੇ ਬਰਫ਼ਬਾਰੀ ਦੇ ਮੱਦੇਨਜ਼ਰ ਸੂਬੇ ਦੇ ਕੁੱਝ ਹਿੱਸਿਆਂ ਵਿੱਚ ‘ਯੈਲੋ ਅਲਰਟ’ ਜਾਰੀ ਕਰ ਦਿੱਤਾ ਹੈ। ਅੱਜ ਕੁੱਲੂ, ਲਾਹੌਲ ਅਤੇ ਸਪਤਿੀ ਜ਼ਿਲ੍ਹਿਆਂ ਵਿੱਚ ਤਾਜ਼ਾ ਬਰਫ਼ਬਾਰੀ ਮਗਰੋਂ ਲੇਹ-ਮਨਾਲੀ ਕੌਮੀ ਮਾਰਗ ਨੂੰ ਆਵਾਜਾਈ ਲਈ ਬੰਦ ਕਰ ਦਿੱਤਾ ਗਿਆ ਹੈ। ਸੂਬੇ ਦੀ ਰਾਜਧਾਨੀ ਸ਼ਿਮਲਾ ਸਣੇ ਚੰਬਾ, ਕਾਂਗੜਾ, ਊਨਾ, ਬਿਲਾਸਪੁਰ, ਸੋਲਨ, ਮੰਡੀ ਅਤੇ ਹੋਰ ਥਾਈਂ ਭਾਰੀ ਮੀਂਹ ਮਗਰੋਂ ਠੰਢ ਵਧ ਗਈ। ਤੇਜ਼ ਹਵਾਵਾਂ ਚੱਲਣ ਕਾਰਨ ਕਈ ਥਾਈਂ ਬਜਿਲੀ ਸਪਲਾਈ ਠੱਪ ਹੋ ਗਈ ਜਿਸ ਕਾਰਨ ਪਾਣੀ ਅਤੇ ਜਨ ਸੰਪਰਕ ਸੇਵਾਵਾਂ ਪ੍ਰਭਾਵਤਿ ਹੋਈਆਂ। ਇਸੇ ਦੌਰਾਨ ਹਰਿਆਣਾ ਦੇ ਕਈ ਜ਼ਿਲ੍ਹਿਆਂ ਅਤੇ ਕੇਂਦਰ ਸ਼ਾਸਤਿ ਪ੍ਰਦੇਸ਼ ਚੰਡੀਗੜ੍ਹ ਵਿੱਚ ਮੀਂਹ ਪਿਆ, ਜਿਸ ਕਾਰਨ ਲੋਕਾਂ ਨੂੰ ਆਵਾਜਾਈ ਜਾਮ ਦਾ ਸਾਹਮਣਾ ਕਰਨਾ ਪਿਆ। -ਪੀਟੀਆਈ

Advertisement

Advertisement
Author Image

joginder kumar

View all posts

Advertisement