For the best experience, open
https://m.punjabitribuneonline.com
on your mobile browser.
Advertisement

ਪ੍ਰੋਫ਼ੈਸਰ ਤੇ ਡਾਇਰੈਕਟਰ ਵਿਚਾਲੇ ਤਲਖੀ ਨੇ ਮੁੜ ਤੂਲ ਫੜਿਆ

07:58 AM Nov 25, 2023 IST
ਪ੍ਰੋਫ਼ੈਸਰ ਤੇ ਡਾਇਰੈਕਟਰ ਵਿਚਾਲੇ ਤਲਖੀ ਨੇ ਮੁੜ ਤੂਲ ਫੜਿਆ
ਐੱਸਡੀਐੱਮ ਨੂੰ ਸ਼ਿਕਾਇਤ ਦੇਣ ਤੋਂ ਪਹਿਲਾਂ ਭਗਵੰਤ ਸਿੰਘ ਅਤੇ ਪ੍ਰੋ. ਰਾਜਿੰਦਰ ਕੌਰ।
Advertisement

ਲਖਵਿੰਦਰ ਸਿੰਘ
ਮਲੋਟ, 24 ਨਵੰਬਰ
ਇਥੋਂ ਦੇ ਨਾਮਵਰ ਵਿਦਿਅਕ ਅਦਾਰੇ ‘ਮਿਮਿਟ’ ਦੀ ਇੱਕ ਮਹਿਲਾ ਪ੍ਰੋਫੈਸਰ ਵੱਲੋਂ ਕਾਲਜ ਦੇ ਡਾਇਰੈਕਟਰ ’ਤੇ ਮਾਨਸਿਕ ਅਤੇ ਸਰੀਰਕ ਤੌਰ ’ਤੇ ਪ੍ਰੇਸ਼ਾਨ ਕਰਨ ਦੇ ਦੋਸ਼ ਲਗਾਉਣ ਦਾ ਮਸਲਾ ਅੱਜ ਫਿਰ ਤੂਲ ਫੜਦਾ ਨਜ਼ਰ ਆਇਆ ਜਦੋਂ ‘ਮਜ਼ਦੂਰ ਮੁਕਤੀ ਮੋਰਚਾ’ ਦੇ ਸੂਬਾ ਪ੍ਰਧਾਨ ਭਗਵੰਤ ਸਿੰਘ ਸਮਾਓਂ ਨੇ ਆਪਣੀ ਜਥੇਬੰਦੀ ਵੱਲੋਂ ਐੱਸਡੀਐੱਮ ਮਲੋਟ ਸੰਜੀਵ ਕੁਮਾਰ ਨੂੰ ਇੱਕ ਲਿਖਤੀ ਸ਼ਿਕਾਇਤ ਦਿੱਤੀ ਅਤੇ ਐਲਾਨ ਕੀਤਾ ਕਿ ਜੇਕਰ ਮਹਿਲਾ ਪ੍ਰੋਫੈਸਰ ਨੂੰ ਇਨਸਾਫ ਨਾ ਮਿਲਿਆ ਤਾਂ ਉਹ ਸੰਘਰਸ਼ ਵਿੱਢਣਗੇ। ਦਰਅਸਲ ਮਹਿਲਾ ਪ੍ਰੋਫੈਸਰ ਡਾ. ਰਾਜਿੰਦਰ ਕੌਰ ਵੱਲੋਂ ਦਿੱਤੀ ਸ਼ਿਕਾਇਤ ਦੀ ਪੜਤਾਲ ਵਿੱਚ ਪੁਲੀਸ ਅਧਿਕਾਰੀਆਂ ਨੇ ਕਾਲਜ ਦੇ ਹੀ ਦਰਜਨ ਦੇ ਕਰੀਬ ਮਹਿਲਾ ਅਤੇ ਮਰਦ ਕਰਮਚਾਰੀਆਂ ਦੇ ਬਿਆਨ ਦਰਜ ਕੀਤੇ ਸਨ, ਜਿਨ੍ਹਾਂ ਵਿੱਚ ਕਿਸੇ ਇੱਕ ਵੀ ਪ੍ਰੋਫੈਸਰ ਜਾਂ ਹੋਰ ਕਰਮਚਾਰੀ ਦੇ ਬਿਆਨ ਅਜਿਹੇ ਨਹੀਂ ਸਨ ਜੋ ਇਹ ਦਰਸਾਉਂਦੇ ਹੋਣ ਕਿ ਮਹਿਲਾ ਪ੍ਰੋਫੈਸਰ ਰਾਜਿੰਦਰ ਕੌਰ ਨਾਲ ਕਿਸੇ ਕਿਸਮ ਦਾ ਮਾਨਸਿਕ ਜਾਂ ਜਿਨਸੀ ਛੇੜਛਾੜ ਹੋਈ ਹੋਵੇ। ਪੜਤਾਲੀਆਂ ਰਿਪੋਰਟ ਵਿੱਚ ਸਾਫ ਤੌਰ ’ਤੇ ਦਰਸਾਇਆ ਗਿਆ ਕਿ ਡਾ. ਰਾਜਿੰਦਰ ਕੌਰ ਵੱਲੋਂ ਪਹਿਲਾਂ ਵੀ ਦੋ ਪ੍ਰਿਸੀਪਲ .ਡਾ. ਸੰਜੀਵ ਕੁਮਾਰ, ਡਾ ਪੀ ਕੇ ਬਾਂਸਲ ਅਤੇ ਡਿਪਾਰਟਮੈਂਟ ਹੈੱਡ ਡਾ. ਮੁਨੀਸ਼ ਗੋਇਲ ਤੋਂ ਇਲਾਵਾ ਕਾਲਜ ਦੇ ਅੰਦਰੂਨੀ ਮਸਲਿਆਂ ਸਬੰਧੀ ਸ਼ਿਕਾਇਤਾਂ ਕੀਤੀ ਗਈਆਂ ਹਨ, ਜਿਸ ਕਰ ਕੇ ਇਨ੍ਹਾਂ ਦੀ ਦਰਖ਼ਾਸਤ ਦਾਖਲ ਦਫਤਰ ਕੀਤੀ ਜਾਵੇ। ਦੂਜੇ ਪਾਸੇ ਡਾ. ਰਾਜਿੰਦਰ ਕੌਰ ਨੇ ਕਿਹਾ ਕਿ ਉਸ ਨੂੰ ਪੁਲੀਸ ਵੱਲੋਂ ਸ਼ਾਮਲ ਤਫਤੀਸ਼ ਹੀ ਨਹੀਂ ਕੀਤਾ ਗਿਆ, ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਹੁਣ ਵੀ ਧਮਕੀਆਂ ਮਿਲ ਰਹੀਆਂ ਹਨ ਅਤੇ ਵਿਦੇਸ਼ਾਂ ਤੋਂ ਅਣਪਛਾਤੇ ਨੰਬਰਾਂ ਤੋਂ ਉਨ੍ਹਾਂ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਓਧਰ ਕਾਲਜ ਦੇ ਡਾਇਰੈਕਟਰ ਜਸਕਰਨ ਸਿੰਘ ਭੁੱਲਰ ਨੇ ਕਿਹਾ ਕਿ ਡਾ. ਰਾਜਿੰਦਰ ਕੌਰ ਸ਼ਿਕਾਇਤਾਂ ਕਰਨ ਦੀ ਆਦਿ ਹੈ, ਇਹ ਆਨ ਰਿਕਾਰਡ ਹੈ ਕਿ ਪਹਿਲਾਂ ਵੀ ਇਹ ਦੋ ਪ੍ਰਿੰਸੀਪਲਾਂ ਅਤੇ ਇੱਕ ਹੋਰ ਕਰਮਚਾਰੀ ਦੀ ਸ਼ਿਕਾਇਤ ਕਰ ਚੁੱਕੀ ਹੈ ਅਤੇ ਹੁਣ ਉਨ੍ਹਾਂ ਦੀ ਸ਼ਿਕਾਇਤ ਕਰ ਦਿੱਤੀ ਗਈ ਹੈ, ਜਦਕਿ ਅਜਿਹਾ ਕੁੱਝ ਵੀ ਨਹੀਂ ਹੈ। ਉਨ੍ਹਾਂ ਕਿਹਾ ਕਿ ਪੁਲੀਸ ਵੱਲੋਂ ਕੀਤੀ ਗਈ ਪੜਤਾਲ ਵਿੱਚ ਕਿਸੇ ਇੱਕ ਵੀ ਮਹਿਲਾ ਸਟਾਫ ਮੈਂਬਰ ਨੇ ਸਰੀਰਕ ਜਾਂ ਮਾਨਸਿਕ ਸ਼ੋਸ਼ਣ ਹੋਣ ਦੀ ਗੱਲ ਨਹੀਂ ਕਹੀ।

Advertisement

Advertisement
Author Image

joginder kumar

View all posts

Advertisement
Advertisement
×