ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਹਲਕਾ ਸ਼ੁਤਰਾਣਾ ਨੂੰ ਉੱਚ ਤੇ ਤਕਨੀਕੀ ਸਿੱਖਿਆ ਮੁਹੱਈਆ ਕਰਵਾਉਣ ਦੇ ਵਾਅਦੇ ਵਫਾ ਨਾ ਹੋਏ

07:14 AM Apr 17, 2024 IST
ਸਰਕਾਰੀ ਕਿਰਤੀ ਕਾਲਜ ਨਿਆਲ ਦੀ ਇਮਾਰਤ।

ਗੁਰਨਾਮ ਸਿੰਘ ਚੌਹਾਨ
ਪਾਤੜਾਂ, 16 ਅਪਰੈਲ
ਸੱਤ ਦਹਾਕਿਆਂ ਤੋਂ ਚੋਣਾਂ ਦੌਰਾਨ ਰਾਜਨੀਤਿਕ ਪਾਰਟੀਆਂ ਦੇ ਆਗੂਆਂ ਵੱਲੋਂ ਹਲਕਾ ਸ਼ੁਤਰਾਣਾ ਦੇ ਨੌਜਵਾਨ ਕੁੜੀਆਂ-ਮੁੰਡਿਆਂ ਨੂੰ ਉੱਚ ਤੇ ਤਕਨੀਕੀ ਸਿੱਖਿਆ ਮੁਹੱਈਆ ਕਰਵਾਉਣ ਦੇ ਕੀਤੇ ਜਾਂਦੇ ਵਾਅਦਿਆਂ ਨੂੰ ਅਜੇ ਤੱਕ ਬੂਰ ਨਹੀਂ ਪਿਆ। ਸਰਕਾਰ ਨੇ ਕਾਮਰੇਡ ਤੇਜਾ ਸਿੰਘ ਸੁਤੰਤਰ ਵੱਲੋਂ ਬਣਵਾਏ ਕਿਰਤੀ ਕਾਲਜ ਨਿਆਲ ਨੂੰ ਆਪਣੇ ਹੱਥਾਂ ਵਿੱਚ ਤਾਂ ਲਿਆ ਹੈ ਪਰ ਇਸ ਵਿਚ ਪ੍ਰੋਫੈਸਰਾਂ ਦੀ ਘਾਟ ਅਤੇ ਐਮਏ ਤੇ ਹੋਰ ਮਾਸਟਰ ਡਿਗਰੀਆਂ ਦੀ ਪੜ੍ਹਾਈ ਨਾ ਹੋਣ ਕਰਕੇ ਮੁੰਡੇ ਕੁੜੀਆਂ ਨੂੰ ਪੜ੍ਹਨ ਲਈ 60 ਕਿਲੋਮੀਟਰ ਦੂਰ ਪਟਿਆਲਾ ਜਾਂ ਸੰਗਰੂਰ ਜਾਣਾ ਪੈਂਦਾ ਹੈ। ਬਹੁਤੇ ਮਾਪੇ ਧੀਆਂ ਨੂੰ ਦਸਵੀਂ, ਬਾਰਵੀਂ ਤੋਂ ਬਾਅਦ ਹਟਾ ਕੇ ਉਨਾਂ ਦੇ ਅਰਮਾਨਾਂ ਦਾ ਕਤਲ ਕਰ ਦਿੰਦੇ ਹਨ। ਚੋਣ ਜਿੱਤਣ ਉਪਰੰਤ ਰਾਜਨੀਤਕ ਆਗੂਆਂ ਵੱਲੋਂ ਕੁੜੀਆਂ ਦੇ ਵੱਖਰੇ ਕਾਲਜ ਅਤੇ ਉਕਤ ਕਾਲਜ ਨੂੰ ਯੂਨੀਵਰਸਿਟੀ ਬਣਾਉਣ ਦੀ ਮੰਗ ਨੂੰ ਅਣਗੌਲਿਆ ਕੀਤਾ ਜਾਂਦਾ ਹੈ। ਇਸ ਵਾਰ ਮਾਪੇ ਆਪਣੇ ਬੱਚਿਆਂ ਦੇ ਭਵਿੱਖ ਨੂੰ ਲੈ ਕੇ ਸਿਆਸੀ ਪਾਰਟੀਆਂ ਦੇ ਉਮੀਦਵਾਰਾਂ ਨੂੰ ਤਿੱਖੇ ਸਵਾਲ ਕਰਨ ਦੇ ਮੂਡ ਵਿੱਚ ਹਨ। ਲੋਕ ਸਭਾ ਹਲਕਾ ਪਟਿਆਲਾ ਦੇ ਵਿਧਾਨ ਸਭਾ ਹਲਕਾ ਸ਼ੁਤਰਾਣਾ ਦੇ 89 ਪਿੰਡਾਂ ਦੇ 185 ਹਜ਼ਾਰ ਵੋਟਰਾਂ ਦੇ ਬੱਚਿਆਂ ਨੂੰ ਪੜ੍ਹਾਉਣ ਵਾਸਤੇ 14 ਸਰਕਾਰੀ ਸੀਨੀਅਰ ਸੈਕੰਡਰੀ ਅਤੇ 27 ਸਰਕਾਰੀ ਹਾਈ ਸਕੂਲ ਹਨ। ਹਲਕੇ ਦੇ ਇਕਲੌਤੇ ਕਾਲਜ ਨੂੰ 1971 ਵਿੱਚ ਸਰਕਾਰ ਨੇ ਆਪਣੇ ਹੱਥਾਂ ਵਿਚ ਲੈ ਕੇ ਇਸ ਹੱਦ ਤੱਕ ਅਣਗੌਲਿਆਂ ਕੀਤਾ ਹੈ ਕਿ ਸੁਪਰਡੈਂਟ, ਸੇਵਾਦਾਰਾਂ, ਲਾਇਬਰੇਰੀਅਨ ਅਤੇ ਤਕਨੀਕੀ ਸਟਾਫ਼ ਦੀ ਘਾਟ ਹੋਣ ‘ਤੇ ਗੈਸਟ ਫੈਕਲਟੀ ਲੈਕਚਰਾਰ ਕਾਲਜ ਨੂੰ ਚੱਲਦਾ ਰੱਖ ਕੇ ਕਾਮਰੇਡ ਤੇਜਾ ਸਿੰਘ ਸੁਤੰਤਰ ਦੀ ਸੋਚ ਤੇ ਪਹਿਰਾ ਦੇ ਰਹੇ ਹਨ। ਦੋ ਵਾਰ ਬਣੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਚਾਰ ਵਾਰ ਦੇ ਲੋਕ ਸਭਾ ਮੈਂਬਰ ਪ੍ਰਨੀਤ ਕੌਰ ਅਤੇ ਹੁਣ ‘ਆਪ’ ਸਰਕਾਰ ਦੀਆਂ ਨਜ਼ਰਾਂ ਤੋਂ ਇਹ ਕਾਲਜ ਅਜੇ ਵੀ ਸੱਖਣਾ ਹੈ।
ਕਾਲਜ ਦੀ ਪ੍ਰਿੰਸੀਪਲ ਵੀਨਾ ਕੁਮਾਰੀ ਤੇ ਪ੍ਰਬੰਧਕੀ ਕਮੇਟੀ ਨੇ ਕਾਲਜ ਦੀ 44 ਕਨਾਲ ਜ਼ਮੀਨ ਤੋਂ ਨਾਜਾਇਜ਼ ਕਬਜ਼ਾ ਛੁਡਵਾਉਣ ਲਈ ਲੋਕ ਸਭਾ ਮੈਂਬਰ ਪ੍ਰਨੀਤ ਕੌਰ, ਤਤਕਾਲੀ ਵਿਧਾਇਕ ਨਿਰਮਲ ਸਿੰਘ ਸਮਾਣਾ ਤੇ ਮਾਲ ਵਿਭਾਗ ਨੂੰ ਲਿਖਤੀ ਫਰਿਆਦ ਕੀਤੀ ਸੀ ਜਿਸ ’ਤੇ ਅਜੇ ਕੋਈ ਅਮਲ ਨਹੀਂ ਹੋਇਆ ਜਦਕਿ ਸਿੱਖਿਆ ਖੇਤਰ ਵਿਚ ਕ੍ਰਾਂਤੀ ਲਿਆਉਣ ਦੇ ਵਾਅਦੇ ਕਰਨ ਵਾਲੀ ‘ਆਪ’ ਦੀ ਸਰਕਾਰ ਨੂੰ ਦੋ ਸਾਲ ਤੋਂ ਵੱਧ ਦਾ ਸਮਾਂ ਬੀਤ ਚੁੱਕਿਆ ਹੈ। ਕਾਲਜ ਦੇ ਵਿਦਿਆਰਥੀ ਖੇਡ ਸਟੇਡੀਅਮ ਨੂੰ ਤਰਸਦੇ ਹਨ। ਲੋਕਾਂ ਦਾ ਕਹਿਣਾ ਹੈ ਕਿ ਕਾਲਜ ਨੂੰ ਇਮਾਰਤ ’ਤੇ ਥਾਂ ਦੀ ਕੋਈ ਘਾਟ ਨਹੀਂ, ਸਰਕਾਰ ਕਾਲਜ ਨੂੰ ਯੂਨੀਵਰਸਿਟੀ ਦਾ ਦਰਜਾ ਦੇ ਕੇ ਇਸ ਦੀ ਚਾਰ ਏਕੜ ਬਾਈਪਾਸ ਨਾਲ ਜ਼ਮੀਨ ’ਤੇ ਕੁੜੀਆਂ ਦੇ ਕਾਲਜ ਦਾ ਨਿਰਮਾਣ ਕੀਤਾ ਜਾਵੇ ਤਾਂ ਕਿ ਦੋਵੇਂ ਸੰਸਥਾਵਾਂ ਨੂੰ ਇੱਕੋ ਪ੍ਰਿੰਸੀਪਲ ਚਲਾ ਸਕੇ।

