ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਗੈਸ ਫੈਕਟਰੀ ਬੰਦ ਕਰਵਾਉਣ ਲਈ ਆਰ-ਪਾਰ ਦੀ ਲੜਾਈ ਦਾ ਅਹਿਦ

10:21 AM Sep 16, 2024 IST
ਅਖਾੜਾ ਪਿੰਡ ਵਿੱਚ ਇਕੱਠ ਨੂੰ ਸੰਬੋਧਨ ਕਰਦਾ ਹੋਇਆ ਬੁਲਾਰਾ।

ਜਸਬੀਰ ਸਿੰਘ ਸ਼ੇਤਰਾ
ਜਗਰਾਉਂ, 15 ਸਤੰਬਰ
ਇੱਥੋਂ ਨੇੜਲੇ ਪਿੰਡ ਅਖਾੜਾ ਵਿੱਚ ਵਿਰੋਧ ਕਾਰਨ ਸ਼ੁਰੂ ਹੋਣ ਤੋਂ ਪਹਿਲਾਂ ਹੀ ਅੱਧ-ਵਿਚਾਲੇ ਲਮਕੀ ਗੈਸ ਫੈਕਟਰੀ ਨੂੰ ਪੱਕੇ ਤੌਰ ’ਤੇ ਬੰਦ ਕਰਵਾਉਣ ਲਈ ਲੋਕਾਂ ਨੇ ਆਰ-ਪਾਰ ਦੀ ਲੜਾਈ ਲੜਨ ਦਾ ਅਹਿਦ ਲਿਆ ਹੈ। ਅੱਜ ਪੱਕੇ ਮੋਰਚੇ ਦੇ 140ਵੇਂ ਦਿਨ ਵਿਸ਼ਾਲ ਇਕੱਤਰਤਾ ਹੋਈ। ਇਸ ’ਚ ਕਿਸਾਨ ਜਥੇਬੰਦੀਆਂ ਦੇ ਸੂਬਾਈ ਆਗੂਆਂ ਤੋਂ ਇਲਾਵਾ ਹੋਰਨਾਂ ਜਥੇਬੰਦੀਆਂ ਦੇ ਨੁਮਾਇੰਦੇ ਸ਼ਾਮਲ ਹੋਏ। ਲੋਕਾਂ ਨੇ ਜਿੱਥੇ ਹੱਥ ਖੜ੍ਹੇ ਕਰਕੇ ਅਖਾੜਾ ਫੈਕਟਰੀ ਪੱਕੇ ਤੌਰ ’ਤੇ ਬੰਦ ਕਰਵਾਉਣ ਲਈ ਕਿਸੇ ਵੀ ਹੱਦ ਤਕ ਜਾਣ ਦਾ ਅਹਿਦ ਲਿਆ, ਉਥੇ ਹੀ ਬੀਕੇਯੂ ਏਕਤਾ (ਡਕੌਂਦਾ) ਦੇ ਪ੍ਰਧਾਨ ਮਨਜੀਤ ਸਿੰਘ ਧਨੇਰ ਨੇ ਪੰਜਾਬ ’ਚ ਕਿਸੇ ਵੀ ਕੀਮਤ ’ਤੇ ਇਹ ਫੈਕਟਰੀ ਨਾ ਚੱਲਣ ਦਾ ਸਖ਼ਤ ਐਲਾਨ ਕੀਤਾ। ਵੱਡੀ ਗਿਣਤੀ ’ਚ ਇਕੱਤਰ ਲੋਕਾਂ ਨੂੰ ਸੰਬੋਧਨ ਕਰਦਿਆਂ ਆਗੂਆਂ ਨੇ ਕਿਹਾ ਕਿ ਜੇ ਲੋਕ ਤਿੰਨ ਕਾਲੇ ਖੇਤੀ ਕਾਨੂੰਨ ਵਾਪਸ ਕਰਵਾ ਸਕਦੇ ਹਨ, ਜ਼ੀਰੇ ਦੀ ਸ਼ਰਾਬ ਫੈਕਟਰੀ ਬੰਦ ਕਰਵਾ ਸਕਦੇ ਹਨ, ਮੱਤੇਵਾੜਾ ਦਾ ਜੰਗਲ ਬਚਾਅ ਸਕਦੇ ਹਨ, ਨੂਰਪੁਰ ਬੇਟ ਦਾ ਕਾਰਕਸ ਪਲਾਂਟ ਬੰਦ ਕਰਵਾ ਸਕਦੇ ਹਨ ਤਾਂ ਇਹ ਪ੍ਰਦੂਸ਼ਣ ਫੈਲਾਉਣ ਵਾਲੀਆਂ ਫੈਕਟਰੀਆਂ ਵੀ ਬੰਦ ਕਰਵਾ ਸਕਦੇ ਹਨ। ਕਿਸਾਨ ਆਗੂ ਅਮਨਦੀਪ ਸਿੰਘ ਲਲਤੋ ਤੇ ਬਲਵੰਤ ਸਿੰਘ ਘੁਡਾਣੀ ਨੇ ਕਿਹਾ ਕਿ ਜਿਸ ਸੰਘਰਸ਼ ’ਚ ਮਾਈ ਭਾਗੋਆਂ ਮੋਢਾ ਲਾ ਦੇਣ ਉਹ ਸੰਘਰਸ਼ ਪੱਕੇ ਤੌਰ ’ਤੇ ਜੇਤੂ ਹੁੰਦਾ ਹੈ। ਇਨਕਲਾਬੀ ਕੇਂਦਰ ਪੰਜਾਬ ਦੇ ਆਗੂ ਕੰਵਲਜੀਤ ਖੰਨਾ ਨੇ ਕਿਹਾ ਕਿ ਪੰਜਾਬੀਆਂ ਨੇ ਮੱਤਭੇਦਾਂ ਦੇ ਬਾਵਜੂਦ ਸਾਂਝੇ ਸੰਘਰਸ਼ ਲੜਨੇ ਸਿੱਖ ਲਏ ਹਨ, ਇਸ ਲਈ ਜਿੱਤ ਯਕੀਨੀ ਹੈ। ਕਿਸਾਨ ਆਗੂ ਜਗਤਾਰ ਸਿੰਘ ਦੇਹੜਕਾ, ਜਗਰੂਪ ਸਿੰਘ ਹਸਨਪੁਰ, ਇੰਦਰਜੀਤ ਧਾਲੀਵਾਲ, ਹਰਦੀਪ ਸਿੰਘ ਬੋਪਾਰਾਏ, ਸਰਪੰਚ ਚਰਨਜੀਤ ਦਿੰਘ ਭੋਗਪੁਰ, ਸੁਖਜੀਤ ਸਿੰਘ ਸਰਪੰਚ, ਚਰਨਜੀਤ ਸਿੰਘ ਸੋਹਲ, ਟਰੱਕ ਯੂਨੀਅਨ ਦੇ ਆਗੂ ਬਲਦੇਵ ਸਿੰਘ ਰਸੂਲਪੁਰ, ਚੰਦ ਸਿੰਘ ਡੱਲਾ ਨੇ ਕਿਹਾ ਕਿ ਭਾਵੇਂ ਤਿੰਨ ਸਾਲ ਸੰਘਰਸ਼ ਕਰਨਾ ਪੈ ਜਾਵੇ, ਹੁਣ ਪਿੱਛੇ ਨਹੀਂ ਹਟਿਆ ਜਾਵੇਗਾ। ਇਕੱਠ ਨੇ ਪੰਚਾਇਤੀ ਅਤੇ ਜ਼ਿਮਨੀ ਚੋਣਾਂ ’ਚ ‘ਆਪ’ ਸਰਕਾਰ ਦਾ ਵਿਰੋਧ ਕਰਨ ਦਾ ਵੀ ਐਲਾਨ ਕੀਤਾ।

Advertisement

Advertisement