For the best experience, open
https://m.punjabitribuneonline.com
on your mobile browser.
Advertisement

ਮਾਨ ਸਰਕਾਰ ਵੱਲੋਂ ਸੂਬੇ ਨੂੰ ਕਰਜ਼ਾ-ਮੁਕਤ ਕਰਨ ਦੇ ਵਾਅਦੇ ਖੋਖਲੇ: ਬੈਂਸ

07:33 AM Aug 26, 2024 IST
ਮਾਨ ਸਰਕਾਰ ਵੱਲੋਂ ਸੂਬੇ ਨੂੰ ਕਰਜ਼ਾ ਮੁਕਤ ਕਰਨ ਦੇ ਵਾਅਦੇ ਖੋਖਲੇ  ਬੈਂਸ
Advertisement

ਗੁਰਿੰਦਰ ਸਿੰਘ
ਲੁਧਿਆਣਾ, 25 ਅਗਸਤ
ਸਾਬਕਾ ਵਿਧਾਇਕ ਅਤੇ ਸੀਨੀਅਰ ਕਾਂਗਰਸੀ ਆਗੂ ਸਿਮਰਜੀਤ ਸਿੰਘ ਬੈਂਸ ਨੇ ਕਿਹਾ ਕਿ ਭਗਵੰਤ ਮਾਨ ਸਰਕਾਰ ਸੂਬੇ ਦੇ ਲੋਕਾਂ ’ਤੇ ਹਜ਼ਾਰਾਂ ਕਰੋੜ ਰੁਪਏ ਦਾ ਭਾਰ ਪਾ ਕੇ ਮੁਫ਼ਤ ਬਿਜਲੀ ਦੀ ਕੀਮਤ ਵਸੂਲ ਰਹੀ ਹੈ। ਇੱਥੇ ਗੱਲਬਾਤ ਦੌਰਾਨ ਉਨ੍ਹਾਂ ਕਿਹਾ ਕਿ ਸੱਤਾ ਵਿੱਚ ਆਉਣ ਤੋਂ ਪਹਿਲਾਂ ਤਾਂ ਆਮ ਆਦਮੀ ਪਾਰਟੀ ਵੱਲੋਂ ਦਾਅਵਾ ਕੀਤਾ ਗਿਆ ਸੀ ਕਿ ਲੋਕਾਂ ਨੂੰ ਮੁਫ਼ਤ ਬਿਜਲੀ ਦਿੱਤੀ ਜਾਵੇਗੀ, ਕਿਉਂਕਿ ਮਾਈਨਿੰਗ ਤੋਂ ਹੀ ਸਾਲਾਨਾ 20 ਹਜ਼ਾਰ ਕਰੋੜ ਦਾ ਮਾਲੀਆ ਸਰਕਾਰ ਨੂੰ ਮਿਲ ਜਾਵੇਗਾ।
ਉਨ੍ਹਾਂ ਕਿਹਾ ਕਿ ਮਾਈਨਿੰਗ ਤੋਂ 20 ਹਜ਼ਾਰ ਕਰੋੜ ਤਾਂ ਨਹੀਂ ਆਇਆ ਪਰ ਪਿਛਲੇ ਪੌਣੇ ਤਿੰਨ ਸਾਲਾਂ ਵਿੱਚ ਪੰਜਾਬ ਦੇ ਲੋਕਾਂ ’ਤੇ ਮਹਿੰਗੀ ਕੀਤੀ ਗਈ ਬਿਜਲੀ, ਪੈਟਰੋਲ-ਡੀਜ਼ਲ ਤੋਂ ਇਲਾਵਾ ਕੁਲੈਕਟਰ ਰੇਟ ਤੇ ਗ੍ਰੀਨ ਟੈਕਸ ਸਮੇਤ ਟੈਕਸਾਂ ਦੀ ਰਕਮ ਹਜ਼ਾਰਾਂ ਕਰੋੜ ਤੱਕ ਜ਼ਰੂਰ ਪੁੱਜ ਗਈ ਹੈ। ਸ੍ਰੀ ਬੈਂਸ ਨੇ ‘ਆਪ’ ਸਰਕਾਰ ਦੀ ਕਾਰਗੁਜ਼ਾਰੀ ਉਤੇ ਸਵਾਲ ਚੁੱਕਦਿਆਂ ਕਿਹਾ ਕਿ ਭਗਵੰਤ ਮਾਨ ਸਰਕਾਰ ਵੱਲੋਂ ਸੂਬੇ ਨੂੰ ਕਰਜ਼ਾ ਮੁਕਤ ਕਰਨ ਦੇ ਵਾਅਦੇ ਖੋਖਲੇ ਸਾਬਤ ਹੋ ਰਹੇ ਹਨ ਜਦਕਿ ਸੂਬੇ ਦੇ ਲੋਕਾਂ ’ਤੇ ਪਿਛਲੇ ਪੌਣੇ ਤਿੰਨ ਸਾਲਾਂ ਵਿੱਚ ਹੀ ਹਜ਼ਾਰਾਂ ਕਰੋੜ ਰੁਪਏ ਦਾ ਭਾਰ ਪੈ ਚੁੱਕਾ ਹੈ, ਜਦਕਿ ਕੁਲੈਕਟਰ ਰੇਟਾਂ ਅਤੇ ਗ੍ਰੀਨ ਟੈਕਸ ਸਮੇਤ ਲੋਕਾਂ ‘ਤੇ ਕਰੀਬ 1600 ਕਰੋੜ ਦਾ ਹੋਰ ਭਾਰ ਪਾ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਪੂਰੀ ਬਿਜਲੀ ਦੇਣ ਦੀ ਜਗ੍ਹਾ ਅਤੇ ਮਹਿੰਗੀ ਬਿਜਲੀ ਦੀ ਖ਼ਰੀਦ ਤੋਂ ਬਚਣ ਲਈ ਬਿਜਲੀ ਦੇ ਲੰਬੇ-ਲੰਬੇ ਕੱਟ ਲੱਗ ਰਹੇ ਹਨ ਜੋ ਰੁਕਣ ਦਾ ਨਾਮ ਨਹੀਂ ਲੈ ਰਹੇ। ਸਾਲ 2023-24 ਵਿਚ ਬਿਜਲੀ ਮਹਿੰਗੀ ਕਰਨ ਨਾਲ ਦੋ ਮਹੀਨੇ ਦੀ 600 ਯੂਨਿਟਾਂ ਤੋਂ ਜ਼ਿਆਦਾ ਬਿਜਲੀ ਦੀ ਖਪਤ ਕਰਨ ਵਾਲੇ ਖਪਤਕਾਰਾਂ ਤੋਂ ਇਲਾਵਾ ਵਪਾਰਕ ਵਰਗ ਅਤੇ ਇੰਡਸਟਰੀ ਦੀ ਬਿਜਲੀ ਮਹਿੰਗੀ ਕਰ ਕੇ ਕਰੀਬ 3600 ਕਰੋੜ ਦਾ ਭਾਰ ਪਾਇਆ ਗਿਆ ਸੀ ਤਾਂ ਹੁਣ ਕੁਝ ਸਮਾਂ ਪਹਿਲਾਂ ਹੀ ਸਾਲ 2024-25 ਦੀ ਬਿਜਲੀ ਮਹਿੰਗੀ ਕਰਕੇ ਕਰੀਬ 4000 ਕਰੋੜ ਦਾ ਭਾਰ ਪਾਇਆ ਗਿਆ ਹੈ। ‘ਆਪ’ ਸਰਕਾਰ ਵੱਲੋਂ ਪੌਣੇ ਤਿੰਨ ਸਾਲਾਂ ਵਿੱਚ ਦੋ ਵਾਰ ਬਿਜਲੀ, ਪੈਟਰੋਲ ਅਤੇ ਡੀਜ਼ਲ ਪਹਿਲਾਂ ਹੀ ਮਹਿੰਗਾ ਕੀਤਾ ਜਾ ਚੁੱਕਾ ਹੈ। ਉਨ੍ਹਾਂ ਕਿਹਾ ਕਿ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਵਾਧਾ ਹੋਣ ਤੋਂ ਬਾਅਦ 'ਆਪ' ਸਰਕਾਰ ਨੂੰ ਸਫ਼ਾਈ ਦੇਣੀ ਪਈ ਸੀ ਕਿ ਕੇਂਦਰ ਵੱਲੋਂ ਪੰਜਾਬ ਦੇ ਫ਼ੰਡ ਰੋਕਣ ਦੇ ਬਦਲੇ ਇਨ੍ਹਾਂ ਦੀਆਂ ਕੀਮਤਾਂ ਵਿਚ ਵਾਧਾ ਕਰਨਾ ਪਿਆ ਹੈ। ਜੇਕਰ ਕੇਂਦਰ ਤੋਂ ਫ਼ੰਡ ਨਾ ਮਿਲਣ ਕਰਕੇ ਪੈਟਰੋਲ ਅਤੇ ਡੀਜ਼ਲ ਮਹਿੰਗਾ ਕੀਤਾ ਗਿਆ ਸੀ ਤਾਂ ਫਿਰ ਕੀ ਕੇਂਦਰ ਤੋਂ ਫ਼ੰਡ ਮਿਲਣ ਨਾਲ ਪੈਟਰੋਲ ਅਤੇ ਡੀਜ਼ਲ ਦੁਬਾਰਾ ਸਸਤੇ ਕਰ ਦਿੱਤੇ ਜਾਣਗੇ।

Advertisement

Advertisement
Advertisement
Author Image

Advertisement