ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਮੁਕੇਰੀਆਂ ਦੀ ਨੁਸ਼ਿਹਰਾ ਪੱਤਣ ਮੰਡੀ ’ਚ ਖਰੀਦ ਸ਼ੁਰੂ

10:47 AM Oct 10, 2024 IST

ਖ਼ਬਰ ਦਾ ਅਸਰ

ਪੱਤਰ ਪ੍ਰੇਰਕ
ਮੁਕੇਰੀਆਂ, 9 ਅਕਤੂਬਰ
ਨੁਸ਼ਿਹਰਾ ਪੱਤਣ ਮੰਡੀ ਵਿੱਚ ਝੋਨੇ ਦੀ ਬੰਦ ਪਈ ਖਰੀਦ ਸ਼ੁਰੂ ਹੋਣ ਨਾਲ ਕਿਸਾਨਾਂ ਨੂੰ ਰਾਹਤ ਮਿਲੀ ਹੈ। ਦੱਸਣਯੋਗ ਹੈ ਕਿ ‘ਪੰਜਾਬੀ ਟ੍ਰਿਬਿਊਨ’ ਵਲੋਂ ਨੁਸ਼ਿਹਰਾ ਪੱਤਣ ਮੰਡੀ ਵਿੱਚ ਖਰੀਦ ਨਾ ਹੋਣ ਦਾ ਮਾਮਲਾ ਪ੍ਰਮੁੱਖਤਾ ਨਾਲ ਉਠਾਇਆ ਗਿਆ ਸੀ, ਜਿਸ ’ਤੇ ਅੱਜ ਇਹ ਖਰੀਦ ਸ਼ੁਰੂ ਹੋਈ ਹੈ। ਮੰਡੀ ਸੁਪਰਵਾਈਜ਼ਰ ਵਿਕਾਸ ਗਿੱਲ ਨੇ ਦੱਸਿਆ ਕਿ ਨੁਸ਼ਿਹਰਾ ਪੱਤਣ ਮੰਡੀ ਦੀਆਂ ਕੁੱਲ 6 ਵਿੱਚੋਂ ਤਿੰਨ ਐਫਸੀਆਈ ਤੇ ਤਿੰਨ ਆੜ੍ਹਤਾਂ ਮਾਰਕਫੈਡ ਨੂੰ ਸੌਂਪੀਆਂ ਗਈਆਂ ਸਨ। ਮਾਰਕਫੈਡ ਨੇ ਆਪਣਾ ਬਾਰਦਾਨਾਂ ਮੰਡੀਆਂ ਵਿੱਚ ਪੁਜਾ ਦਿੱਤਾ ਸੀ, ਪਰ ਮਾਰਕਫੈਡ ਨੂੰ ਫਸਲ ਸਟੋਰ ਕਰਨ ਲਈ ਅਲਾਟ ਹੋਏ ਸ਼ੈਲਰ ਮਾਲਕ ਨੇ ਮਾਲ ਸਟੋਰ ਕਰਨ ਤੋਂ ਇਨਕਾਰ ਕਰ ਦਿੱਤਾ ਸੀ, ਜਿਸ ਦੇ ਚੱਲਦਿਆਂ ਇਸ ਮੰਡੀ ਵਿੱਚ ਝੋਨੇ ਦੀਆਂ ਤਿੰਨ ਆੜ੍ਹਤਾਂ ਦੀ ਖਰੀਦ ਨਹੀਂ ਹੋ ਰਹੀ ਸੀ ਪਰ ਅੱਜ ਮਾਰਕੀਟ ਕਮੇਟੀ ਨੇ ਮਸਲਾ ਹੱਲ ਕਰਦਿਆਂ ਸਮੁੱਚੀ ਮੰਡੀ ਦੀਆਂ ਆੜ੍ਹਤਾਂ ਦੀ ਖਰੀਦ ਐੱਫਸੀਆਈ ਨੂੰ ਆਰਜ਼ੀ ਤੌਰ ‘ਤੇ ਸੌਂਪ ਦਿੱਤੀ ਹੈ। ਜਦੋਂ ਸ਼ੈਲਰ ਦਾ ਇੰਤਜਾਮ ਹੋ ਜਾਵੇਗਾ, ਇਹ ਮੰਡੀਆਂ ਮੁੜ ਮਾਰਕਫੈਡ ਨੂੰ ਸੌਂਪ ਦਿੱਤੀਆਂ ਜਾਣਗੀਆਂ। ਕਿਸਾਨ ਆਗੂ ਅਮਰਜੀਤ ਸਿੰਘ ਨੁਸ਼ਿਹਰਾ ਪੱਤਣ ਨੇ ਮੰਗ ਕੀਤੀ ਕਿ ਮੰਡੀ ਵਿੱਚ ਸੁਚੱਜੇ ਖਰੀਦ ਪ੍ਰਬੰਧ ਯਕੀਨੀ ਬਣਾਏ ਜਾਣ ਤਾਂ ਜੋ ਕਿਸਾਨ ਆਪਣੀ ਫਸਲ ਵੇਚਣ ਲਈ ਮੰਡੀਆਂ ਵਿੱਚ ਖੱਜਲ ਖੁਆਰ ਨਾ ਹੋਣ।

Advertisement

Advertisement