For the best experience, open
https://m.punjabitribuneonline.com
on your mobile browser.
Advertisement

ਮਹੀਨੇ ਮਗਰੋਂ ਵੀ ਸਾਰ ਨਾ ਲੈਣ ਤੋਂ ਧਰਨਾਕਾਰੀ ਖਫ਼ਾ

07:30 AM Apr 28, 2024 IST
ਮਹੀਨੇ ਮਗਰੋਂ ਵੀ ਸਾਰ ਨਾ ਲੈਣ ਤੋਂ ਧਰਨਾਕਾਰੀ ਖਫ਼ਾ
ਗੈਸ ਫੈਕਟਰੀ ਵਿਰੋਧੀ ਧਰਨੇ ਵਿੱਚ ਨਾਅਰੇਬਾਜ਼ੀ ਕਰਦੇ ਹੋਏ ਲੋਕ।
Advertisement

ਜਸਬੀਰ ਸਿੰਘ ਸ਼ੇਤਰਾ
ਜਗਰਾਉਂ, 27 ਅਪਰੈਲ
ਪਿੰਡ ਭੂੰਦੜੀ ਵਿੱਚ ਲੱਗ ਰਹੀ ਗੈਸ ਫੈਕਟਰੀ ਦੇ ਵਿਰੋਧ ਵਿੱਚ ਪੱਕਾ ਮੋਰਚਾ ਲੱਗੇ ਨੂੰ ਅੱਜ ਇਕੱਤੀ ਦਿਨ ਪੂਰੇ ਹੋ ਗਏ ਅਤੇ ਮਹੀਨਾ ਬੀਤ ਜਾਣ ਮਗਰੋਂ ਵੀ ਸਰਕਾਰ ਤੇ ਪ੍ਰਸ਼ਾਸਨ ਵੱਲੋਂ ਸਾਰ ਨਾ ਲੈਣ ’ਤੇ ਧਰਨਾਕਾਰੀ ਖਫ਼ਾ ਹਨ। ਰੋਸ ਵਜੋਂ ਅੱਜ ਧਰਨੇ ਵਿੱਚ ਸ਼ਾਮਲ ਬੀਬੀਆਂ ਅਤੇ ਹੋਰਨਾਂ ਵੱਲੋਂ ਨਾਅਰੇਬਾਜ਼ੀ ਕੀਤੀ ਗਈ। ਦੂਸ਼ਿਤ ਗੈਸ ਫੈਕਟਰੀ ਵਿਰੋਧੀ ਸ਼ੰਘਰਸ਼ ਕਮੇਟੀ ਦੇ ਬੁਲਾਰਿਆਂ ਗੁਰਜੀਤ ਸਿੰਘ ਮੰਤਰੀ, ਤੇਜਿੰਦਰ ਸਿੰਘ ਤੇਜਾ, ਕੋਮਲਪ੍ਰੀਤ ਸਿੰਘ, ਸੂਬੇਦਾਰ ਕਾਲਾ ਸਿੰਘ, ਜਸਵਿੰਦਰ ਰਾਜੂ, ਸਾਬਕਾ ਚੇਅਰਮੈਨ ਸੁਰਜੀਤ ਸਿੰਘ, ਹਰਪ੍ਰੀਤ ਸਿੰਘ ਹੈਪੀ, ਬੀਕੇਯੂ (ਉਗਰਾਹਾਂ) ਦੇ ਅਮਰੀਕ ਸਿੰਘ ਰਾਮਾ, ਪੇਂਡੂ ਮਜ਼ਦੂਰ ਯੂਨੀਅਨ (ਮਸ਼ਾਲ) ਦੇ ਲਾਲ ਸਿੰਘ ਗੋਰਾਹੂਰ, ਆਂਗਣਵਾੜੀ ਵਰਕਰਜ਼ ਯੂਨੀਅਨ ਦੀ ਸਕੱਤਰ ਬੀਬੀ ਗੁਰਚਰਨ ਕੌਰ ਕਿਹਾ ਕਿ ਇਹ ਸਰਮਾਏਦਾਰਾਂ ਦੇ ਰਾਖੇ ਪੰਜ ਸਾਲਾਂ ਮਗਰੋਂ ਲਾਅਰੇ ਲਾ ਕੇ ਵੋਟਾਂ ਲੈਣ ਆ ਜਾਂਦੇ ਹਨ ਪਰ ਇਨ੍ਹਾਂ ਦਾ ਕੋਈ ਵੀ ਵਾਅਦਾ ਵਫ਼ਾ ਨਹੀਂ ਕਰਦਾ। ਉਨ੍ਹਾਂ ਕਿਹਾ ਕਿ ਇਨ੍ਹਾਂ ਉਮੀਦਵਾਰਾਂ ਅਤੇ ਆਗੂਆਂ ਨੂੰ ਘੇਰ ਕੇ ਸੁਆਲ ਪੁੱਛਣੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਕਣਕ ਦੀ ਵਾਢੀ ਅਤੇ ਗਰਮੀ ਦੇ ਬਾਵਜੂਦ ਸੰਘਰਸ਼ ਜਾਰੀ ਹੈ ਜੋ ਫੈਕਟਰੀ ਬੰਦ ਕਰਨ ਤਕ ਇਸੇ ਤਰ੍ਹਾਂ ਜਾਰੀ ਰਹੇਗਾ। ਇਸ ਮੌਕੇ ਦਲਵੀਰ ਸਿੰਘ ਭਰੋਵਾਲ ਨੇ ਵੀ ਸੰਬੋਧਨ ਕੀਤਾ।
ਸੰਘਰਸ਼ ਕਮੇਟੀ ਦੇ ਮੋਹਰੀ ਆਗੂ ਡਾ. ਸੁਖਦੇਵ ਸਿੰਘ ਭੂੰਦੜੀ ਨੇ ਕਿਹਾ ਕਿ ਘੁੰਗਰਾਲੀ ਰਾਜਪੂਤਾਂ ਵਿੱਚ ਬਾਇਉ ਗੈਸ ਫੈਕਟਰੀ ਦੇ ਮਾਲਕਾਂ ਨੇ ਧੱਕੇ ਨਾਲ ਦੂਸ਼ਿਤ ਪਾਣੀ ਕਿਸਾਨਾਂ ਦੇ ਕਣਕ ਵੱਢੇ ਖੇਤਾਂ ਵਿੱਚ ਡੋਲ੍ਹ ਦਿੱਤਾ ਅਤੇ ਕਿਸਾਨਾਂ ਨੂੰ ਤੂੜੀ ਬਣਾਉਣੀ ਔਖੀ ਹੋ ਗਈ ਹੈ। ਫੈਕਟਰੀ ਮਾਲਕਾਂ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਦੀ ਮੰਗ ਕਰਦਿਆਂ ਉਨ੍ਹਾਂ ਸੁਚੇਤ ਕੀਤਾ ਕਿ ਭੂੰਦੜੀ ਵਿੱਚ ਵੀ ਅਜਿਹਾ ਹੋਵੇਗਾ ਜੇ ਫੈਕਟਰੀ ਚਾਲੂ ਹੋ ਗਈ।

Advertisement

Advertisement
Author Image

joginder kumar

View all posts

Advertisement
Advertisement
×