ਪਾਕਿਸਤਾਨ ਦੇ ਮੰਤਰੀ ਵੱਲੋਂ ਕਰਤਾਰਪੁਰ ਵਾਂਗ ਸਿੰਧ ’ਚ ਲਾਂਘਾ ਖੋਲ੍ਹਣ ਦਾ ਪ੍ਰਸਤਾਵ
10:29 PM Jun 06, 2024 IST
Advertisement
ਕਰਾਚੀ/ਦੁਬਈ, 6 ਜੂਨ
Advertisement
ਪਾਕਿਸਤਾਨ ਦੇ ਇੱਕ ਸੂਬਾਈ ਮੰਤਰੀ ਨੇ ਭਾਰਤ ਦੀ ਸਰਹੱਦ ਨਾਲ ਲੱਗਦੇ ਸਿੰਧ ਸੂਬੇ ਦੇ ਖੇਤਰਾਂ ਵਿੱਚ ਕਰਤਾਰਪੁਰ ਵਾਂਗ ਧਾਰਮਿਕ ਲਾਂਘਾ ਖੋਲ੍ਹਣ ਦਾ ਪ੍ਰਸਤਾਵ ਰੱਖਿਆ ਹੈ ਤਾਂ ਕਿ ਦੇਸ਼ ਵਿੱਚ ਹਿੰਦੂਆਂ ਅਤੇ ਜੈਨੀਆਂ ਨੂੰ ਉਨ੍ਹਾਂ ਦੇ ਇਤਿਹਾਸਕ ਧਾਰਮਿਕ ਸਥਾਨਾਂ ਦੇ ਦਰਸ਼ਨ ਕਰਨ ਦੀ ਇਜਾਜ਼ਤ ਦਿੱਤੀ ਜਾ ਸਕੇ। ਸਿੰਧ ਦੇ ਸੈਰ-ਸਪਾਟਾ ਮੰਤਰੀ ਜ਼ੁਲਫਿਕਾਰ ਅਲੀ ਸ਼ਾਹ ਨੇ ਬੁੱਧਵਾਰ ਨੂੰ ਦੁਬਈ ਵਿੱਚ ਸਿੰਧ ਸੂਬੇ ’ਚ ਸੈਰ-ਸਪਾਟੇ ਨੂੰ ਹੁਲਾਰਾ ਦੇਣ ਸਬੰਧੀ ਇਕ ਸਮਾਗਮ ਨੂੰ ਸੰਬੋਧਨ ਕਰਦਿਆਂ ਇਹ ਪ੍ਰਸਤਾਵ ਰੱਖਿਆ, ਜਿੱਥੇ ਪਾਕਿਸਤਾਨ ਦੀ ਬਹੁਗਿਣਤੀ ਹਿੰਦੂ ਆਬਾਦੀ ਵਸਦੀ ਹੈ। ਉਨ੍ਹਾਂ ਕਿਹਾ ਕਿ ਇਹ ਲਾਂਘਾ ਉਮਰਕੋਟ ਅਤੇ ਨਗਰਪਾਰਕਰ ਵਿੱਚ ਬਣਾਇਆ ਜਾ ਸਕਦਾ ਹੈ।
Advertisement
Advertisement