ਐੱਸਡੀਐੱਮ ਦਫ਼ਤਰ ਅੱਗੇ ਸਵੇਰੇ ਪੰਜ ਵਜੇ ਤੋਂ ਲੱਗਦੀਆਂ ਨੇ ਕਤਾਰਾਂ
ਗੁਰਸੇਵਕ ਸਿੰਘ ਪ੍ਰੀਤ
ਸ੍ਰੀ ਮੁਕਤਸਰ ਸਾਹਿਬ, 24 ਜੁਲਾਈ
ਯਾਦਵਿੰਦਰ ਸਿੰਘ ਨੇ ਆਪਣੀ ਕਾਰ ਨਾਮ ਕਰਾਉਣੀ ਹੈ। ਉਹ ਮੁਕਤਸਰ ਦੇ ਐੱਸਡੀਐੱਮ ਦਫ਼ਤਰ ’ਚ ਆਪਣੀ ਫਾਇਲ ਜਮ੍ਹਾਂ ਕਰਾਉਣ ਲਈ ਕਈ ਦਨਿਾਂ ਤੋਂ ਗੇੜੇ ਕੱਢ ਰਿਹਾ ਹੈ। ਦਫ਼ਤਰ ਵੱਲੋਂ ਹਫਤੇ ਦੇ ਸਿਰਫ ਤਿੰਨ ਦਨਿ ਸੋਮਵਾਰ, ਬੁੱਧਵਾਰ ਤੇ ਸ਼ੁੱਕਰਵਾਰ ਨੂੰ ਫਾਇਲਾਂ ਲਈਆਂ ਜਾਂਦੀਆਂ ਹਨ ਤੇ ਉਹ ਵੀ ਇਕ ਦਨਿ ਵਿੱਚ ਸਿਰਫ 30 ਫਾਇਲਾਂ। ਇਸ ਲਈ ਪਹਿਲੇ 30 ਵਿਅਕਤੀਆਂ ਵਿੱਚ ਸ਼ਾਮਲ ਹੋਣ ਲਈ ਯਾਦਵਿੰਦਰ ਸਿੰਘ ਅੱਜ ਸਵੇਰੇ 5 ਵਜੇ ਡੀਸੀ ਕੰਪਲੈਕਸ ਦੇ ਗੇਟ ਮੂਹਰੇ ਆ ਕੇ ਖੜ੍ਹ ਗਿਆ ਹੈ। ਇਸੇ ਤਰ੍ਹਾਂ ਅੰਕੁਸ਼ ਪਰੂਥੀ, ਕਰਨਲ ਤੇਜਿੰਦਰ ਸਿੰਘ, ਮਨਦੀਪ ਸਿੰਘ, ਲਵਪ੍ਰੀਤ ਸਿੰਘ, ਸੁਰਿੰਦਰ ਕੁਮਾਰ, ਬਲਕਰਨ ਸਿੰਘ, ਸੁਨੀਲ ਕੁਮਾਰ ਤੇ ਗੁਰਪ੍ਰੀਤ ਸਿੰਘ ਹੋਰਾਂ ਨੇ ਦੱਸਿਆ ਕਿ ਉਹ ਵਾਰੀ ਨਾ ਆਉਣ ਕਰ ਕੇ ਪਹਿਲਾਂ ਕਈ ਵਾਰ ਵਾਪਸ ਮੁੜ ਗਏ ਤੇ ਹੁਣ ਸਵੇਰੇ 5 ਵਜੇ ਤੋਂ ਕਤਾਰ ਬਣਾ ਕੇ ਖੜ੍ਹੇ ਹਨ। ਉਨ੍ਹਾਂ ਦੱਸਿਆ ਕਿ ਕਲਰਕ ਕਰੀਬ 10 ਵਜੇ ਟੋਕਨ ਲਾਉਂਦੇ ਹਨ। ਇਸ ਤਰ੍ਹਾਂ ਪੰਜ ਘੰਟਿਆਂ ਤੱਕ ਇੰਤਜ਼ਾਰ ਕਰਨਾ ਪੈਂਦਾ ਹੈ। ਉਸ ਤੋਂ ਬਾਅਦ ਸ਼ਾਮ ਤੱਕ ਫਾਇਲ ਜਮ੍ਹਾਂ ਹੁੰਦੀ ਹੈ। ਲੋਕਾਂ ਦੀ ਮੰਗ ਹੈ ਕਿ 30 ਬੰਦਿਆਂ ਤੋਂ ਵੱਧ ਵਿਅਕਤੀਆਂ ਨੂੰ ਅਗਲੇ ਦਨਿ ਵਾਸਤੇ ਟੋਕਨ ਜਾਰੀ ਕੀਤੇ ਜਾਣ ਤਾਂ ਜੋ ਉਹ ਸਮੇਂ ਸਿਰ ਆ ਕੇ ਆਪਣੇ ਕਾਗਜ਼ ਜਮ੍ਹਾਂ ਕਰਵਾ ਸਕਣ।
ਇਸ ਦੌਰਾਨ ਉੱਪ ਮੰਡਲ ਮੈਜਿਸਟ੍ਰੇਟ ਵੀਰਪਾਲ ਕੌਰ ਨੇ ਦੱਸਿਆ ਕਿ ਉਹ ਜਲਦੀ ਹੀ ਢੁੱਕਵੇਂ ਪ੍ਰਬੰਧ ਕਰਨਗੇ।