ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਖ਼ਰੀਦਦਾਰੀ ਕਰਨ ਆਈ ਮਹਿਲਾ ਤੋਂ ਪਰਸ ਖੋਹਿਆ

07:07 AM Oct 16, 2024 IST

ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 15 ਅਕਤੂਬਰ
ਥਾਣਾ ਡਿਵੀਜ਼ਨ ਨੰਬਰ 8 ਦੇ ਇਲਾਕੇ ਸੁਰਿੰਦਰ ਬੂਟਾਂ ਦੇ ਸ਼ੋਅਰੂਮ ਘੁਮਾਰ ਮੰਡੀ ਤੋਂ ਇੱਕ ਔਰਤ ਦਾ ਪਰਸ ਖੋਹ ਕੇ ਲੈ ਗਏ ਹਨ। ਇਸ ਸਬੰਧੀ ਸੀਮਾ ਥਾਪਰ ਵਾਸੀ ਕਾਲਕਾ ਜੀ ਐਨਕਲੇਵ ਹੰਬੜਾ ਰੋਡ ਨੇ ਦੱਸਿਆ ਕਿ ਉਹ ਆਪਣੇ ਪਰਿਵਾਰ ਸਮੇਤ ਸੁਰਿੰਦਰਾ ਬੂਟਾਂ ਦੇ ਸ਼ੋਅਰੂਮ ਵਿੱਚ ਖ਼ਰੀਦਦਾਰੀ ਕਰਨ ਆਈ ਸੀ ਕਿ ਜਦੋਂ ਉਹ ਦੁਕਾਨ ਵਿੱਚੋਂ ਬਾਹਰ ਆਈ ਤਾਂ ਐਕਟਿਵਾ ’ਤੇ ਇੱਕ ਵਿਅਕਤੀ ਆਇਆ ਤੇ ਉਸਦੇ ਹੱਥ ਵਿੱਚ ਫੜਿਆ ਬਰਾਊਨ ਰੰਗ ਦਾ ਪਰਸ ਖੋਹ ਕੇ ਫ਼ਰਾਰ ਹੋ ਗਿਆ ਜਿਸ ਵਿੱਚ 25-30 ਹਜ਼ਾਰ ਰੁਪਏ, ਮੋਬਾਈਲ ਮਾਰਕਾ ਵਨ ਪਲੱਸ 7 ਅਤੇ ਜ਼ਰੂਰੀ ਕਾਗਜ਼ਾਤ ਸਨ। ਥਾਣੇਦਾਰ ਸਤਨਾਮ ਸਿੰਘ ਨੇ ਦੱਸਿਆ ਕਿ ਪੁਲੀਸ ਵੱਲੋਂ ਕੇਸ ਦਰਜ ਕਰ ਲਿਆ ਗਿਆ ਹੈ। ਇਸੇ ਤਰ੍ਹਾਂ ਥਾਣਾ ਫੋਕਲ ਪੁਆਇੰਟ ਦੇ ਇਲਾਕੇ ਗੋਲ ਮਾਰਕੀਟ ਫੇਜ਼- 1 ਫੋਕਲ ਪੁਆਇੰਟ ਵਿੱਚ ਇੱਕ ਵਿਅਕਤੀ ਦੇ ਗਲ ਵਿੱਚ ਪਾਈ ਸੋਨੇ ਦੀ ਚੇਨ ਝਪਟ ਕੇ ਲੈ ਗਏ ਹਨ। ਇਸ ਸਬੰਧੀ ਮੁਨੀਸ਼ ਕੁਮਾਰ ਵਾਸੀ ਜਗਦੀਸ਼ ਕਲੋਨੀ ਢੰਡਾਰੀ ਖੁਰਦ ਨੇ ਦੱਸਿਆ ਕਿ ਉਹ ਆਪਣੇ ਭਰਾ ਸਤਿਆਜੀਤ ਅਤੇ ਭਰਜਾਈ ਰੀਆ ਨੂੰ ਨਾਲ ਲੈ ਕੇ ਗੋਲ ਮਾਰਕੀਟ ਫੇਜ਼ ਨੰਬਰ 1 ਫੋਕਲ ਪੁਆਇੰਟ ਵਿੱਚ ਮਹਿੰਦੀ ਲਗਾਉਣ ਲਈ ਆਏ ਸਨ। ਸਾਰੇ ਜਣੇ ਕੁਰਸੀਆਂ ’ਤੇ ਬੈਠ ਗਏ ਜਿਸ ਦੌਰਾਨ ਪਿੱਛੋਂ ਮੋਟਰਸਾਈਕਲ ’ਤੇ ਦੋ ਅਣਪਛਾਤੇ ਲੜਕੇ ਆਏ ਅਤੇ ਉਸਦੇ ਗਲ ਵਿੱਚ ਪਾਈ ਸੋਨੇ ਦੀ ਚੇਨੀ ਖੋਹਕੇ ਲੈ ਗਏ। ਪੁਲੀਸ ਵੱਲੋਂ ਕੇਸ ਦਰਜ ਕਰਕੇ ਕਾਰਵਾਈ ਕੀਤੀ ਜਾ ਰਹੀ ਹੈ।

Advertisement

Advertisement