ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਇੰਦਰਾਪੁਰੀ ਤੋਂ ਨਰੈਣਾ ਨੂੰ ਜੋੜਨ ਵਾਲੇ ਰੇਲਵੇ ਪੁਲ ਦਾ ਹੋਵੇਗਾ ਨਵੀਨੀਕਰਨ: ਪਾਠਕ

10:04 AM Jul 22, 2023 IST

ਪੱਤਰ ਪ੍ਰੇਰਕ
ਨਵੀਂ ਦਿੱਲੀ, 21 ਜੁਲਾਈ
‘ਆਪ’ ਵਿਧਾਇਕ ਦੁਰਗੇਸ਼ ਪਾਠਕ ਨੇ ਕਿਹਾ ਕਿ ਇੰਦਰਾਪੁਰੀ ਤੋਂ ਨਰੈਣਾ ਨੂੰ ਜੋੜਨ ਵਾਲੇ ਪੁਲ ਦਾ ਨਵੀਨੀਕਰਨ ਕੀਤਾ ਜਾਵੇਗਾ, ਜਿਸ ਤੋਂ ਬਾਅਦ ਜਲਦੀ ਹੀ ਦੋ-ਪਹੀਆ ਵਾਹਨਾਂ ਦੀ ਆਵਾਜਾਈ ਸ਼ੁਰੂ ਹੋ ਜਾਵੇਗੀ। ਥਾਂ ਦੀ ਘਾਟ ਕਾਰਨ ਇੰਦਰਾਪੁਰੀ ਰੇਲਵੇ ਪੁਲ ’ਤੇ ਦੋ-ਪਹੀਆ ਵਾਹਨਾਂ ਦੀ ਆਵਾਜਾਈ ਸੰਭਵ ਨਹੀਂ ਹੋ ਸਕੀ। ਪੁਲ ਦੇ ਦੋਵੇਂ ਪਾਸੇ ਐੱਮਸੀਡੀ ਦੀ ਜ਼ਮੀਨ ਸੀ, ਇਸ ਲਈ ਪੁਲ ਦਾ ਕੰਮ ਰੋਕ ਦਿੱਤਾ ਗਿਆ ਸੀ। ਇੰਦਰਾਪੁਰੀ ਵਾਰਡ ਤੋਂ ‘ਆਪ’ ਦੀ ਕੌਂਸਲਰ ਜੋਤੀ ਗੌਤਮ ਨੇ ਕਿਹਾ ਕਿ ਇਹ ਪੁਲ ਵੱਡੀ ਸਮੱਸਿਆ ਹੈ ਕਿਉਂਕਿ ਇੱਥੇ ਦੋ-ਪਹੀਆ ਵਾਹਨਾਂ ਦੀ ਆਵਾਜਾਈ ਪੂਰੀ ਤਰ੍ਹਾਂ ਬੰਦ ਹੈ, ਜਿਸ ਕਾਰਨ ਲੋਕਾਂ ਨੂੰ ਕਾਫੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ।
ਉਨ੍ਹਾਂ ਕਿਹਾ ਕਿ ਹੁਣ ਐੱਮਸੀਡੀ ਵਿਚ ‘ਆਪ’ ਆ ਚੁੱਕੀ ਹੈ ਤੇ ਹੁਣ ਜ਼ਮੀਨ ਅਤੇ ਪੁਲ ਦਾ ਕੰਮ ਰੇਲਵੇ ਨੂੰ ਸੌਂਪਿਆ ਗਿਆ ਹੈ। ਉਨ੍ਹਾਂ ਕਿਹਾ ਕਿ ਬੁੱਢਾ ਨਗਰ ਤੋਂ ਇੰਦਰਾਪੁਰੀ, ਇੰਦਰਾਪੁਰੀ ਤੋਂ ਨਰੈਣਾ ਜਾਂ ਨਰੈਣਾ ਤੋਂ ਇੰਦਰਾਪੁਰੀ ਜਾਣ ਵਾਲਿਆਂ ਲਈ ਪੂਰੀ ਸੜਕ ਬੰਦ ਕਰ ਦਿੱਤੀ ਗਈ, ਜਿਸ ਕਾਰਨ ਲੋਕਾਂ ਨੂੰ ਚੌਕ ਤੋਂ ਲੰਬਾ ਸਫ਼ਰ ਤੈਅ ਕਰਨਾ ਪੈਂਦਾ।
ਉਨ੍ਹਾਂ ਕਿਹਾ ਜਲਦੀ ਹੀ ਇਸ ਪੁਲ ਨੂੰ ਢਾਹ ਕੇ ਨਵਾਂ ਪੁਲ ਬਣਾਇਆ ਜਾਵੇਗਾ, ਜਿਸ ਨਾਲ ਲੋਕਾਂ ਦਾ ਆਉਣਾ-ਜਾਣਾ ਆਸਾਨ ਹੋਵੇਗਾ ਅਤੇ ਬਹੁਤ ਸਾਰਾ ਖਰਚਾ ਬਚੇਗਾ।
ਕੌਂਸਲਰ ਜੋਤੀ ਨੇ ਕਿਹਾ ਕਿ ਵਿਧਾਇਕ ਦੁਰਗੇਸ਼ ਪਾਠਕ ਨੇ ਉਪ ਚੋਣ ਦੌਰਾਨ ਵਾਅਦਾ ਕੀਤਾ ਸੀ ਕਿ ਜੇਕਰ ਉਹ ਜਿੱਤਦੇ ਹਨ ਤਾਂ ਉਹ ਇਸ ਪੁਲ ਦਾ ਕੰਮ ਜ਼ਰੂਰ ਕਰਵਾਉਣਗੇ ਅਤੇ ਉਨ੍ਹਾਂ ਨੇ ਇਹ ਵਾਅਦਾ ਇਕ ਸਾਲ ਦੇ ਅੰਦਰ-ਅੰਦਰ ਪੂਰਾ ਕਰ ਦਿੱਤਾ।

Advertisement

Advertisement
Advertisement