ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਜਨਤਕ ਜਥੇਬੰਦੀਆਂ ਨੇ ਸਿਹਤ ਸੁਪਰਵਾਈਜ਼ਰ ਦੀ ਬਦਲੀ ਰੱਦ ਕਰਵਾਉਣ ਲਈ ਝੰਡਾ ਚੁੱਕਿਆ

10:33 PM Jun 29, 2023 IST

ਮਹਿੰਦਰ ਸਿੰਘ ਰੱਤੀਆਂ

Advertisement

ਮੋਗਾ, 23 ਜੂਨ

ਸਮਾਜ ਸੇਵੀ ਤੇ ਜੁਝਾਰੂ ਮੁਲਾਜ਼ਮ ਆਗੂ ਸਿਹਤ ਸੁਪਰਵਾਈਜ਼ਰ ਮਹਿੰਦਰਪਾਲ ਲੂੰਬਾ ਦੀ ਕਥਿਤ ਸਿਆਸੀ ਦਬਾਅ ਹੇਠ ਕੀਤੀ ਗਈ ਬਦਲੀ ਰੁਕਵਾਉਣ ਲਈ ਵੱਖ ਵੱਖ ਮੁਲਾਜ਼ਮ ਅਤੇ ਜਨਤਕ ਜਮਹੂਰੀ ਜਥੇਬੰਦੀਆਂ, ਸਮਾਜਿਕ ਅਤੇ ਧਾਰਮਿਕ ਸੰਸਥਾਵਾਂ ਵੱਲੋਂ ਕਾਮਰੇਡ ਨਛੱਤਰ ਸਿੰਘ ਯਾਦਗਰੀ ਭਵਨ ਵਿੱਚ ਮੀਟਿੰਗ ਕਰਕੇ ਸੰਘਰਸ਼ ਕਮੇਟੀ ਦਾ ਗਠਨ ਕੀਤਾ ਗਿਆ ਹੈ। ਇਸ ਮੌਕੇ ਮੰਚ ਤੋਂ ਸਥਾਨਕ ਸਿਵਲ ਹਸਪਤਾਲ ‘ਚ ਫ਼ੈਲੇ ਭ੍ਰਿਸਟਾਚਾਰ ਦਾ ਮੁੱਦਾ ਗੂੰਜਿਆ ਅਤੇ ਹਾਕਮ ਧਿਰ ਦੀ ਵਿਧਾਇਕਾ ਡਾ. ਅਮਨਦੀਪ ਕੌਰ ਅਰੋੜਾ ‘ਤੇ ਵੀ ਗੰਭੀਰ ਦੋਸ਼ ਲਾਏੇ ਗਏ। ਮਹਿੰਦਰਪਾਲ ਲੂੰਬਾ ਨੇ ਮੰਚ ਤੋਂ ਭ੍ਰਿਸ਼ਟਾਚਾਰ ਬਾਰੇ ਵਿਸਥਾਰ ਨਾਲ ਜ਼ਿਕਰ ਕਰਕੇ ਵਿਜੀਲੈਂਸ ਜਾਂ ਹੋਰ ਕਿਸੇ ਉੱਚ ਅਧਿਕਾਰੀ ਤੋਂ ਉੱਚ ਪੱਧਰੀ ਜਾਂਚ ਦੀ ਮੰਗ ਕੀਤੀ ਹੈ।

Advertisement

ਸੰਘਰਸ਼ ਕਮੇਟੀ ਕਨਵੀਨਰ ਕਾਮਰੇਡ ਡਾ. ਇੰਦਰਵੀਰ ਗਿੱਲ, ਆਰਗੇਨਾਈਜ਼ਰ ਕੁਲਬੀਰ ਸਿੰਘ ਢਿੱਲੋਂ, ਐੱਨਜੀਓ ਕੋਆਰਡੀਨੇਸ਼ਨ ਕਮੇਟੀ ਕੋਆਰਡੀਨੇਟਰ ਦਰਸ਼ਨ ਵਿਰਦੀ, ਡੀਟੀਐੱਫਟ ਆਗੂ ਦਿਗਵਿਜੇ ਪਾਲ ਸ਼ਰਮਾ, ਟਰੇਡ ਯੂਨੀਅਨ ਆਗੂ ਵਰਿੰਦਰ ਕੌੜਾ, ਕਿਰਤੀ ਕਿਸਾਨ ਯੂਨੀਅਨ ਆਗੂ ਕਰਮਜੀਤ ਮਾਣੂਕੇ, ਐਪਸੋ ਮੋਗਾ ਅਤੇ ਪ੍ਰਾਈਵੇਟ ਟੀਚਰ ਯੂਨੀਅਨ ਪੰਜਾਬ ਆਗੂ ਪ੍ਰਿੰ. ਪੂਰਨ ਸਿੰਘ, ਪੰਜਾਬ ਰੋਡਵੇਜ਼ ਆਗੂ ਸੁਰਿੰਦਰ ਸਿੰਘ ਬਰਾੜ ਤੇ ਹੋਰ ਸਮਾਜਿਕ, ਧਾਰਮਿਕ ਤੇ ਸੰਸਥਾਵਾਂ ਆਗੂਆਂ ਨੇ ਇੱਕ ਸੁਰ ਵਿੱਚ ਆਖਿਆ ਕਿ ਸਿਹਤ ਸੁਪਰਵਾਈਜ਼ਰ ਮਹਿੰਦਰ ਪਾਲ ਲੂੰਬਾ ਦੀ ਸਿਆਸੀ ਬਦਲਾਖੋਰੀ ਤਹਿਤ ਕੀਤੀ ਗਈ ਬਦਲੀ ਹੋਛੀ ਰਾਜਨੀਤੀ ਦਾ ਨਤੀਜਾ ਹੈ। ਉਨ੍ਹਾਂ ਕਿਹਾ ਕਿ ਬੋਲਣ ਦੀ ਆਜ਼ਾਦੀ ਬਰਕਰਾਰ ਰੱਖਣ ਦਾ ਚਾਹਵਾਨ ਹਰ ਮੁਲਾਜ਼ਮ ਸ੍ਰੀ ਲੂੰਬਾ ਦੇ ਹੱਕ ‘ਚ ਆਵਾਜ਼ ਉਠਾਏਗਾ। ਆਗੂਆਂ ਨੇ ਕਿਹਾ ਕਿ 14 ਜੂਨ ਦੇ ਖੂਨਦਾਨ ਕੈਂਪ ਵਿੱਚ ਸਥਾਨਕ ਵਿਧਾਇਕਾ ਨੂੰ ਨਾ ਸੱਦਣ ਕਰਕੇ ਅਤੇ ਸਥਾਨਕ ਸਿਵਲ ਹਸਪਤਾਲ ਵਿਚ ਫ਼ੈਲੇ ਭ੍ਰਿਸ਼ਟਾਚਾਰ ਨੂੰ ਲੁਕਾਉਣ ਵਾਸਤੇ ਸਿਆਸੀ ਬਦਲਾਖੋਰੀ ਤਹਿਤ ਸ੍ਰੀ ਲੂੰਬਾ ਦੀ ਬਦਲੀ ਕੀਤੀ ਗਈ ਹੈ। ਉਨ੍ਹਾਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਦਖਲਅੰਦਾਜ਼ੀ ਦੀ ਅਪੀਲ ਕਰਦਿਆਂ ਬਦਲੀ ਰੱਦ ਕਰਨ ਦੀ ਮੰਗ ਕੀਤੀ