Advertisement

ਕਾਲਜ ਵਿਚ ਬੀਕਾਮ ਦੀ ਪੜ੍ਹਾਈ ਦੀ ਪ੍ਰਵਾਨਗੀ ਮਿਲੀ: ਸਿੰਗਲਾ

ਪ੍ਰਬੰਧਕੀ ਕਮੇਟੀ ਦੇ ਮੈਂਬਰ ਸੰਤੋਖ ਸਿੰਗਲਾ ਨੇ ਦੱਸਿਆ ਕਿ ਪ੍ਰਿੰਸੀਪਲ ਅਮਰਜੀਤ ਸਿੰਘ ਦੀ ਮਿਹਨਤ ਸਦਕਾ ਕਾਲਜ ਨੂੰ ਹੁਣ ਬੀ ਗਰੇਡ ਪ੍ਰਾਪਤ ਹੋਣ ’ਤੇ ਵਿਕਾਸ ਲਈ ਸੈਂਟਰ ਵੱਲੋਂ ਮਿਲੀ 3 ਕਰੋੜ 75 ਲੱਖ ਦੀ ਗ੍ਰਾਂਟ ਮਿਲੀ ਜੋ ਵਰਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਕਾਲਜ ਨੂੰ ਬੀ ਕੌਮ ਦੀ ਪੜ੍ਹਾਈ ਕਰਵਾਉਣ ਦੀ ਪ੍ਰਵਾਨਗੀ ਮਿਲ ਗਈ ਹੈ ਤੇ ਅਗਲੇ ਸੈਸ਼ਨ ਵਿੱਚ ਕਲਾਸਾਂ ਸ਼ੁਰੂ ਕੀਤੀਆਂ ਜਾਣਗੀਆਂ ਜਦਕਿ ਕਾਲਜ, ਪ੍ਰਬੰਧਕੀ ਕਮੇਟੀ ਅਤੇ ਲੋਕਾਂ ਦੀ ਮੰਗ ਹੈ ਕਿ ਭਵਿੱਖ ‘ਚ ਕਾਲਜ ਨੂੰ ਐੱਮਏ ਆਦਿ ਮਾਸਟਰ ਡਿਗਰੀਆਂ ਦੀ ਪ੍ਰਵਾਨਗੀ ਦੇ ਨਾਲ-ਨਾਲ ਸਟਾਫ ਅਤੇ ਪੱਕੇ ਲੈਕਚਰਾਰ ਮੁੱਹਈਆ ਕਰਵਾ ਕੇ ਕਾਲਜ ਨੂੰ ਸੁਚਾਰੂ ਢੰਗ ਨਾਲ ਚਲਾਇਆ ਜਾਵੇ।

Advertisement
Advertisement
Advertisement