ਰੇਲਵੇ ਯੂਨੀਅਨ ਵੱਲੋਂ ਕਲਰਕਾਂ ਦੀ ਹੜਤਾਲ ਨੂੰ ਹਮਾਇਤ
08:27 AM Aug 02, 2023 IST
ਪੱਤਰ ਪ੍ਰੇਰਕ
ਜੀਂਦ, 1 ਅਗਸਤ
ਕਲੈਰੀਕਲ ਐਸੋਸੀਏਸ਼ਨ ਵੈੱਲਫੇਅਰ ਸੁਸਾਇਟੀ ਸਬੰਧਤ ਭਾਰਤੀ ਮਜ਼ਦੂਰ ਸੰਘ ਦੇ ਸੱਦੇ ’ਤੇ ਕਲਰਕਾਂ ਦੀ ਹੜਤਾਲ ਅੱਜ 27ਵੇਂ ਦਿਨ ਵੀ ਜਾਰੀ ਰਹੀ। ਧਰਨੇ ਦੀ ਅਗਵਾਈ ਜ਼ਿਲ੍ਹਾ ਪ੍ਰਧਾਨ ਸੁਸ਼ੀਲ ਲਾਠਰ ਨੇ ਕੀਤੀ, ਜਦੋਂਕਿ ਮੰਚ ਸੰਚਾਲਨ ਪਵਨ ਅਤੇ ਦੇਵਿੰਦਰ ਖੁੰਘਾ ਨੇ ਕੀਤਾ। ਇਸ ਧਰਨੇ ਵਿੱਚ ਉੱਤਰੀ ਰੇਲਵੇ ਯੂਨੀਅਨ ਨੇ ਕਲਰਕਾਂ ਦੀਆਂ ਮੰਗਾਂ ਦੀ ਹਮਾਇਤ ਕੀਤੀ। ਜ਼ਿਲ੍ਹਾ ਪ੍ਰਧਾਨ ਸੁਸ਼ੀਲ ਲਾਠਰ ਨੇ ਦੱਸਿਆ ਕਿ ਅੱਜ ਦੇ ਧਰਨੇ ’ਚ ਸੂਬਾ ਕਰਜਕਾਰਨੀ ਦੇ ਸੱਦੇ ’ਤੇ ਸਾਰੇ ਕਲਰਕ ਆਪਣੇ-ਆਪਣੇ ਪਰਵਿਾਰਾਂ ਦੇ ਮੈਂਬਰਾਂ ਸਮੇਤ ਹਾਜ਼ਰ ਹੋਏ। ਭਾਰਤੀ ਮਜ਼ਦੂਰ ਸੰਘ ਦੇ ਜ਼ਿਲ੍ਹਾ ਕੈਸ਼ੀਅਰ ਵਿਨੋਦ ਸ਼ਰਮਾ ਨੇ ਕਿਹਾ ਕਿ ਭਾਜਪਾ ਨੇ ਚੋਣਾਂ ਦੌਰਾਨ ਆਪਣੇ ਚੋਣ ਮਨੋਰਥ ਪੱਤਰ ਵਿੱਚ ਕਲਰਕਾਂ ਨੂੰ ਪੰਜਾਬ ਦੇ ਬਰਾਬਰ ਤਨਖਾਹ ਦੇਣ ਅਤੇ ਵੇਤਨ ਖ਼ਾਮੀਆਂ ਨੂੰ ਦੂਰ ਕਰਨ ਦਾ ਵਾਅਦਾ ਕੀਤਾ ਸੀ ਪਰੰਤੂ ਸਰਕਾਰ ਨੇ ਲਗਪਗ 9 ਸਾਲ ਦਾ ਸਮਾਂ ਲੰਘਣ ਮਗਰੋਂ ਵੀ ਆਪਣਾ ਵਾਅਦਾ ਪੂਰਾ ਨਹੀਂ ਕੀਤਾ।
Advertisement
Advertisement