ਵਿਧਾਇਕਾ ਨੇ ਦੋਸ਼ ਨਕਾਰੇ

ਵਿਧਾਇਕਾ ਡਾ. ਅਮਨਦੀਪ ਕੌਰ ਅਰੋੜਾ ਨੇ ਦੋਸ਼ਾਂ ਨੂੰ ਸਿਰੇ ਤੋਂ ਨਕਾਰਦੇ ਕਿਹਾ ਕਿ ਇਹ ਬਦਲੀ ਸਿਆਸਤ ਤੋਂ ਪ੍ਰੇਰਿਤ ਨਹੀਂ ਹੈ। ਉਨ੍ਹਾਂ ਦੇ ਯਤਨਾ ਸਦਕਾ ਹੀ ‘ਆਪ’ ਸਰਕਾਰ ਬਣਨ ਉੱਤੇ ਸ੍ਰੀ ਲੂੰਬਾ ਦੀ ਪਟਿਆਲਾ ਤੋਂ ਮੋਗਾ ਬਦਲੀ ਹੋਈ ਅਤੇ ਹੁਣ ਵੀ ਉਹ ਬਦਲੀ ਰੱਦ ਕਰਵਾਉਣ ਲਈ ਕੰਮ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਜੋ ਖੂਨ ਦਾਨ ਕੈਂਪ ਵਿਚ ਨਾ ਸੱਦਣ ਕਰਕੇ ਬਦਲੀ ਕਰਵਾਉਣ ਦੇ ਦੋਸ਼ ਲਾਏ ਜਾ ਰਹੇ ਹਨ ਉਹ ਬੇਬੁਨਿਆਦ ਹਨ।

ਐੱਸਐੱਮਓ ਵੱਲੋਂ ਐੱਸਐੱਸਪੀ ਨੂੰ ਸ਼ਿਕਾਇਤ

ਸਥਾਨਕ ਸਿਵਲ ਹਸਪਤਾਲ ਐੱਸਐੱਮਓ ਡਾ. ਸੁਖਪ੍ਰੀਤ ਸਿੰਘ ਬਰਾੜ ਨੇ ਸਿਹਤ ਸੁਪਰਵਾਈਜ਼ਰ ਮਹਿੰਦਰਪਾਲ ਲੂੰਬਾ ਵੱਲੋਂ ਵਿਧਾਇਕਾ ਨੂੰ ਰਿਸ਼ਵਤ ਵਜੋਂ ਮਹੀਨਾ ਭਰਨ ਦੇ ਲਾਏ ਦੋਸ਼ਾਂ ਦੀ ਜ਼ਿਲ੍ਹਾ ਪੁਲੀਸ ਮੁਖੀ ਨੂੰ ਸ਼ਿਕਾਇਤ ਦਿੱਤੀ ਹੈ। ਉਨ੍ਹਾਂ ਕਿਹਾ ਕਿ ਉਹ ਆਪਣੀ ਡਿਊਟੀ ਇਮਾਨਦਾਰੀ ਤੇ ਤਨਤੇਹੀ ਨਾਲ ਨਿਭਾਅ ਰਹੇ ਹਨ। ਉਨ੍ਹਾਂ ਕਦੇ ਵੀ ਵਿਧਾਇਕਾ ਜਾਂ ਕਿਸੇ ਹੋਰ ਨੂੰ ਰਿਸ਼ਵਤ ਨਹੀਂ ਦਿੱਤੀ ਤੇ ਅਕਸ ਖਰਾਬ ਕਰਨ ਲਈ ਝੂਠੇ ਦੋਸ਼ ਲਾਏ ਗਏ ਹਨ।

Advertisement
Tags :
ਸਿਹਤਸੁਪਰਵਾਈਜ਼ਰਕਰਵਾਉਣਚੁੱਕਿਆਜਥੇਬੰਦੀਆਂਜਨਤਕਝੰਡਾਬਦਲੀ
Advertisement